******ਅੱਜ ਬੰਗਲਾ ਦੇਸ਼ ਆਪਣੀ ਅਜ਼ਾਦੀ ਦੀ ਪੰਜਾਵੀ ਵਰ੍ਹੇਗੰਢ ਭਾਵ ਗੋਲਡਨ ਜੁਬਲੀ ਦੇ ਜਸ਼ਨ ਮਨਾ ਰਿਹਾ ਹੈ।***** |
![]() ਗੁਰਦੀਪ ਸਿੰਘ ਜਗਬੀਰ ( ਡਾ.) 27 ਮਾਰਚ, 1971 ਵਾਲੇ ਦਿਨ ਬੰਗਲਾਦੇਸ਼ ਨੂੰ ਪਾਕਿਸਤਾਨ ਤੋਂ ਅਜ਼ਾਦੀ ਮਿਲੀ ਅਤੇ ਇਹ ਆਜ਼ਾਦੀ ਸ਼ਹੀਦ ਮੇਜਰ ਜਨਰਲ ਸੁਬੇਗ ਸਿੰਘ ਦੀ ਅਹਿਮ ਭੂਮਿਕਾ ਤੋਂ ਬਿਨਾਂ ਸੰਭਵ ਹੀ ਨਹੀਂ ਸੀ: ![]() ਇਹ ਵੱਖਰੀ ਗੱਲ ਹੈ ਕਿ ਅੱਜ ਬੰਗਲਾ ਦੇਸ਼ ਅਪਨੀ ਅਜ਼ਾਦੀ ਦੀ ਪੰਜਾਵੀਂ ਵਰ੍ਹੇ ਗੰਢ ਭਾਵ ਗੋਲਡਨ ਜੁਬਲੀ ਮਨਾ ਰਿਹਾ ਹੈ। ਇਸ ਵਕਤ ਅੱਜ ਦੇ ਦਿਨ ਬੰਗਲਾ ਦੇਸ਼ ਦੇ ਵਿੱਚ ਭਾਵੇਂ ਬੰਗਲਾ ਦੇਸ਼ੀਆਂ ਦੇ ਨਾਲ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਆਜ਼ਾਦੀ ਦੇ ਜਸ਼ਨ ਮਨਾ ਰਿਹਾ ਹੈ ਪਰ ਅਫਸੋਸ ਇਸ ਅਜ਼ਾਦੀ ਨੂੰ ਲੈਕੇ ਦੇਣ ਵਾਲੇ ਸ਼ਹੀਦ ਮੇਜਰ ਜਨਰਲ ਸੁਬੇਗ ਸਿੰਘ ਦਾ ਨਾਂ ਅੱਜ ਕਿਸੇ ਦੀ ਵੀ ਜ਼ੁਬਾਨ ਤੇ ਨਹੀਂ ਹੈ। ਸਾਲ 1970 ਦੇ ਸ਼ੁਰੂਆਤੀ ਦੌਰ ਵਿਚ ਪਾਕਿਸਤਾਨ ਦੀ ਫ਼ੌਜ ਵਲੋਂ, ਪੂਰਬੀ ਪਾਕਿਸਤਾਨ ( ਹੁਣਵੇਂ ਬੰਗਲਾਦੇਸ਼) ਦੇ ਨਾਗਰਿਕਾਂ ਉਤੇ ਲਗਾਤਾਰ ਅੱਤਿਆਚਾਰਾਂ ਦੇ ਦੌਰ ਸ਼ੁਰੂ ਹੋ ਚੁੱਕੇ ਸਨ।ਪਾਕਿਸਤਾਨ ਦੀ ਫੌਜ ਨੇ ਜਮ ਕੇ ਪੂਰਬੀ ਪਾਕਿਸਤਾਨ ( ਹੁਣਵੇਂ ਬੰਗਲਾਦੇਸ਼) ਦੇ ਨਾਗਰਿਕਾਂ ਉਤੇ ਤਸ਼ੱਦਤਾਂ ਦੇ ਐਸੇ ਦੌਰ ਚਲਾਏ ਕਿ ਇਕ ਵਾਰੀ ਤਾਂ ਪੁਰਾਤਨ ਮੁਗਲਾਂ ਦੇ ਜ਼ੁਲਮਾਂ ਦਾ ਸਮਾਂ ਯਾਦ ਕਰਵਾ ਦਿੱਤਾ। ਲੜਕੀਆਂ ਦੇ ਸਕੂਲੀ ਅਤੇ ਕਾਲਜਾਂ ਦੇ ਹੋਸਟਲਾਂ ਵਿੱਚ ਵੜ ਕੇ ਵਿਦਿਆਰਥਣਾਂ ਦੇ ਜਮ ਕੇ ਬਲਾਤਕਾਰ ਕੀਤੇ ਗਏ। ਪਾਕਿਸਤਾਨ ਦੀ ਫੌਜ ਤੋਂ ਸਤਾਏ ਬਾਂਗਲਾ ਦੇਸ਼ ਦੇ ਇਹ ਪੀੜਤ ਲੋਕ ਵੱਡੀ ਗਿਣਤੀ ਵਿੱਚ ਸਰਹੱਦ ਪਾਰ ਕਰ ਕੇ ਭਾਰਤ ਵਿੱਚ ਆ ਗਏ ਅਤੇ ਭਾਰਤ ਦੀ ਪਨਾਹ ਵਿੱਚ ਆਏ ਇਨ੍ਹਾਂ ਬਾਂਗਲਾ ਵਾਸੀਆਂ ਦੀ ਆਮਦ ਕਾਰਨ ਭਾਰਤ ਕਾਫੀ ਚਿੰਤਤ ਹੋ ਗਿਆ। ਇਸ ਵਕਤ ਭਾਰਤ ਵਿੱਚ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ। ਬੰਗਲਾਦੇਸ਼ੀ ਸ਼ਰਨਾਰਥੀਆਂ ਦੀ ਆਮਦ ਬਾਰੇ ਫ਼ਿਕਰਮੰਦ ਭਾਰਤ ਵਿਚਲੀ ਇੰਦਰਾ ਸਰਕਾਰ ਨੇ ਕੌਮਾਂਤਰੀ ਭਾਈਚਾਰੇ ਨੂੰ ਇਸ ਬਾਬਤ ਦਖ਼ਲਅੰਦਾਜ਼ੀ ਕਰਨ ਦੀ ਪੁਰਜ਼ੋਰ ਅਪੀਲ ਕਰਦਿਆਂ ਹੋਇਆ ਪਾਕਿਸਤਾਨ ਦੀ ਹਕੂਮਤ ਨੂੰ ਇਸ ਪੱਖੋਂ ਸਮਝਾਉਣ ਦੀ ਵੀ ਅਪੀਲ ਕੀਤੀ ਪਰ ਭਾਰਤ ਨੂੰ ਕਿਸੇ ਪਾਸੋਂ ਵੀ ਕੋਈ ਲਾਹੇਵੰਦ ਹੁੰਗਾਰਾ ਨਾ ਮਿਲਿਆ। 27 ਮਾਰਚ, 1971 ਵਾਲੇ ਦਿਨ ਪਾਕਿਸਤਾਨ ਫ਼ੌਜ ਤੋਂ ਬਾਗ਼ੀ ਹੋਏ ਕਰਨਲ ਜ਼ੀਆ ਉਮਰ ਰਹਿਮਾਨ , ਨੇ ਨਜ਼ਰਬੰਦ ਸ਼ੇਖ ਮੁਜੀਬੁਰ ਰਹਿਮਾਨ ਵਲੋਂ ਜਿਹੜਾ ਬਾਅਦ ਵਿੱਚ ਬੰਗਲਾ ਦੇਸ਼ ਆਜ਼ਾਦ ਹੋਣ ਤੋਂ ਬਾਅਦ ਬੰਗਲਾ ਦੇਸ਼ ਦਾ ਰਾਸ਼ਟਰਪਤੀ ਬਣਿਆ ਸੀ,ਦੀ ਬਿਨ੍ਹਾਂ' ਤੇ ਨਵੇਂ ਰਾਸ਼ਟਰ ਬੰਗਲਾਦੇਸ਼ ਦੀ ਆਜ਼ਾਦੀ ਦਾ ਐਲਾਨ ਤਾਂ ਕਰ ਦਿੱਤਾ ਪਰ ਇਹ ਪਾਕਿਸਤਾਨ ਦੀ ਫੌਜ ਨੂੰ ਹੋਰ ਤਸ਼ੱਦਤਾਂ ਦੇ ਜ਼ੋਰ ਜ਼ੁਲਮ ਦਾ ਸਿੱਧਾ ਸਦਾ ਸੀ। ਪੂਰਬੀ ਪਾਕਿਸਤਾਨ ਦੇ ਆਵਾਮ ਦੀ ਹਾਲਤ ਪੂਰੀ ਤਰ੍ਹਾਂ ਦੇ ਨਾਲ ਤਰਸਯੋਗ ਹੋ ਚੁੱਕੀ ਸੀ। ਉਨ੍ਹਾਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਸੀ। ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸ਼ੇਖ ਮੁਜੀਬੁਰ ਰਹਿਮਾਨ ਨੂੰ ਇਸਦੀ ਆਜ਼ਾਦੀ ਦੀ ਜੱਦੋ-ਜਹਿਦ ਦੇ ਲਈ,ਇਸਨੂੰ ਸਹਿਯੋਗ ਦੇਣ ਦੇ ਕੀਤੇ ਵਾਅਦੇ ਮੁਤਾਬਿਕ, ਉਸਦੀ ਹਰ ਪੱਖੋਂ ਮਦਦ ਦਾ ਐਲਾਨ ਕਰ ਦਿੱਤਾ। ਉਸ ਵਕਤ ਭਾਰਤੀ ਫੌਜ ਦੇ ਮੁਖੀ ਜਨਰਲ ਐਸ.ਐਚ.ਐਫ.ਜੇ. ਮਾਣਕਸ਼ਾਹ ਸਨ ਜੋ ਬਾਅਦ ਵਿੱਚ ਫੀਲਡ ਮਾਰਸ਼ਲ ਬਣੇ।ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਫੌਜ ਦੇ ਮੁਖੀ, ਜਨਰਲ ਐਸ.ਐਚ.ਐਫ.ਜੇ. ਮਾਣਕਸ਼ਾਹ ਨੂੰ ਇਸ ਵਿਸ਼ੇ ਉੱਪਰ ਗੱਲ ਕਰਣ ਦੇ ਬੁਲਾ ਲਿਆ।ਫੌਜ ਦੇ ਮੁਖੀ ਜਨਰਲ ਐਸ.ਐਚ.ਐਫ.ਜੇ. ਮਾਣਕਸ਼ਾਹ ਨੇ ਫੌਜ ਨੂੰ ਸੰਗਠਿਤ ਕਰਕੇ ਸ਼ਰਨਾਰਥੀ ਕੈਂਪਾਂ ਅੰਦਰ ਬੰਗਲਾਦੇਸ਼ੀ ਨੌਜਵਾਨਾਂ ਨੂੰ 'ਮੁਕਤੀ ਬਾਹਿਨੀ' ਰਾਹੀਂ ਗੁਰੀਲਾ ਫ਼ੌਜ ਵਜੋਂ ਤਿਆਰ ਕਰਨ ਦੀ ਤਜ਼ਵੀਜ ਦਿੱਤੀ। ਤਾਂਜੋ ਪਾਕਿਸਤਾਨ ਦੇ ਨਾਲ ਬੰਗਲਾਦੇਸ਼ ਦੀ ਸਿਰਜਣਾ ਵਾਸਤੇ ਸਾਂਝੇ ਤੌਰ 'ਤੇ ਜੰਗ ਲੜੀ ਜਾ ਸਕੇ।ਜਿਸ ਉਪਰ ਇੰਦਰਾ ਗਾਂਧੀ ਨੇ ਆਪਣੀ ਸਹਿਮਤੀ ਦੇ ਦਿੱਤੀ। ਹੁਣ ਮੁਕਤੀ ਵਹਿਣੀ ਦੇ ਰਾਹੀਂ ਜੰਗ ਦੇ ਵਿੱਚ ਬੰਗਲਾ ਦੇਸ਼ੀਆਂ ਨੂੰ ਹੀ ਟਰੈਂਡ ਕਰਣਾ ਸੀ ਜੋ ਕਿਸੇ ਪਾਸੋਂ ਵੀ ਸੁਖਲਾ ਕੰਮ ਨਹੀਂ ਸੀ। ਅਤੇ ਇਸ ਕੰਮ ਨੂੰ ਨੇਪਰੇ ਚਾੜਨ ਦੇ ਲਈ ਕਿਸੇ ਬਹੁਤ ਹੀ ਕਾਬਲ ਫੌਜੀ ਜਰਨੈਲ ਦੀ ਲੋੜ ਸੀ। ਫੌਜ ਮੁਖੀ ਮਾਣਕਸ਼ਾਹ ਨੇ ਇਸ ਪੱਖੋਂ ਜਦੋਂ ਆਪਣੀ ਨਜ਼ਰ ਦੁੜਾਈ ਤਾਂ ਬਾਰ ਬਾਰ ਉਸਦੀ ਨਿਗਾਹ ਤਤਕਾਲੀ ਬ੍ਰਿਗੇਡੀਅਰ ਸ਼ਹੀਦ ਸੁਬੇਗ ਸਿੰਘ'ਤੇ ਹੀ ਜਾ ਕੇ ਅਟਕ ਗਈ। ਬ੍ਰਿਗੇਡੀਅਰ ਸ਼ਹੀਦ ਸੁਬੇਗ ਸਿੰਘ ਜੋਕੇ ਇਕ ਦਲੇਰ ਅਤੇ ਜੰਗੀ ਯੁੱਧ ਕਿਰਿਆ ਦੀ ਗੁਰੀਲਾ ਟ੍ਰੇਨਿੰਗ ਦੇ ਨਾਲ, ਜਨਰਲ ਮਾਣਕ ਸ਼ਾਹ ਦੇ ਨਾਲ ਕਈ ਮੁਸ਼ਕਲ ਫਰੰਟਸ, ਉਪਰ ਉਸਦਾ ਸਾਥ ਨਿਭਾਅ ਚੁੱਕਾ ਸੀ ਅਸਲ ਵਿੱਚ ਕਮਿਸ਼ਨ ਹਾਸਲ ਕਰਨ ਤੋਂ ਬਾਅਦ, ਸੈਕੰਡ ਲੈਫਟੀਨੈਂਟ ਸੁਬੇਗ ਸਿੰਘ ਨੇ ਪੰਜਾਬ ਰੈਜੀਮੈਂਟ ਵਿੱਚ ਸ਼ਾਮਿਲ ਹੋ ਕੇ ਜਨਰਲ ਮਾਣਕਸ਼ਾਹ ਦੀ ਕਮਾਨ ਹੇਠ ਬਰਮਾ ਵਿੱਖੇ, ਦੂਸਰੇ ਵਿਸ਼ਵ ਯੁੱਧ ਦੇ ਦੌਰਾਨ ਆਪਣਾ ਦਲੇਰਾਨਾ ਯੋਗਦਾਨ ਪਾਇਆ ਸੀ। ਇੰਜ ਭਾਰਤ ਅਜ਼ਾਦ ਹੋਣ ਤੋਂ ਬਾਅਦ ਸੰਨ 1959 ਤੱਕ ਇਕ ਨਿਧੜਕ ਪੈਰਾ ਟਰੁੱਪਰ ਸਿੱਧ ਹੋਣ ਕਾਰਣ ਫੌਜ ਦੇ ਵਿੱਚ ਸ਼ਹੀਦ ਸੁਬੇਗ ਸਿੰਘ ਦੀ, ਇੱਕ ਵਿਸ਼ੇਸ਼ ਛਵੀ ਬਣ ਚੁੱਕੀ ਸੀ। ਜਨਰਲ ਮਾਣਕ ਸ਼ਾਹ ਇਹ ਵੀ ਦੇਖ ਚੁੱਕਿਆ ਸੀ ਕੇ ਸੰਨ 1947-48 ਵਿੱਚ ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਸੈਕਟਰ ਵਿੱਚ ਕਿਵੇਂ ਬ੍ਰਗੇਡੀਅਰ ਸੁਬੇਗ ਸਿੰਘ ਨੇ ਪਾਕਿਸਤਾਨੀ ਫੌਜ ਦੇ ਦੰਦ ਖੱਟੇ ਕਰ ਦਿੱਤੇ ਸਨ। ਫੇਰ ਸੰਨ 1965 ਦੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਈ ਜੰਗ ਵੇਲੇ ਤਤਕਾਲੀ ਕਰਨਲ ਸੁਬੇਗ ਸਿੰਘ ਨੇ 3/11 ਗੋਰਖਾ ਰਾਈਫਲਜ਼ ਪਲਟਨ ਨੂੰ ਕਮਾਂਡ ਕੀਤਾ ਸੀ ਅਤੇ ਪੁੰਛ ਤੋਂ ਹਾਜੀਪੀਰ ਨੂੰ ਜੋੜਨ ਖਾਤਰ ਤਕਰੀਬਨ 14 ਕਿਲੋਮੀਟਰ ਤੱਕ ਸ਼ਹੀਦ ਸੁਬੇਗ ਸਿੰਘ ਦੀ ਕਮਾਨ ਹੇਠ, ਗੋਰਖੇ, ਦੁਸ਼ਮਣ ਦਾ ਸਫਾਇਆ ਕਰਦੇ ਹੀ ਚਲੇ ਗਏ ਸਨ। ਜਨਰਲ ਮਾਣਕ ਸ਼ਾਹ ਨੂੰ ਬ੍ਰਿਗੇਡੀਅਰ ਸ਼ਹੀਦ ਸੁਬੇਗ ਸਿੰਘ ਦੀ ਸਵੈ ਆਤਮਕ ਨਿਰਣੈ ਸ਼ਕਤੀ ਅਤੇ ਉਸ ਦੀ ਵਫਾਦਾਰੀ ਉਪਰ ਵੀ ਪੁਰਣ ਭਰੋਸਾ ਸੀ। ਉਸਨੇ ਸਾਰੀ ਭਾਰਤੀ ਫੌਜ ਦੇ ਵਿਚੋਂ ਇੱਕੋ ਬ੍ਰਿਗੇਡੀਅਰ ਸ਼ਹੀਦ ਸੁਬੇਗ ਸਿੰਘ' ਤੇ ਹੀ ਆਪਣਾ ਭਰੋਸਾ ਜਤਾਉਂਦਾ ਉਸਦੀ ਇਸ ਕਠਿਨ ਮਿਸ਼ਨ ਦੇ ਲਈ ਚੋਣ ਕੀਤੀ ਸੀ।ਇਕ ਲੁਕੀ ਸਚਾਈ ਇਹ ਵੀ ਹੈ ਕਿ ਜਨਰਲ ਮਾਣਕਸ਼ਾਹ ਦੀ ਪੈਦਾਇਸ਼ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਹੈ।ਇਸ ਨਾਤੇ ਉਹ ਸ਼ਹੀਦ ਸੁਬੇਗ ਸਿੰਘ ਨੂੰ ਬਚਪਨ ਤੋਂ ਹੀ ਜਾਣਦਾ ਸੀ। ਜਨਰਲ ਮਾਣਕਸ਼ਾਹ ਨੇ ਤੁਰੰਤ ਬ੍ਰਿਗੇਡੀਅਰ ਸ਼ਹੀਦ ਸੁਬੇਗ ਸਿੰਘ ਨੂੰ ਬੁਲਾ ਭੇਜਿਆ ਅਤੇ ਮੁਕਤੀ ਬਾਹਿਨੀ ਦੇ ਨਾਂ ਹੇਠ ਬੰਗਲਾ ਦੇਸ਼ੀਆਂ ਨੂੰ ਲਾਮਬੰਦ ਕਰਕੇ ਗੁਰਿੱਲਾ ਯੁੱਧ ਕਲਾ ਬਾਰੇ ਸਿਖਲਾਈ ਦੇਣ ਦੇ,ਅਤੇ ਸਾਰੇ ਜੰਗੀ ਦਾਅ-ਪੇਚ ਸਿਖਾ ਕੇ ਜੰਗ ਦੇ ਮੈਦਾਨ 'ਚ ਉਤਾਰਨ ਦੀ ਡਿਊਟੀ ਸੌਂਪ ਦਿੱਤੀ। ਹੁਣ ਬ੍ਰਿਗੇਡੀਅਰ ਸੁਬੇਗ ਸਿੰਘ ਦੇ ਸਿਰ ਬਹੁਤ ਵੱਡੀ ਜ਼ਿੰਮੇਵਾਰ ਸੀ ਕਿਉਂਕਿ ਇੱਥੇ ਭਾਰਤ ਦੇਸ਼ ਦੀ ਪ੍ਰਧਾਨਮੰਤਰੀ ਦੇ ਵਕਾਰ ਅਤੇ ਦੇਸ਼ ਦੀ ਆਣ ਦਾ ਸਵਾਲ ਸੀ। ਬ੍ਰਿਗੇਡੀਅਰ ਸੁਬੇਗ ਸਿੰਘ ਨੇ ਬਹੁਤ ਵੱਡੀ ਜ਼ਿੰਮੇਵਾਰੀ ਦੇ ਨਾਲ ਬਹੁਖੰਡੀ ਮੁਕਤੀ ਬਾਹਿਨੀ ਕਮਾਂਡ ਸੰਭਾਲੀ ਅਤੇ ਪਾਕਿਸਤਾਨ ਦੇ ਬਾਗ਼ੀ ਅਫਸਰਾਂ ਜਿਵੇਂ ਕਿ ਜਨਰਲ ਉਸਮਾਨੀ, ਕਰਨਲ ਜੀਆ ਉਰ-ਰਹਿਮਾਨ, ਮੁਹੰਮਦ ਮੁਸਤਾਕ ਜੋ ਬੰਗਲਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਬੰਗਲਾਦੇਸ਼ ਫ਼ੌਜ ਦੀ ਫੌਜ ਦਾ ਮੁਖੀ ਬਣਿਆ ਸੀ ਅਤੇ ਹੋਰ ਅਨੇਕਾਂ ਬੰਗਲਾਦੇਸ਼ੀਆਂ ਅਤੇ ਹੇਠਲੇ ਰੈਂਕ ਵਾਲੀ ਡੇਢ ਲੱਖ ਫ਼ੌਜ ਨੂੰ ਬੜੇ ਹੀ ਗੁਪਤ ਅਤੇ ਸੁਚੱਜੇ ਢੰਗ ਦੇ ਨਾਲ ਲਾਮਬੰਦ ਕਰਕੇ ਉਨ੍ਹਾਂ ਨੂੰ ਐਸੀ ਟ੍ਰੇਨਿੰਗ ਦਿੱਤੀ ਕਿ ਪਾਕਿਸਤਾਨ ਫੌਜ ਦੇ ਪੈਰ ਉਖਾੜ ਕੇ ਬੰਗਲਾ ਦੇਸ਼ ਵਿੱਚੋਂ ਉਨ੍ਹਾਂ ਨੂੰ ਪੈਰਾਂ ਹੇਠ ਸਿਰ ਰੱਖ ਕੇ ਭੱਜਣਾ ਪਿਆ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਨਰਲ ਸੁਬੇਗ ਸਿੰਘ ਨੇ ਗੁੱਝੀ ਜੰਗ ਲੜਦੇ ਵਕਤ, 7 ਮਹੀਨਿਆਂ ਤੱਕ ਆਪਣੇ ਘਰ ਵਾਲਿਆਂ ਨੂੰ ਨਾ ਤੇ ਕੋਈ ਖਤ ਖਤੂਤ ਲਿਖਿਆ ਸਗੋਂ ਕਿ ਪ੍ਰੀਵਾਰ ਵਾਲਿਆਂ ਨੂੰ ਤਾਂ ਇੱਥੋਂ ਤੱਕ ਵੀ ਸੂਹ ਨਹੀਂ ਲੱਗਣ ਦਿੱਤੀ ਕਿ ਉਹ ਗੁਪਤ ਤਰੀਕੇ ਦੇ ਨਾਲ ਮੁਕਤੀ ਬਾਹਿਨੀ ਨੂੰ ਸਿਖਲਾਈ ਦੇ ਰਹੇ ਹਨ। ਇੰਜ ਮੁਕਤੀ ਬਾਹਿਨੀ ਨੇ ਬ੍ਰਗੇਡੀਅਰ ਸੁਬੇਗ ਸਿੰਘ ਦੀ ਕਮਾਨ ਹੇਠ ਭਾਰਤੀ ਫ਼ੌਜ ਨਾਲ ਜੁੜ ਕੇ ਰਵਾਇਤੀ ਅਤੇ ਗੁੱਝੀ ਜੰਗ ਲੜੀ ਅਤੇ ਖਾਸ ਤੌਰ 'ਤੇ, ਗਾਜ਼ੀਪੀਰ, ਗਲਹੋਉਟੀ, ਗਰੀਬਪੁਰ, ਧਲੇਈ, ਰੰਗਮਤੀ ਆਦਿ ਵਿੱਚ ਜਿੱਤ ਦੇ ਝੰਡੇ ਗੱਡ ਦਿੱਤੇ। ਬੰਗਲਾਦੇਸ਼ ਦੀ ਲੜਾਈ ਵਿਚ ਜਿੱਤ ਦਾ ਸੇਹਰਾ ਸ਼ਹੀਦ ਸੁਬੇਗ ਸਿੰਘ ਦੇ ਸਿਰ ਸੀ।ਇੰਜ 26 ਮਾਰਚ 1971 ਵਾਲੇ ਦਿਨ ਸ਼ੇਖ ਮੁਜੀਬ ਨੇ ਬੰਗਲਾਦੇਸ਼ ਦੀ ਆਜ਼ਾਦੀ ਦਾ ਰਸਮੀ ਐਲਾਨ ਕਰ ਦਿੱਤਾ। ਪਾਕਿਸਤਾਨ ਦੇ ਰਾਸ਼ਟਰਪਤੀ ਯਾਹੀਆ ਖਾਨ ਨੇ ਉਸੇ ਦਿਨ ਇੱਕ ਰਾਸ਼ਟਰੀ ਪ੍ਰਸਾਰਣ ਦੌਰਾਨ ਸ਼ੇਖ ਮੁਜੀਬ ਨੂੰ ਗੱਦਾਰ ਐਲਾਨਿਆ। ਪਰ ਜਨਰਲ ਮਾਨਕਸ਼ਾਹ ਨੇ ਵੀ ਇਸ ਗਲ ਤੋਂ ਇੰਨਕਾਰ ਨਹੀਂ ਕੀਤਾ ਅਤੇ ਬੰਗਲਾ ਦੇਸ਼ ਦੇ ਵਿਚੋਂ ਪਾਕਿਸਤਾਨ ਦੀ ਫੌਜ ਨੂੰ ਭਜਾਉਣ ਸਦਕਾ,ਮਾਣਕ ਸ਼ਾਹ ਨੇ ਭਾਰਤ ਦੇ ਰਾਸ਼ਟਰਪਤੀ ਅੱਗੇ ਸਿਫ਼ਾਰਸ਼ ਕੀਤੀ ਜਿਸ ਸਦਕਾ ਸ਼ਹੀਦ ਸੁਬੇਗ ਸਿੰਘ ਨੂੰ ਭਾਰਤ ਦੇ ਰਾਸ਼ਟਰਪਤੀ ਵਲੋਂ 'ਪਰਮ ਵਸ਼ਿਸ਼ਟ ਸੇਵਾ ਮੈਡਲ' ਦੇ ਨਾਲ ਨਿਵਾਜਿਆ ਗਿਆ ਅਤੇ ਮੇਜਰ ਜਨਰਲ ਰੈਂਕ ਦੀ ਤਰੱਕੀ ਦਿੱਤੀ ਗਈ। 3 ਜੂਨ 1984 ਵਾਲੇ ਦਿਨ ਪੂਰੇ ਪੰਜਾਬ ਉਤੇ ਜਦੋਂ ਹਿੰਦ ਦੀਆਂ ਫ਼ੌਜਾਂ ਨੇ ਪੂਰਾ ਕੰਟਰੋਲ ਕਰ ਲਿਆ ਸੀ। ਸਿੱਖ ਪੰਥ ਵਲੋਂ ਪੰਚਮ ਪਾਤਸ਼ਾਹ ਗੁਰੂ ਅਰਜੁਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਇਆ ਜਾਣਾ ਸੀ ਇਸ ਕਰਕੇ ਕਰਫਿਊ ਵਿੱਚ ਸਵੇਰੇ 9 ਵਜੇ ਤੋਂ 11 ਵਜੇ ਤੱਕ ਢਿੱਲ ਦਿੱਤੀ ਗਈ। ਇਸ ਵੇਲੇ ਕੁਝ ਪੱਤਰਕਾਰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਖੇ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਾਂਵਾਲਿਆਂ ਦੀ ਇੰਟਰਵਿਊ ਲੈਣ ਦੇ ਲਈ ਅੰਦਰ ਗਏ। ਇਸ ਵੇਲੇ ਸੰਤ ਬਾਬਾ ਜੀ ਦੇ ਨਾਲ ਸ਼ਹੀਦ ਭਾਈ ਅਮਰੀਕ ਸਿੰਘ ,ਭਾਈ ਰਛਪਾਲ ਸਿੰਘ ,ਜਰਨਲ ਸ਼ੁਬੇਗ ਸਿੰਘ ਅਤੇ ਗਿਆਨੀ ਪੂਰਨ ਸਿੰਘ ਵੀ ਮੌਜੂਦ ਸਨ। ਮਹਾਂਪੁਰਖ ਸੰਤ ਭਿੰਡਾਂਵਾਲ਼ਿਆਂ ਨੇ ਉਸ ਵੇਲੇ ਪੱਤਰਕਾਰਾਂ ਨੂੰ ਜਰਨਲ ਸ਼ੁਬੇਗ ਸਿੰਘ ਵੱਲ ਇਸ਼ਾਰਾ ਕਰਦਿਆਂ ਦੱਸਿਆਂ,ਇਹ ਭਾਰਤੀ ਫੌਜ ਦੇ ਉਹ ਜਰਨਲ ਹਨ ਜਿਨ੍ਹਾਂ ਨੇ ਮੁਕਤੀ ਵਾਹਨੀ ਫ਼ੌਜ ਬਣਾਈ ਸੀ ਅਤੇ ਬੰਗਲਾ ਦੇਸ਼ ਨੂੰ ਅਜ਼ਾਦ ਕਰਵਾਇਆ ਸੀ। ਭੁਲਾਂ ਦੀ ਖਿਮਾਂ: ![]() ਗੁਰਦੀਪ ਸਿੰਘ ਜਗਬੀਰ ( ਡਾ.) |