ਆਕਸੀਜਨ ਖਤਮ ਹੋਈ ਤਾਂ ਕੋਰੋਨਾ ਮਰੀਜ਼ਾਂ ਨੂੰ ਤੜਫਦਾ ਛੱਡ ਦੌੜੇ ਡਾਕਟਰ, 9 ਲੋਕਾਂ ਨੇ ਤੋੜਿਆ ਦਮ
gurugram  oxygen finished in hospital covid patientsਗੁਰੂਗ੍ਰਾਮ --05ਮਈ-(ਮੀਡੀਦੇਸਪੰਜਾਬ)-- ਹਰਿਆਣਾ ਦੇ ਗੁਰੂਗ੍ਰਾਮ ਤੋਂ ਇਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ ਕੀਰਤੀ ਹਸਪਤਾਲ ’ਚ ਇਕ ਹੀ ਰਾਤ ਵਿਚ 9 ਕੋਵਿਡ ਮਰੀਜ਼ਾਂ ਦੀ ਅਚਾਨਕ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਰਾਤ ਦੇ ਸਮੇਂ ਹਸਪਤਾਲ ’ਚ ਆਕਸੀਜਨ ਖ਼ਤਮ ਹੋ ਗਈ। ਜਿਸ ਕਾਰਨ ਇਲਾਜ ਕਰ ਰਹੇ ਡਾਕਟਰ ਉੱਥੋਂ ਦੌੜ ਗਏ ਅਤੇ ਮਰੀਜ਼ਾਂ ਨੂੰ ਰੱਬ ਆਸਰੇ ਛੱਡ ਗਏ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਖ਼ਬਰ ਮਿਲਦੇ ਹੀ ਮੌਕੇ ’ਤੇ ਪੁੱਜੀ ਪੁਲਸ ਨੇ ਜਿਵੇਂ-ਤਿਵੇਂ ਡਾਕਟਰਾਂ ਦੀ ਟੀਮ ਬੁਲਾਈ ਪਰ ਉਦੋਂ ਤੱਕ 9 ਮਰੀਜ਼ ਦਮ ਤੋੜ ਚੁੱਕੇ ਸਨ।

ਜਾਣਕਾਰੀ ਮੁਤਾਬਕ ਰਾਤ ਸਾਢੇ 10 ਵਜੇ ਹਸਪਤਾਲ ਦੇ ਡਾਕਟਰ ਅਚਾਨਕ ਗਾਇਬ ਹੋ ਗਏ। ਹਸਪਤਾਲ ’ਚ ਦਾਖ਼ਲ ਮਰੀਜ਼ਾਂ ਦੇ ਰਿਸ਼ਤੇਦਾਰਾਂ ਦਾ, ਜਿਨ੍ਹਾਂ ਨੇ ਹਸਪਤਾਲ ’ਤੇ ਦੋਸ਼ ਲਾਇਆ ਹੈ ਕਿ ਰਾਤ ਨੂੰ ਹਸਪਤਾਲ ’ਚ ਅਚਾਨਕ ਆਕਸੀਜਨ ਖਤਮ ਹੋ ਗਈ। ਜਿਸ ਤੋਂ ਬਾਅਦ ਇਲਾਜ ਕਰ ਰਹੇ ਡਾਕਟਰ ਉੱਥੋਂ ਦੌੜ ਗਏ ਅਤੇ ਮਰੀਜ਼ਾਂ ਦੀ ਆਕਸੀਜਨ ਦੀ ਘਾਟ ਨਾਲ ਮੌਤ ਹੋ ਗਈ। ਘਟਨਾ ਤੋਂ ਬਾਅਦ ਮਿ੍ਰਤਕ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਜਦੋਂ ਲੋਕਾਂ ਨੂੰ ਰਾਤ ਦੇ ਸਮੇਂ ਪਤਾ ਲੱਗਾ ਕਿ ਹਸਪਤਾਲ ਤੋਂ ਡਾਕਟਰ ਦੌੜ ਗਏ ਹਨ ਤਾਂ ਹਸਪਤਾਲ ’ਚ ਮੌਜੂਦ ਪਰਿਵਾਰ ਵਾਲਿਆਂ ਨੇ ਹੰਗਾਮਾ ਕਰਨਾ ਸ਼ੁਰੂ ਦਿੱਤਾ, ਜਿਸ ਤੋਂ ਬਾਅਦ ਲੋਕਾਂ ਨੇ ਪੁਲਸ ਨੂੰ ਬੁਲਾ ਲਿਆ।