..............ਸਵਰਨ ਜੀ ਦੀਆਂ ਦੋ ਕਵਿਤਾਵਾਂ ..................
ਹਮਖਿਆਲ
*********

ਅਕਸਰ
ਉਸਦਾ ਤੱਕਣਾ
ਮੈਨੂੰ ਪਾਗ਼ਲ ਜਿਹਾ ਕਰ ਜਾਂਦਾ
ਸਮੁੱਚੇ  ਜਿਸਮ  ਨੂੰ
ਉਥਲ ਫ਼ੁਥਲ ਵਿਚ ਉਲਝਾ ਜਾਂਦਾ
ਮਾਸੂਮ  ਦਿਲ
ਨਿਰਦੋਸ਼  ਹੁੰਦਿਆਂ ਵੀ
ਦੋਸ਼ੀ  ਬਣ  ਜਾਂਦਾ
ਇਕ ਦੂਜੇ ਦੀ ਖ਼ੁਸ਼ਬੋਈ ਦਾ
ਮਹਿਸੂਸ  ਹੋਣਾ
ਆਪਣੇ ਆਪ ਵਿਚ
ਉਧਾਰਨ  ਬਣ  ਜਾਂਦਾ
ਓਹਦੇ ਇਕ ਨਜਰ ਦੀ ਤੱਕਣੀ ਤੋਂ
ਦੁੱਖ ਦਰਦ ਦਾ ਭਸਮ ਹੋਣਾ
ਕਵਿਤਾ" ਇੰਝ ਲਗਦਾ ਮੈਨੂੰ
ਹਸਰਤਾਂ ਦਾ ਉਹ ਹਮਖਿਆਲ ਕੋਈ।
ਫ਼ੋਟੋ ਖੋਲ੍ਹੋ

        ______ਸਵਰਨ ਕਵਿਤਾ
" ਸੁਮੰਦਰਾਂ ਦੀਆਂ ਲਹਿਰਾਂ"