******ਭੈਣ ਮੇਰੀ ਲੜਾਈ ਦਾ ਕੁੱਜਾ,******
ਭੈਣ ਮੇਰੀ ਲੜਾਈ ਦਾ ਕੁੱਜਾ,
ਭੈਣ ਮਾਂ ਮੇਰੀ ਦਾ ਰੂਪ ਹੈ ਦੂਜਾ,
ਦੁੱਖ ਮੇਰੇ ਸਭ ਵੰਡ ਲੈਂਦੀ ਆ
ਮੇਰੇ ਕੋਲ ਮੈਨੂੰ ਹੀ ਭੰਡ ਲੈਂਦੀ ਆ
ਲਗਦਾ ਸਾਹ ਉਹ ਬਾਅਦ ਚ ਲੈਂਦੀ
ਪਹਿਲਾ, ਰੱਬ ਤੋਂ ਮੈਨੂੰ ਮੰਗ ਲੈਂਦੀ ਆ ।
ਕੰਮ ਘਰ ਦੇ ਸਾਰੇ ਕਰ ਲੈਂਦੀ ਅਾ ,
ਨਬਜ਼ ਮੇਰੀ ਉਹ ਫੜ ਲੈਂਦੀ ਆ ,
ਬੁੜ ਬੁੜ ਆਪ ਤਾਂ ਕਰਦੀ ਰਹਿੰਦੀ ,
ਜੇ ਮੈਂ ਕੁਝ ਕਿਹਾ, ਅੱਖਾਂ ਭਰ ਲੈਂਦੀ ਆ ।
ਚੁੱਪ ਰਹਿੰਦੀ ਸਭ ਦਿਲ ਦੀਆਂ ਜਾਣੇ ,
ਹਿੰਢ ਫੜਦੀ, ਜਿਵੇਂ ਕਰਨ ਨਿਆਣੇ ,
ਜਿੱਦ ਖੋਰੀ ਕਿੱਥੋਂ ਪਿੱਛੇ ਪੈ ਗਈ
ਰੱਬ ਜਾਣੇ,  ਇਹ ਰੱਬ ਦੇ ਭਾਣੇ
ਉਹ ਹੁੰਗਾਰੇ ਭਰੇ, ਮੇਰੀ ਬਾਤ ਨ ਮੁੱਕੇ ,
ਸਭ ਨਾਮੇ ਉਹਦੇ, ਜੋ ਮੈਂ ਲਿਖੇ ਨੇ ਰੁੱਕੇ ,
ਇੱਕੋ ਹੈ ਬਸ , ਰੀਝ  ਮੇਰੀ ,
ਉਹ ਕੋਲ ਹੋਵੇ, ਜਦ ਸਾਹ ਮੇਰਾ ਰੁਕੇ।
ਇੱਕ ਜਾਂ ਵੱਧ ਲੋਕ, ਦਾੜ੍ਹੀ, ਖੜੇ ਹੋਏ ਲੋਕ, ਪੱਗ ਅਤੇ ਆਸਮਾਨ ਦੀ ਫ਼ੋਟੋ ਹੋ ਸਕਦੀ ਹੈ
  ਅੰਮ੍ਰਿਤ ਸਿੰਘ ਬਖਸ਼ੀਵਾਲਾ