....ਲਾਲ ਮੇਰੇ ਦਾ ਜਨਮ ਦਿਨ ਆਇਆ ......... |
**ਜਨਮਦਿਨ ਮੁਬਾਰਕ*
ਲਾਲ ਮੇਰੇ ਦਾ ਜਨਮ ਦਿਨ ਆਇਆ ਕਨੇਡਾ ਜਿਸਨੂੰ ਪੜਨੇ ਪਾਇਆ ਮੰਗਾਂ ਰੱਬ ਤੋਂ ਇਹੋ ਦੁਆਵਾਂ ਸੌਖੀਆ ਹੋਣ ਸਾਰੀਆਂ ਰਾਹਵਾ ਤਾਜਪ੍ਰੀਤ ਸਿੰਘ ਤਾਜ ਕਹਾਇਆ ਲਾਲ ਮੇਰੇ ਦਾ ਜਨਮਦਿਨ ਆਇਆ ਬਾਹਰ ਗਏ ਨੂੰ ਚਾਰ ਸਾਲ ਹੋਏ ਕੰਮਾਂ ਕਾਰਾਂ 'ਚ ਪੂਰੀ ਨੀਂਦ ਨਾ ਸੋਂਏ ਮੇਰਾ ਸ਼ੋਨਾ,ਮੱਖਣ,ਲੱਡੂ ਬੁਲਾਇਆ ਲਾਲ ਮੇਰੇ ਦਾ ਜਨਮ ਦਿਨ ਆਇਆ ਮੇਹਨਤ ਕਰ ਡਾਲਰ ਕਮਾਉੰਦਾ ਜੋ ਵੀ ਮਿਲੇ ਪੜ੍ਹਾਈ ਤੇ ਲਾਉੰਦਾ ਬੜਾ ਹੀ ਸਿਆਣਾ ਬਣ ਦਿਖਾਇਆ ਲਾਲ ਮੇਰੇ ਦਾ ਜਨਮ ਦਿਨ ਆਇਆ "ਜੱਸੀ" ਨੂੰ ਸਭ ਦਿਓ ਵਧਾਈ ਖੁਸ਼ੀ ਹੋ ਜਾਏ ਦੂਣ ਸਵਾਈ ਖੁਸ਼ੀਆਂ ਭਰਿਆ ਦਿਨ ਹੈ ਆਇਆ ਲਾਲ ਮੇਰੇ ਦਾ ਜਨਮ ਦਿਨ ਆਇਆ ![]()
ਜਸਵਿੰਦਰ ਕੌਰ ਜੱਸੀ
|