ਬੀਬੀ ਜਗੀਰ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ
bibi jagir kaur shiromani akali dalਚੰਡੀਗੜ੍ਹ--01ਅਪ੍ਰੈਲ-(ਮੀਡੀਦੇਸਪੰਜਾਬ)--ਇਸਤਰੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਇਸ ਵਿੱਚ ਹੋਰ ਮਿਹਨਤੀ ਬੀਬੀਆਂ ਨੂੰ ਸ਼ਾਮਲ ਕੀਤਾ ਹੈ।

ਅੱਜ ਪਾਰਟੀ ਦੇ ਮੁੱਖ ਦਫ਼ਤਰ, ਚੰਡੀਗੜ੍ਹ ਤੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਬੀਬੀ ਜਸਵਿੰਦਰ ਕੌਰ ਸ਼੍ਰੀ ਅਨੰਦਪੁਰ ਸਾਹਿਬ ਅਤੇ ਬੀਬੀ ਦਲਜੀਤ ਕੌਰ ਸ੍ਰੀ ਅਨੰਦਪੁਰ ਸਾਹਿਬ ਨੂੰ ਮੀਤ ਪ੍ਰਧਾਨ, ਬੀਬੀ ਗੁਰਬਚਨ ਕੌਰ ਬੇਗੋਵਾਲ, ਬੀਬੀ ਪਰਮਿੰਦਰ ਕੌਰ ਬਰਨਾਲਾ, ਬੀਬੀ ਜਸਵਿੰਦਰ ਕੌਰ ਠੂਲੇਵਾਲ ਅਤੇ ਬੀਬੀ ਮਨਜੀਤ ਕੌਰ ਸ੍ਰੀ ਅਨੰਦਪੁਰ ਸਾਹਿਬ ਨੂੰ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸੇ ਤਰਾਂ ਬੀਬੀ ਕੰਵਲਜੀਤ ਕੌਰ ਬਾਮੂਵਾਲ ਅਤੇ ਬੀਬੀ ਸੁਰਿੰਦਰ ਕੌਰ ਬੇਗੋਵਾਲ ਨੂੰ ਸੰਯੁਕਤ ਸਕੱਤਰ ਬਣਾਇਆ ਗਿਆ ਹੈ। ਉਹਨਾਂ ਦੱਸਿਆ ਕਿ ਪ੍ਰੋ. ਜਸਬੀਰ ਕੌਰ ਭੋਤਨਾਂ ਨੂੰ ਜਿਲਾ ਬਰਨਾਲਾ (ਸ਼ਹਿਰੀ) ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਬੀਬੀ ਜਗੀਰ ਕੌਰ ਨੇ ਦੱਸਿਆ ਕਿ ਜਿਹਨਾਂ ਇਸਤਰੀ ਆਗੂਆਂ ਨੂੰ ਇਸਤਰੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ ਉਹਨਾਂ ਵਿੱਚ ਬੀਬੀ ਪ੍ਰਵੀਨ ਕੌਰ ਮਾਲਵਾ ਗਿੱਦੜਬਾਹਾ, ਬੀਬੀ ਸੁਰਿੰਦਰ ਕੌਰ ਰਾਏਪੁਰ ਮੰਡਲਾ, ਬੀਬੀ ਕਿਰਨਜੀਤ ਕੌਰ ਅੰਮ੍ਰਿਤਸਰ, ਬੀਬੀ ਗੁਰਮੀਤ ਕੌਰ ਘੁਮਾਣ, ਬੀਬੀ ਰੇਖਾ ਰਾਣੀ ਪਟਿਆਲਾ, ਬੀਬੀ ਹਰਪਾਲ ਕੌਰ ਨੰਦਗੜ੍ਹ, ਬੀਬੀ ਮਨਜੀਤ ਕੌਰ ਚੜੇਵਾਣ, ਬੀਬੀ ਗੁਰਪਿੰਕ ਕੌਰ ਫੱਤਣਵਾਲਾ, ਬੀਬੀ ਭਵਨਦੀਪ ਕੌਰ ਫੱਤਣਵਾਲਾ, ਬੀਬੀ ਕਮਲਜੀਤ ਕੌਰ ਕਾਦੀਆਂ, ਬੀਬੀ ਜੋਗਿੰਦਰ ਕੌਰ ਪਠਾਨਕੋਟ, ਬੀਬੀ ਭਾਵਨਾ ਸੁਜਾਨਪੁਰ, ਬੀਬੀ ਹਰਬੰਸ ਕੌਰ ਹਰਦੋਨਮੋਹ, ਬੀਬੀ ਸਰਫ ਕੌਰ ਕੀਰਤਪੁਰ ਸਾਹਿਬ, ਬੀਬੀ ਪਰਮਜੀਤ ਕੌਰ ਕੀਰਤਪੁਰ ਸਾਹਿਬ ਦੇ ਨਾਮ ਸ਼ਾਮਲ ਹਨ।