Swarn ji dian 2 kvitava
ਇਹ ਸਫ਼ਰ ਤੈਅ ਕਰਨਾ
ਇਕ ਅਗਨੀ ਦੀ ਭਾਂਤ ਹੈ
ਸੁੰਦਰ, ਪ੍ਰੇਮ ਜਾਲ ਵਿੱਚ
ਸਾਨੂੰ ਉਲਝਾਇਆ ਹੋਇਆ
ਆਪਣੇ ਨਾਲ ਚੱਲਣ ਲਈ
ਮਜਬੂਰ ਕੀਤਾ ਹੋਇਆ ਹੈ
ਮੈਂ ਜਿੰਦਗੀ ਦੇ ਬਿੰਬਾਂ ਨੂੰ
ਰੋਜ਼ ਚੁੱਕ ਸਾਫ਼ਗੋਈ ਕਰਾਂ
ਧੁੱਪ-ਛਾਵਾਂ ਦਾ ਖਿਆਲ ਰੱਖ
ਚੁਣ ਚੁਣ ਰੰਗਾਂ ਵਿਚ ਰੰਗਿਆ
ਪਿਆਰ ਕਰਨ ਸ਼ਬਦ,ਮਿਰੇ
ਕਦੇ ਨਾ ਕਵਿਤਾ" ਜਤਾਇਆ


       ______ਸਵਰਨ ਕਵਿਤਾ

ਅੱਖ ਨਾ ਵੇਚੀ,
ਤੂੰ ,ਕਵਿਤਾ
ਕਲਮ ਦੀ ਧਾਰ
ਪਿਆਰ ਦੇ ਵਪਾਰੀ
ਨਿੱਤ ਮਿਲਣਗੇ
ਸਮਝ ਲੈਣੀ
ਇਕ ਵਾਰ
ਲੱਖ ਮਿਲਣਗੇ
ਤੈਨੂੰ ਇਥੇ ਖਰੀਦਾਰ
ਮੇਰੇ ਕੰਨਾਂ ਨੂੰ
ਸੁਣਨ ਕੁਰਲਾਉਂਦੇ ਬੋਲ
ਚਾਰੇ ਪਾਸਿਓਂ
ਆਉਣ ਆਵਾਜਾਂ ਵਿਚ
ਹਾਹਾਕਾਰ,ਹਾਹਾਕਾਰ

ਅੱਖ ਨਾ ਵੇਚੀ,
ਤੂੰ ,ਕਵਿਤਾ
ਕਲਮ ਦੀ ਧਾਰ
ਪਿਆਰ ਦੇ ਵਪਾਰੀ
ਨਿੱਤ ਮਿਲਣਗੇ
ਸਮਝ ਲੈਣੀ
ਇਕ ਵਾਰ
ਲੱਖ ਮਿਲਣਗੇ
ਤੈਨੂੰ ਇਥੇ ਖਰੀਦਾਰ
ਮੇਰੇ ਕੰਨਾਂ ਨੂੰ
ਸੁਣਨ ਕੁਰਲਾਉਂਦੇ ਬੋਲ
ਚਾਰੇ ਪਾਸਿਓਂ
ਆਉਣ ਆਵਾਜਾਂ ਵਿਚ
ਹਾਹਾਕਾਰ,ਹਾਹਾਕਾਰ

      ____ਸਵਰਨ ਕਵਿਤਾ