ਹੁਣ ਇਸ ਖ਼ੂਬਸੂਰਤ ਬਾਲਾ ਨੇ ਫੜ੍ਹਿਆ ਭਾਜਪਾ ਦਾ ਪੱਲਾ
tmc s behala purba candidate to face bjp s payel sarkarਮੁੰਬਈ --24ਮਾਰਚ-(ਮੀਡੀਦੇਸਪੰਜਾਬ)--   ਪੱਛਮੀ ਬੰਗਾਲ 'ਚ ਆਉਣ ਵਾਲੇ ਦਿਨਾਂ 'ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਇਨ੍ਹਾਂ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ। ਅਜਿਹੇ 'ਚ ਹਾਲ ਹੀ 'ਚ ਅਦਾਕਾਰਾ ਪਾਇਲ ਸਰਕਾਰ ਨੇ ਬੀਜੇਪੀ (ਭਾਜਪਾ) ਦੇ ਕੌਮੀ ਪ੍ਰਧਾਨ ਜੇਪੀ ਨੱਢਾ ਦੀ ਮੌਜੂਦਗੀ 'ਚ ਭਾਜਪਾ ਦਾ ਪੱਲਾ ਫੜ੍ਹਿਆ।

ਪਾਇਲ ਟਾਲੀਵੁੱਡ ਦੀਆਂ ਮਸ਼ਹੂਰ ਅਦਾਕਾਰਾਂ 'ਚੋਂ ਇੱਕ ਹੈ। ਪੱਛਮੀ ਬੰਗਾਲ 'ਚ ਬੀਜੇਪੀ ਨੇ ਇਸ ਵਾਰ ਕਈ ਪੁਰਾਣੇ ਲੀਡਰਾਂ ਨੂੰ ਟਿਕਟ ਨਹੀਂ ਦਿੱਤੀ। ਇਸ ਦਰਮਿਆਨ ਹਾਲ ਹੀ 'ਚ ਬੀਜੇਪੀ 'ਚ ਸ਼ਾਮਲ ਹੋਣ ਵਾਲੀ ਪਾਇਲ ਸਰਕਾਰ ਨੂੰ ਬੀਜੇਪੀ ਨੇ ਟਿਕਟ ਦਿੱਤੀ ਹੈ। ਬੰਗਲਾ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਪਾਇਲ ਸਰਕਾਰ ਨੂੰ ਬੋਗਾਲਾ ਪੂਰਬ ਤੋਂ ਪਾਰਟੀ ਦਾ ਉਮੀਦਵਾਰ ਬਣਾਇਆ ਗਿਆ ਹੈ।

PunjabKesari

ਦੱਸ ਦਈਏ ਕਿ ਪਾਇਲ ਸਰਕਾਰ ਨੇ ਸਾਲ 2004 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਕਾਲਜ ਦੇ ਦਿਨਾਂ ਤੋਂ ਹੀ ਟੈਲੀਫ਼ਿਲਮ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਪਾਇਲ ਪਾਪੂਲਰ ਬੰਗਾਲ ਮੈਗਜ਼ੀਨ ਉਨਿਸ਼ ਕੁਰੀ ਦੇ ਕਵਰ ਪੇਜ 'ਤੇ ਵੀ ਆ ਚੁੱਕੀ ਹੈ। ਸਾਲ 2010 'ਚ ਫ਼ਿਲਮ 'ਲੇ ਚੱਕਾ' ਲਈ ਬੈਸਟ ਅਦਾਕਾਰਾ ਦਾ ਆਨੰਦਲੋਕ ਐਵਾਰਡ ਜਿੱਤ ਚੁੱਕੀ ਹੈ। ਸਾਲ 2016 'ਚ ਉਹ ਫ਼ਿਲਮ 'ਜੋਮੇਰ ਰਾਜਾ ਦਿਲੋ ਬੋਰ' ਲਈ ਬੈਸਟ ਅਦਾਕਾਰਾ ਲਈ ਕਲਾਕਾਰ ਐਵਾਰਡ ਜਿੱਤ ਚੁੱਕੀ ਹੈ।

PunjabKesari

ਦੱਸਣਯੋਗ ਹੈ ਕਿ ਪੱਛਮੀ ਬੰਗਾਲ ਦੀ ਬੇਹਾਲਾ ਪੂਰਬ ਸੀਟ ਤੋਂ ਬੀਜਪੀ ਉਮੀਦਵਾਰ ਪਾਇਲ ਸਰਕਾਰ ਨੇ ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਤ੍ਰਿਣਮੂਲ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕੇਂਦਰ ਵੱਲੋਂ ਕਿਸਾਨਾਂ ਨੂੰ 6000 ਰੁਪਏ ਦੇਣ ਦੀ ਯੋਜਨਾ ਬਣਾਈ ਗਈ। ਉਦੋਂ ਟੀ. ਐਮ. ਸੀ. ਨੇ ਇਸ ਯੋਜਨਾ ਤੋਂ ਇਨਕਾਰ ਕੀਤਾ ਸੀ ਤਾਂ ਹੁਣ ਟੀ. ਐਮ. ਸੀ. ਕਿਸਾਨਾਂ ਲਈ ਯੋਜਨਾ ਕਿਉਂ ਬਣਾ ਰਹੀ ਹੈ। ਚੋਣਾਂ ਤੋਂ ਪਹਿਲਾਂ ਪਾਇਲ ਸਰਕਾਰ ਨੇ ਕਿਹਾ ਲੋਕ ਜਿਸ ਨੂੰ ਪਸੰਦ ਕਰਨਗੇ, ਓਹੀ ਇੱਥੇ ਰਹਿਣਗੇ। ਗੱਲ ਸਿਰਫ਼ ਕਾਬਲੀਅਤ 'ਤੇ ਨਿਰਭਰ ਕਰਦੀ ਹੈ।