****+ਸਾਡੇ ਨਾਲ ਤੇਰਾ ਕੀ ਏ ਵੈਰ ਦਿਲੀਏ ****+ |
ਜੇ ਤੂੰ ਸੀਸ ਮੰਗਿਆ ਗੁਰਾਂ ਸੀਸ ਵਾਰਿਆ,
ਬੰਦ ਬੰਦ ਕਟਵਾਏ ਦੇਗਾਂ ਵਿੱਚ ਉਬਾਲਿਆ ,
ਸਾਡੇ ਸਬਰ ਦਾ ਨਾ ਲੈ ਇਮਤਿਹਾਨ ਦਿਲੀਏ ।
ਦਸ ਸਾਡੇ ਨਾਲ ਤੇਰਾ ਕੀ ਏ ਵੈਰ ਦਿਲੀਏ।
ਲੱਖਾ ਪੁੱਤ ਮਰਵਾਏ ਟਾਇਰ ਗਲਾਂ ਚ ਪਵਾਏ ,
ਮਾਵਾਂ ਭੈਣਾਂ ਦੀਆਂ ਇੱਜਤਾਂ ਦੇ ਚੀਥੜੇ ਉਡਾਏ,
ਤੇਰਾ ਮੁੱਕਿਆ ਨਾ ਅਜੇ ਵੀ ਹਿਸਾਬ ਦਿਲੀਏ ,
ਦਸ ਸਾਡੇ ਨਾਲ ਤੇਰਾ ਕੀ ਏ ਵੈਰ ਦਿਲੀਏ ।
ਮਿੱਧ ਸੱਪਾਂ ਦੀਆਂ ਸਿਰੀਆਂ ਅਸੀਂ ਫਸਲ ਉਗਾਈਏ ,
ਜੇਠ ਹਾੜ ਦੀਆਂ ਧੁਪਾਂ ਵਿੱਚ ਪਿੰਡਾਂ ਸੜਵਾਈਏ ,
ਲੋਹੜਾ ਮਾਰ ਗਿਆ ਤੇਰਾ ਇਹ ਕਨੂੰਨ ਦਿਲੀਏ।
ਦਸ ਸਾਡੇ ਨਾਲ ਤੇਰਾ ਕੀ ਏ ਵੈਰ ਦਿਲੀਏ।
ਭਾਵੇਂ ਪਾਈ ਸਾਡੇ ਪੈਰਾਂ ਵਿੱਚ ਤੂੰ ਜ਼ੰਜੀਰ ,
ਅਸੀਂ ਹੁਣ ਮੁੜ ਖੜੇ ਹੋਏ ਹਾਂ ਅਖੀਰ ,
ਹੁਣ ਤੇਰੀ ਨਹੀਂ ਬਸ ਖੈਰ ਦਿਲੀਏ।
ਦਸ ਸਾਡੇ ਨਾਲ ਤੇਰਾ ਕੀ ਏ ਵੈਰ ਦਿਲੀਏ।
ਸਾਡੇ ਰੋਮ ਰੋਮ ਵਿੱਚ ਹੈ ਜਨੂੰਨ ਭਰਿਆ ,
ਤੇਰਾ ਕਹਿਰ ਹੁਣ ਸਾਥੋਂ ਨਹੀਂ ਜਾਣਾ ਜਰਿਆ,
ਵਹਿਮ ਕਢਦੇ ਤੂੰ ਦਿਲ ਵਿਚੋਂ ਹੁਣ ਦਿਲੀਏ।
ਦਸ ਸਾਡੇ ਨਾਲ ਤੇਰਾ ਕੀ ਏ ਵੈਰ ਦਿਲੀਏ।
ਬੜੇ ਜਿੱਦੀ ਹੁੰਦੇ ਜੰਡ ਤੇ ਕਰੀਰ ਦਿਲੀਏ ,
ਅਸੀਂ ਦੇਨੇ ਹਾਂ ਪਹਾੜਾਂ ਨੂੰ ਵੀ ਚੀਰ ਦਿਲੀਏ,
ਤੇਰਾ ਕਰਾਂਗੇ ਗੁਮਾਨ ਲੀਰੋ ਲੀਰ ਦਿਲੀਏ।
ਦਸ ਸਾਡੇ ਨਾਲ ਤੇਰਾ ਕੀ ਏ ਵੈਰ ਦਿਲੀਏ।
![]()
ਸਤਿੰਦਰ ਕੋਰ ਕਾਹਲੋਂ ..ਬਟਾਲਾ।
|