ਕਿਸਾਨਾਂ ਚ ਰੋਹ, ਤਿੰਨੋਂ ਖੇਤੀਬਾੜੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਮਨਾਈ ਹੋਲੀ |
ਸੋਨੀਪਤ --29ਮਾਰਚ-(ਮੀਡੀਆਦੇਸਪੰਜਾਬ)-- ਕà©à©°à¨¡à¨²à©€ ਸਮੇਤ ਦਿੱਲੀ ਦੀਆਂ ਵੱਖ ਵੱਖ ਹੱਦਾਂ ’ਤੇ 3 ਖੇਤੀਬਾੜੀ
ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੰਦੋਲਨ ਕਰ ਰਹੇ ਕਿਸਾਨਾਂ ਨੇ ਹੋਲੀ ਦੇ ਪਵਿੱਤਰ ਮੌਕੇ
’ਤੇ ਹੋਲਿਕਾ ਦਹਿਨ ਦੇ ਨਾਲ ਖੇਤੀਬਾੜੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਵਿਰੋਧ
ਪà©à¨°à¨—ਟਾਇਆ। ਕਿਸਾਨਾਂ ਨੇ ਸਪੱਸ਼ਟ ਕੀਤਾ ਕਿ ਉਹ ਅੰਦੋਲਨ ਨੂੰ ਅੱਗੇ ਵਧਾਉਣਗੇ,
ਪਿੱਛੇ ਹੱਟਣ ਦਾ ਸਵਾਲ ਹੀ ਨਹੀਂ ਹੈ।
ਉਨà©à¨¹à¨¾à¨‚ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਕਿ ਉਹ ਜ਼ਿੱਦ ਛੱਡ ਕੇ ਕਿਸਾਨਾਂ ਦੀ ਗੱਲ ਸà©à¨£à©‡à¥¤ ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਨੇ 5 ਅਪà©à¨°à©ˆà¨² ਨੂੰ ਪੂਰੇ ਦੇਸ਼ ’ਚ ਫੂਡ ਕਾਰਪੋਰੇਸ਼ਨ ਆਫ ਇੰਡੀਆ (à¨à©±à¨«. ਸੀ. ਆਈ.) ਦੇ ਦਫਤਰਾਂ ਦਾ ਘਿਰਾਓ ਕਰਨ ਦਾ ਸੱਦਾ ਦਿੱਤਾ। ਉਸ ਤੋਂ ਪਹਿਲਾਂ 30 ਮਾਰਚ ਨੂੰ ਸੰਯà©à¨•à¨¤ ਕਿਸਾਨ ਮੋਰਚਾ ਦੀ ਇਕ ਬੈਠਕ ਸੱਦੀ ਗਈ ਹੈ। ਉਸ ’ਚ ਅਪà©à¨°à©ˆà¨² ਮਹੀਨੇ ਦੌਰਾਨ ਕੀਤੇ ਜਾਣ ਵਾਲੇ ਅੰਦੋਲਨ ਦੀ ਰੂਪ ਰੇਖਾ ਤਿਆਰ ਹੋਵੇਗੀ।
ਕà©à©°à¨¡à¨²à©€ ਦੀ ਹੱਦ ’ਤੇ ਹੋਣ ਵਾਲੀ ਇਸ ਬੈਠਕ ’ਚ ਸਖਤ ਫੈਸਲੇ ਲੈਣ ਅਤੇ ਵੱਡੇ ਅੰਦੋਲਨ ਦਾ à¨à¨²à¨¾à¨¨ ਹੋ ਸਕਦਾ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਬੈਠਕ ਹੋਈ ਸੀ। ਉਸ ’ਚ ਅੰਦੋਲਨ ਨੂੰ ਅੱਗੇ ਵਧਾਉਣ ’ਤੇ ਤਾਂ ਜ਼ੋਰ ਦਿੱਤਾ ਹੀ ਗਿਆ, ਨਾਲ ਹੀ ਦਿੱਲੀ ਵੱਲ ਵੱਧਣ ਲਈ ਦਬਾਅ ਬਣਾਉਣ ਦੀ ਗੱਲ ਵੀ ਆਖੀ ਗਈ ਤਾਂ ਜੋ ਸਰਕਾਰ ਜ਼ਿੱਦ ਛੱਡ ਕੇ ਕਿਸਾਨਾਂ ਪà©à¨°à¨¤à©€ ਰਵੱਈਠ’ਚ ਤਬਦੀਲੀ ਲਿਆਵੇ।
ਕà©à©°à¨¡à¨²à©€ ਦੀ ਹੱਦ ’ਤੇ ਕਿਸਾਨ ਆਗੂ ਡਾਕਟਰ ਦਰਸ਼ਨ ਪਾਲ ਨੇ ਅਗਵਾਈ ਕੀਤੀ। ਗਾਜ਼ੀਪà©à¨° ਵਿਖੇ ਰਾਕੇਸ਼ ਟਿਕੈਤ ਨੇ ਖੇਤੀ ਕਾਨੂੰਨ ਦੀਆਂ ਕਾਪੀਆਂ ਸਾੜਨ ਦੇ ਪà©à¨°à©‹à¨—ਰਾਮ ’ਚ ਹਿੱਸਾ ਲਿਆ। ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀਬਾੜੀ ਕਾਨੂੰਨ ਕਿਸਾਨ ਅਤੇ ਲੋਕ ਵਿਰੋਧੀ ਹਨ। ਡਾਕਟਰ ਦਰਸ਼ਨ ਪਾਲ ਨੇ ਹਰਿਆਣਾ ਵਿਧਾਨ ਸà¨à¨¾ ’ਚ ਵਿਰੋਧੀ ਧਿਰ ਦੇ à¨à¨¾à¨°à©€ ਵਿਰੋਧ ਦੇ ਬਾਵਜੂਦ ਅੰਦੋਲਨ ਵਿਰੋਧੀ ਕਾਨੂੰਨ ਪਾਸ ਕਰਨ ਨੂੰ ਲੋਕਾਂ ਦੇ ਹਿੱਤਾਂ ’ਤੇ ਸੱਟ ਕਰਾਰ ਦਿੱਤਾ।
ਦਰਸ਼ਨ ਪਾਲ ਨੇ ਕਿਹਾ ਕਿ ਇਸ ਕਾਨੂੰਨ ਦਾ ਮਕਸਦ ਸਿਰਫ ਅੰਦੋਲਨ ਅਤੇ ਅੰਦੋਲਨ ਕਰਨ ਵਾਲਿਆਂ ਨੂੰ ਦਬਾਉਣਾ ਹੈ। ਇਸ ਨਾਲ ਸੂਬੇ ਦੇ ਆਮ ਲੋਕਾਂ ਦੇ ਅਧਿਕਾਰਾਂ ਦਾ ਹਨਨ ਹੋਇਆ ਹੈ। ਹਰਿਆਣਾ ਲੋਕ ਵਿਵਸਥਾ ’ਚ ਵਿਘਨ ਦੌਰਾਨ ਜਾਇਦਾਦ ਦੇ ਨà©à¨•à¨¸à¨¾à¨¨ ਦੀ ਵਸੂਲੀ ਬਾਰੇ ਬਿੱਲ 2021 ਦੇ ਸਿਰਲੇਖ ਨਾਲ ਪਾਸ ਬਿੱਲ ’ਚ ਅਜਿਹੀਆਂ ਖਤਰਨਾਕ ਵਿਵਸਥਾਵਾਂ ਹਨ ਜੋ ਯਕੀਨੀ ਤੌਰ ’ਤੇ ਲੋਕ ਰਾਜ ਲਈ ਘਾਤਕ ਸਿੱਧ ਹੋਣਗੀਆਂ।
ਮੋਰਚੇ ਦੇ ਆਗੂਆਂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ à¨à©±à¨«. ਸੀ. ਆਈ. ਦੇ ਬਜਟ ’ਚ ਕਟੌਤੀ ਕੀਤੀ ਜਾ ਰਹੀ ਹੈ। à¨à©±à¨«. ਸੀ. ਆਈ. ਦੇ ਫਸਲਾਂ ਦੀ ਖਰੀਦ ਪà©à¨°à¨£à¨¾à¨²à©€ ਦੇ ਨਿਯਮ ਬਦਲ ਦਿੱਤੇ ਗਠਹਨ।
ਸੰਯà©à¨•à¨¤ ਕਿਸਾਨ ਮੋਰਚਾ ਦੀ ਆਮ ਸà¨à¨¾ ’ਚ ਇਹ ਤੈਅ ਕੀਤਾ ਗਿਆ ਕਿ 5 ਅਪà©à¨°à©ˆà¨² ਨੂੰ ਪੂਰੇ ਦੇਸ਼ ’ਚ à¨à©±à¨«. ਸੀ. ਆਈ. ਬਚਾਓ ਦਿਵਸ ਮਨਾਇਆ ਜਾਵੇਗਾ। ਇਸ ਅਧੀਨ à¨à©±à¨«. ਸੀ. ਆਈ. ਦੇ ਸਾਰੇ ਦਫਤਰਾਂ ਅੱਗੇ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਧਰਨੇ ਦਿੱਤੇ ਜਾਣਗੇ ਅਤੇ ਉਨà©à¨¹à¨¾à¨‚ ਦਾ ਘਿਰਾਓ ਕੀਤਾ ਜਾਵੇਗਾ। ਓਧਰ ਜਟਵਾੜਾ ਵਿਖੇ ਖਾਪ ਨੇ ਬਿੱਲਾਂ ਦੀਆਂ ਕਾਪੀਆਂ ਸਾੜੀਆਂ ਅਤੇ ਸਰਕਾਰ ਵਿਰà©à©±à¨§ ਨਾਅਰੇਬਾਜ਼ੀ ਕੀਤੀ।
|