ਸ੍ਰੋਮਣੀ ਅਕਾਲੀ ਦਲ ਦੀ ਵਿਦੇਸ਼ਾਂ ਵਿੱਚ ਪੂਰੀ ਚੜ੍ਹਤ-ਜੰਡਾ |
ਵਿਦੇਸ਼ਾ ਵਿੱਚ ਵਸੇ ਪੰਜਾਬੀ ਪ੍ਰਵਾਸੀ ਭਾਰਤੀਆ
ਵਲੋ ਸ੍ਰੋਮਣੀ ਅਕਾਲੀ ਦਲ ਦੀ ਮਜਬੂਤੀ ਲਈ ਵਿਸੇਸ ਉਪਰਾਲੇ ਕੀਤੇ ਜਾ ਰਹੇ ਹਨ। ਦੁਨੀਆ ਦੇ ਹਰੇਕ ਕੋਨੇ ਵਿੱਚ ਰਹਿ ਰਹੇ ਪੰਜਾਬੀ ਭਰਾਵਾ ਨੇ ਜਿੱਥੇ ਆਪਣੇ ਕਾਰੋਬਾਰੀ ਖੇਤਰਾਂ ਵਿੱਚ ਭਾਰੀ ਮੱਲਾਂ ਮਾਰੀਆ ਹਨ, ਉੱਥੇ ਐਨ ਆਰ ਆਈ ਵਿੰਗ ਸ੍ਰੋਮਣੀ ਅਕਾਲੀ ਦਲ ਬਣਾ ਕੇ ਇਸ ਦੀਆਂ ਸਰਗਰਮੀਆਂ ਨੂੰ ਕੌਮਾਂਤਰੀ ਪੱਧਰ ਤੇ ਪਹੁੰਚਾਇਆ ਹੈ। ਇਹਨਾਂ ਵਿਚਾਰਾ ਦਾ ਪ੍ਰਗਟਾਵਾ ਹਾਲ ਹੀ ਵਿੱਚ ਵਿਦੇਸ਼ ਫੇਰੀ ਤੋ ਪਰਤੇ ਸ ਕੁਲਵਿੰਦਰ ਸਿੰਘ ਜੰਡਾ ਜਿਲ੍ਹਾ ਜਨਰਲ ਸਕੱਤਰ ਸ੍ਰੋਮਣੀ ਅਕਾਲੀ ਦਲ ਬਾਦਲ ਨੇ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਾਂਝੀ ਸਰਕਾਰ ਨੇ ਅਰੰਭੇ ਵਿਕਾਸ ਕਾਰਜਾ ਨੇ ਸੂਬਾ ਪੰਜਾਬ ਨੂੰ ਬੁਲੰਦੀਆ ਦੇ ਪਹੁੱਚਾ ਦਿੱਤਾ ਹੈ। ਸੜਕਾਂ ਦੇ ਵਿਛਾਏ ਜਾਲ ਨੇ ਪਿੰਡਾਂ ਨੂੰ ਸਹਿਰਾਂ ਨਾਲ ਜੋੜ ਕੇ ਪਿੰਡਾਂ ਦੀ ਨੁਹਾਬ ਬਦਲ ਦਿੱਤੀ ਹੈ।ਹਰੇਕ ਪਿੰਡ ਨੂੰ ਪੀਣ ਵਾਲਾ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ।
|