ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ ਨੇ ਪੱਛਮੀ ਕਮਾਂਡ ਦੇ ਮੁਖੀ ਦਾ ਅਹੁਦਾ ਸੰਭਾਲਿਆ

ਲੈਫਟੀਨੈਂਟ ਜਨਰਲ ਅਮਰਦੀਪ ਸਿੰਘ ਭਿੰਡਰ ਦੱਖਣੀ ਪੱਛਮੀ ਕਮਾਂਡ ਦੇ ਮੁਖੀ ਬਣੇ
ਜੰਮੂ, --01ਅਪ੍ਰੈਲ-(ਮੀਡੀਦੇਸਪੰਜਾਬ)-- ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ ਨੇ ਪੱਛਮੀ ਕਮਾਂਡ ਦੇ ਮੁਖੀ (ਚੀਫ ਆਫ਼ ਸਟਾਫ) ਵਜੋਂ ਅਹੁਦਾ ਸੰਭਾਲ ਲਿਆ ਹੈ | ਕਮਾਂਡਰ ਹੈੱਡਕੁਆਟਰ ਪੁੱਜਣ ਤੋਂ ਬਾਅਦ ਉਨ੍ਹਾਂ ਨੇ ਜੰਗੀ ਯਾਦਗਾਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਪੱਛਮੀ ਕਮਾਂਡ 'ਚ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼ ਤੇ ਜੰਮੂ ਦੇ ਖੇਤਰ ਆਉਂਦੇ ਹਨ |
ਸੈਨਿਕ ਸਕੂਲ ਕਪੂਰਥਲਾ, ਨੈਸ਼ਨਲ ਡਿਫੈਂਸ ਅਕੈਡਮੀ ਤੇ ਇੰਡੀਅਨ ਮਿਲਟਰੀ ਅਕੈਡਮੀ ਦੇ ਸਾਬਕਾ ਵਿਦਿਆਰਥੀ ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ ਨੂੰ ਦਸੰਬਰ 1986 'ਚ 19 ਮਦਰਾਸ ਰੈਜੀਮੈਂਟ ਕਮਿਸ਼ਨਡ ਮਿਲਿਆ ਸੀ | ਆਪ ਨੂੰ 34 ਸਾਲ ਦੇ ਲੰਬੇ ਤੇ ਸ਼ਾਨਦਾਰ ਕੈਰੀਅਰ 'ਚ ਸੰਵੇਦਨਸ਼ੀਲ ਸੰਚਾਲਨ ਤੇ ਉੱਚੇ ਖੇਤਰਾਂ 'ਚ ਕੰਮ ਕਰਨ ਦੀ ਚੰਗਾ ਤਜ਼ਰਬਾ ਹੈ | ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ ਨੂੰ ਮਿਸਾਲੀ ਅਗਵਾਈ ਤੇ ਰਾਸ਼ਟਰ ਪ੍ਰਤੀ ਸਮਰਪਣ ਲਈ 2015 'ਚ 'ਯੁੱਧ ਸੇਵਾ ਮੈਡਲ' ਅਤੇ 2019 'ਚ 'ਵਸ਼ਿਸ਼ਟ ਸੇਵਾ ਮੈਡਲ' ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ |

ਬਿਹਤਰੀਨ ਰਿਹਾ ਹੈ ਲੈਫ: ਜਨ: ਮਨਜਿੰਦਰ ਸਿੰਘ ਦਾ ਕਾਰਜਕਾਲ
ਪਠਾਨਕੋਟ, (ਚੌਹਾਨ)- ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ ਨੇ ਜੰਮੂ-ਕਸ਼ਮੀਰ ਦੇ ਇਕ 'ਤੀਬਰ ਕਾਊਾਟਰ ਇੰਸੋਰਸੈਂਸੀ ਵਾਤਾਵਰਨ' ਵਿਚ ਆਪਣੀ ਬਟਾਲੀਅਨ ਦੀ ਕਮਾਂਡ ਕੀਤੀ ਹੈ | ਨਿਯੰਤਰਨ ਰੇਖਾ 'ਤੇ ਇਕ ਇਨਫੈਂਟਰੀ ਬਿ੍ਗੇਡ ਤੇ ਸਟ੍ਰਾਇਕ ਕਾਰਪਸ ਦੇ ਹਿੱਸੇ ਵਜੋਂ ਇਕ ਇਨਫੈਂਟਰੀ ਡਵੀਜ਼ਨ ਦਾ ਗਠਨ ਕੀਤਾ ਤੇ ਭੂਟਾਨ ਵਿਖੇ ਆਪਣੀ ਸੇਵਾ ਦੌਰਾਨ ਇੰਡੀਅਨ ਮਿਲਟਰੀ ਅਕੈਡਮੀ ਤੇ ਇੰਡੀਅਨ ਮਿਲਟਰੀ ਟਰੇਨਿੰਗ ਟੀਮ 'ਚ ਇੰਸਟਰੱਕਟਰ ਰਹੇ | ਜਨਰਲ ਵੱਖ-ਵੱਖ ਵੱਕਾਰੀ ਕੋਰਸਾਂ 'ਚ ਜਿਵੇਂ ਕਿ ਡਿਫੈਂਸ ਸਰਵਿਸਿਜ਼ ਸਟਾਫ਼, ਕਾਲਜਹਾਇਰ ਕਮਾਂਡ 'ਚ ਸ਼ਾਮਿਲ ਹੋਏ ਤੇ ਥਾਈਲੈਂਡ ਵਿਖੇ ਨੈਸ਼ਨਲ ਡਿਫੈਂਸ ਕਾਲਜ 'ਚ ਜਾਣ ਦਾ ਸਨਮਾਨ ਵੀ ਪ੍ਰਾਪਤ ਕੀਤਾ ਹੈ |
ਲੈਫਟੀਨੈਂਟ ਜਨਰਲ ਅਮਰਦੀਪ ਸਿੰਘ ਭਿੰਡਰ
ਜੈਪੁਰ, (ਏਜੰਸੀ)-ਲੈਫਟੀਨੈਂਟ ਜਨਰਲ ਅਮਰਦੀਪ ਸਿੰਘ ਭਿੰਡਰ ਨੇ ਭਾਰਤੀ ਫ਼ੌਜ ਦੀ ਦੱਖਣੀ ਪੱਛਮੀ ਕਮਾਂਡ ਦੇ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ | ਉਹ 'ਸਪਤ ਸ਼ਕਤੀ' ਕਮਾਂਡ ਦੀ ਵਾਗਡੋਰ ਸੰਭਾਲਣ ਤੋਂ ਪਹਿਲਾਂ ਨਵੀਂ ਦਿੱਲੀ 'ਚ ਰੱਖਿਆ ਮੰਤਰਾਲੇ (ਫ਼ੌਜ) ਦੇ ਏਕੀਕ੍ਰਿਤ ਹੈੱਡਕੁਆਟਰਾਂ 'ਚ ਆਰਮੀ ਸਟਾਫ (ਆਈ.ਐਸ. ਐਂਡ ਸੀ.) ਦੇ ਉਪ ਮੁਖੀ ਸਨ | ਲੈਫਟੀਨੈਂਟ ਜਨਰਲ ਅਮਰਦੀਪ ਸਿੰਘ ਭਿੰਡਰ ਨੇ ਅਲੋਕ ਕਲੇਰ ਦੀ ਜਗ੍ਹਾ ਅਹੁਦਾ ਸੰਭਾਲਿਆ ਹੈ, ਜੋ ਬੁੱਧਵਾਰ ਨੂੰ ਸੇਵਾ ਮੁਕਤ ਹੋਏ ਹਨ |