*****ਜਿਹਨਾਂ ਜਾਣਿਆਂ ਵੀਰ ਬਾਰੇ "ਜੱਸੀ" ਕਹਿ ਸੁਣਾਇਆ ਏ।*****
1 ਵਿਅਕਤੀ, ਦਾੜ੍ਹੀ ਅਤੇ ਖੜੇ ਹੋਣਾ ਦੀ ਫ਼ੋਟੋ ਹੋ ਸਕਦੀ ਹੈ
 
*ਡਾ:ਰਮਨਦੀਪ ਸਿੰਘ "ਦੀਪ" *
* ਝਲਕੇ ਚਿਹਰੇ ਤੇ ਨੂਰ
  ਤੇ ਵੱਖਰਾ ਹੀ ਸਰੂਰ ਏ।
  ਮਿੱਠਾ ਜਿਹਾ ਸੁਭਾਅ
  ਤੇ ਮੈਚਿੰਗ ਭਰਪੂਰ ਏ।
               * ਸੋਹਣੇ ਜਿਹੇ ਬੋਲ
                    ਲਿਖਤ ਬਕਮਾਲ ਹੈ।
                    ਭੈਣਾਂ ਦਾ ਲਾਡਲਾ
                    ਪੁੱਛਦੇ ਹਾਲਚਾਲ ਹੈ।
ਚੜਦੀ ਕਲਾਂ ਵਿੱਚ
ਨਹੀਂ ਕੋਈ ਗਮ ਹੈ।
ਪੇਸ਼ੇ ਵਜੋ ਡਾਕਟਰ
ਬੜਾ ਵਧੀਆ ਕੰਮ ਹੈ।
                 *ਗੱਲ ਕਰਨੀ ਹੱਸ ਕੇ
                  ਖਿੜੇ ਮੱਥੇ ਰਹਿਣਾ ਏ।
                  ਮੂੰਹ ਵਿੱਚ ਜੀ ਜੀ ਸਦਾ
                  ਮੰਨਣਾ ਸਭ ਦਾ ਕਹਿਣਾ ਏ।
*ਗੁਰੂ ਦਿੱਤੀਆਂ ਬਰਕਤਾਂ
  ਕ੍ਰਿਪਾ ਅਪਾਰ ਹੈ।
  ਸਭ ਨੂੰ ਖੁਸ਼ ਰੱਖਣਾ
  ਜਿੰਦਗੀ ਦਾ ਸਾਰ ਹੈ।
                   *ਇਮਾਨਦਾਰੀ ਨਿਮਰਤਾ
                   ਕਿੰਨੇ ਵਧੀਆ ਗੁਣ ਏ।
                    ਪਿਆਰ ਹੀ ਪਿਆਰ
                   ਆਸੇਪਾਸੇ ਲਿਆ ਬੁਣ ਏ।
*ਲਾਲਸਾ ਨਾ ਕੋਈ  
 ਵਾਹਿਗੁਰੂ ਤੇ ਭਰੋਸਾ ਏ।
 ਗੁੱਸੇ ਗਿਲਿਆਂ ਤੋਂ ਦੂਰ
 ਕਿਸੇ ਨਾਲ ਨਾ ਰੋਸਾ ਏ।
                  *ਬੜੀ ਹੀ ਸੇਵਾ ਭਾਵਨਾ
                  ਬਾਣੀ ਨਾਲ ਪਿਆਰ ਹੈ।
                  ਕਮੀ ਨਾ ਕਿਸੇ ਚੀਜ ਦੀ
                  ਰਿਸ਼ਤਿਆ ਤੇ ਇਤਬਾਰ ਹੈ।
*ਹੋਰ ਦੱਸੋ ਕੀ ਲਿਖਾਂ
 ਹਰ ਪੱਖੋਂ ਸਤੁੰਸ਼ਟ ਨੇ।
 ਸਿਹਤ ਵੱਲੋਂ ਵੀ ਵੀਰ ਜੀ
 ਬੜੇ ਰਿਸ਼ਟ ਪੁਸ਼ਟ ਨੇ।
              *ਇੱਕ ਬੇਟਾ ਇੱਕ ਬੇਟੀ
              ਦੋਨੋਂ ਆਗਿਆਕਾਰੀ ਏ
              ਜਿੰਦਗੀ ਹੱਸਦੇ ਹੱਸਦੇ
              ਮੌਜ 'ਚ ਗੁਜਾਰੀ ਹੈ।
*ਪਤਨੀ ਵੀ ਬੜੀ ਹੀ
 ਸੁਚੱਜੀ ਤੇ ਸਿਆਣੀ ਜੀ।
 ਹਰ ਥਾਂ ਸਾਥ ਨਿਭਾਵੇ
 ਤੇ ਦਿਲ ਦੀ ਵੀ ਰਾਣੀ ਜੀ।
                  *ਸਭਨਾਂ ਦੇ ਦਿਲਾਂ ਤੇ
                  ਛੱਡ ਦੇ ਨੇ ਛਾਪ ਜੀ।
                 ਬਹੁਤ ਖੁਸ਼ਨਸੀਬ ਹੋਣੇ
                 "ਦੀਪ" ਦੇ ਮਾਂ ਬਾਪ ਜੀ।
   *ਸਾਹਿਤਕ ਖੇਤਰ ਵਿੱਚ ਵੀ
    ਬੜਾ ਨਾਮ ਕਮਾਇਆ ਏ।
    ਜਿਹਨਾਂ ਜਾਣਿਆਂ ਵੀਰ ਬਾਰੇ
    "ਜੱਸੀ" ਕਹਿ ਸੁਣਾਇਆ ਏ।
      ਜਸਵਿੰਦਰ ਕੌਰ "ਜੱਸੀ"
ਲੁਧਿਆਣਾ