*****ਭਗਤ ਸਿੰਘ ਦੇ ਰਾਹਾਂ ਤੇ ਕੀ ਚੱਲ ਸਕਦੇ ਓ?***** |
ਭਗਤ ਸਿੰਘ ਦੇ ਰਾਹਾਂ ਤੇ
ਕੀ ਚੱਲ ਸਕਦੇ ਓ? ਜੋ ਦੇਸ਼ ਕੌਮ ਲਈ ਕਰ ਗਿਆ ਉਹ ਕਰ ਸਕਦੇ ਓ? ਮਰਨੇ ਦੀ ਤਾਂ ਗੱਲ ਨਹੀਂ ਗੱਲ ਕਰਨ ਦੀ ਆ ਦੇਸ਼ ਦੀ ਖਾਤਰ ਮੂਹਰੇ ਹੋ ਕੇ ਲੜਨੇ ਦੀ ਆ ਜਿਵੇਂ ਹੱਕ ਸੱਚ ਲਈ ਅੜ ਗਿਆ ਕੀ ਅੜ ਸਕਦੇ ਓ? ਭਗਤ ਸਿੰਘ ਦੇ ਰਾਹਾਂ ... ਲੀਡਰਾਂ, ਠੇਕੇਦਾਰਾਂ ਦੀ ਪਏ ਕਰਨ ਗੁਲਾਮੀ ਚਾਰ ਕੁ ਨਾਅਰੇ ਲਾ ਬਣਦੇ ਓ ਇਨਕਲਾਬੀ ਜਿਵੇਂ ਜ਼ਾਲਮ ਅੱਗੇ ਖੜ ਗਿਆ ਕੀ ਖੜ ਸਕਦੇ ਓ? ਭਗਤ ਸਿੰਘ ਦੇ ਰਾਹਾਂ ਤੇ ...? ਹੱਥ' ਚ ਫੜ੍ਹ ਬੰਦੂਕਾਂ ਨਾ ਕੋਈ ਦਲੇਰ ਅਖਵਾਉਂਦਾ ਗਲ਼ ' ਚ ਫਾਹਾ ਪਾ ਨਹੀਂ ਕੋਈ ਸ਼ਹੀਦ ਕਹਾਉਂਦਾ ਜਿਵੇਂ ਹਾਕਮ ਨੂੰ ਛਿੱਕੇ ਟੰਗ ਗਿਆ ਉਹ ਕੀ ਟੰਗ ਸਕਦੇ ਓ? ਭਗਤ ਸਿੰਘ ਦੇ ....? ਅੰਦਰ ਵੜ ਕੇ, ਗੱਲਾਂ ਕਰ ਹੁਣ ਸਰਨਾ ਨਹੀਓਂ ਸਿਰਫ਼ ਯਾਦ ਕਰ ਸ਼ਹੀਦਾਂ ਨੂੰ ਕੁਝ ਬਣਨਾ ਨਹੀਓਂ ਜੋ ਜਜ਼ਬਾ ਦਿਲਾਂ ' ਚ ਉਹ ਭਰ ਗਿਆ ਕੀ ਭਰ ਸਕਦੇ ਓ? ਉਹ ਇਤਿਹਾਸ ਅਨੋਖਾ ਰਚ ਗਿਆ ਕੀ ਰਚ ਸਕਦੇ ਓ ਭਗਤ ਸਿੰਘ ਦੇ ਰਾਹਾਂ...? ਕਲਮ ਵੀ ਇੱਕ ਹਥਿਆਰ ਜੋ ਕਰਦੀ ਵਾਰ ਕਰਾਰੇ ਰੀਤ ਨਾ ਇਹ ਗੱਲ ਭੁੱਲੀਂ ਸ਼ਬਦ ਕਦੇ ਨਾ ਹਾਰੇ ਭਗਤ ਸਿੰਘ ਦਾ ਲਿਖਿਆ ਵੀ ਕਈ ਰਾਹ ਦਿਖਾਵੇ ਜੋ ਕਿਤਾਬ ਦਾ ਪੰਨਾ ਮੋੜ ਗਿਆ ਉਹ ਪੜ੍ਹ ਸਕਦੇ ਓ ਭਗਤ ਸਿੰਘ ਦੇ ਰਾਹਾਂ ਤੇ ਕੀ ਚੱਲ ਸਕਦੇ ਓ? ਜੋ ਦੇਸ਼ ਦੀ ਖ਼ਾਤਰ ਕਰ ਗਿਆ ਕੀ ਕਰ ਸਕਦੇ ਓ? ![]()
ਰਿਤੂ
|