ਕੋਰੋਨਾ ਖ਼ਿਲਾਫ਼ ਲੜਾਈ ਨੂੰ ਮਜ਼ਬੂਤ ਕਰਨ ਲਈ ਟੀਕਿਆਂ ਦੀ ਬਰਬਾਦੀ ਰੋਕਣਾ ਜ਼ਰੂਰੀ: PM ਮੋਦੀ |
ਨਵੀਂ ਦਿੱਲੀ --05ਮਈ-(ਮੀਡੀਆਦੇਸਪੰਜਾਬ)-- ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਨੇ ਬà©à©±à¨§à¨µà¨¾à¨° ਯਾਨੀ ਕਿ ਅੱਜ
ਕੋਵਿਡ-19 ਟੀਕਿਆਂ ਦੀ ਬਰਬਾਦੀ ਰੋਕਣ ਲਈ ਕੇਰਲ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ
ਅਤੇ ਕਿਹਾ ਕਿ ਇਸ ਲਾਗ ਖ਼ਿਲਾਫ਼ ਲੜਾਈ ਵਿਚ ਟੀਕਿਆਂ ਦੀ ਬਰਬਾਦੀ ਰੋਕਣਾ ਮਹੱਤਵਪੂਰਨ ਹੈ।
ਦਰਅਸਲ ਕੇਰਲ ਦੇ ਮà©à©±à¨– ਮੰਤਰੀ ਪਿਨਰਈ ਵਿਜਯਨ ਨੇ ਮੰਗਲਵਾਰ ਨੂੰ ਟਵੀਟ ਕਰ ਕੇ ਕਿਹਾ ਸੀ
ਕਿ ਸੂਬੇ ਨੂੰ ਕੇਂਦਰ ਸਰਕਾਰ ਤੋਂ 73,38,806 à©™à©à¨°à¨¾à¨•à¨¾à¨‚ ਮਿਲੀਆਂ ਅਤੇ ਵਰਤੋਂ ਲਈ ਵਾਧੂ
74,26,164 à©™à©à¨°à¨¾à¨•à¨¾à¨‚ ਦਿੱਤੀਆਂ ਗਈਆਂ। ਮà©à©±à¨– ਮੰਤਰੀ ਨੇ ਇਸ ਲਈ ਸੂਬੇ ਦੇ ਸਿਹਤ ਕਾਮਿਆਂ
ਖ਼ਾਸ ਕਰ ਕੇ ਨਰਸਾਂ ਦੀ ਸ਼ਲਾਘਾ ਕੀਤੀ।
ਦੱਸ ਦੇਈਠਕਿ ਕੇਰਲ ’ਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ 37,190 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ ਵੱਧ ਕੇ 17,01,979 ਹੋ ਗਈ ਸੀ। ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿਚ ਲਗਾਤਾਰ ਹੋ ਰਹੇ ਵਾਧੇ ਨੂੰ ਵੇਖਦਿਆਂ 4 ਮਈ ਤੋਂ 9 ਮਈ ਤੱਕ ਸੂਬੇ ਵਿਚ ਤਾਲਾਬੰਦੀ ਵਰਗੀ ਸਖ਼ਤ ਪਾਬੰਦੀ ਮੰਗਲਵਾਰ ਤੋਂ ਲਾਗੂ ਕੀਤੀ ਗਈ ਹੈ। |