....(ਕੁੱਕੜ ਪਿੰਡੀਆਂ)ਪੰਜਾਬ ਦੇ ਤਖਤ ਤੇ ਬੈਠਣ,ਜਿਹੜੇ ਅਕਾਲ ਦੀ ਫੋਜ ਕਹੋਣ ਵਾਲੇ!!....
ਅਕਾਲਪੁਰਖ ਦੇ ਸਚੇ ਅਕਾਲੀਆਂ ਨੇ,ਸਾਜੀਂ ਵਾਲ ਦਾ ਫਰਜ ਨਿਭਾ ਦਿਤਾ,
ਦਬੇ ਕੁਚਲੇ ਵਰਗ ਨੂੰ ਮਾਣ ਦੇ ਕੇ, ਚੋਣਾ ਲੜਨ ਦਾ ਵਿਗਲ ਵਜਾ ਦਿਤਾ!!

ਸਿਆਸੀ ਬਾਬੇ ਬੋ੍ਹੜ ਨੇ ਗਲ ਲਾਕੇ,  ਦਰ ਆਇਆ ਨੂੰ ਵਡਾ ਮਾਣ ਦਿਤਾ,
ਤਕੜੀ ਵਾਲਿਆਂ ਨੇ ਹਾਥੀ ਵਾਲਿਆਂ ਨੂੰ,(ਡਿਪਟੀ-ਸੀ,ਐਮ)ਦਾ ਅੋਦਾ ਫੜਾ ਦਿਤਾ!!

ਗੱਲ ਪਿੰਡਾਂ ਦੀਆਂ ਸਥਾਂ ਵਿਚ ਤੁਰਨ ਲਗੀ,ਕਰਜੇ ਮੁਆਫ ਕਰਨ ਵਾਲੇ ਬਣਾਵਾਂ ਗੇ,
ਗਰੀਬਾਂ ਦੀਆਂ ਧੀਆਂ ਜੋ ਵਿਆਵਦੇ ਨੇ, ਆਪ ਦੇ ਮਸੀਹਾ ਉਨਾ ਨੂੰ ਬਣਾਵਾਂ ਗੇ!!

ਕੂਲੀ,ਗੂਲੀ,ਜੂਲੀ ਜੋ ਦੇਣ ਸੱਬ ਤਾਈਂ, ਦੇਸ਼ ਵਾਸੀ ਉਨਾਂ ਨੂੰ ਲੀਡਰ ਬਣਾਵਣਗੇ,
ਸੋਂ ਖਾਕੇ ਮੁਕਰਨ ਵਾਲਿਆਂ ਨੂੰ, ਐਦਕੀਂ, ਪੰਜਾਬੀ ਬੰਦੇ ਦਾ ਪੁਤ ਬਨਾਵਣ ਗੇ!!

ਦਿੱਲੀ ਦੇ ਬਾਡਰਾਂ ਤੇ ਜੋ ਖੂਆਰ ਹੋ ਰਹੇ ਨੇ,ਉਨਾਂ ਨੂੰ ਦਿਆਂ ਗੇ ਬਣਦੇ ਹਕ ਸਾਰੇ,
ਫੈਸਲੇ ਵਿਧਾਨ ਸਬਾ ਚ ਸੱਬ ਪਾਸ ਕਰਕੇ, ਦਮਾਮੇ ਮਾਰਦੇ ਜੱਟ ਮੇਲੇ ਲੈ ਜਾਣੇ!!

ਐਦਕੀਂ ਪੰਜਾਬ ਦੇ ਅਣਖੀ ਯੋਦਿਆਂ ਨੇ,ਜਿਤੋਣੇ ਨਹੀ ਤਖਤ ਅਕਾਲ ਦਾ ਢੋਣ ਵਾਲੇ,
(ਕੁੱਕੜ ਪਿੰਡੀਆਂ)ਪੰਜਾਬ ਦੇ ਤਖਤ ਤੇ ਬੈਠਣ,ਜਿਹੜੇ ਅਕਾਲ ਦੀ ਫੋਜ ਕਹੋਣ ਵਾਲੇ!!
  1 ਵਿਅਕਤੀ ਅਤੇ ਦਾੜ੍ਹੀ ਦੀ ਫ਼ੋਟੋ ਹੋ ਸਕਦੀ ਹੈ