ਤੇਜ਼ ਗੇਂਦਬਾਜ਼ ਪੰਕਜ ਸਿੰਘ ਨੇ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਲਿਆ ਸੰਨਿਆਸ |
![]()
ਜੈਪੁਰ ---11ਜੁਲਾਈ-(ਮੀਡੀਆਦੇਸਪੰਜਾਬ)-- ਰਾਜਸਥਾਨ ਦੇ ਤੇਜ਼ ਗੇਂਦਬਾਜ਼ ਪੰਕਜ ਸਿੰਘ ਨੇ
ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਸੰਨਿਆਸ ਲੈ ਲਿਆ ਹੈ। ਰਾਜਸਥਾਨ ਦੀ 2010-11 ਤੇ
2011-12 ਵਿਚ ਲਗਾਤਾਰ ਰਣਜੀ ਦੀ ਖਿਤਾਬੀ ਜਿੱਤ ਦੇ ਸੂਤਰਧਾਰ ਰਹੇ ਪੰਕਜ ਨੇ ਭਾਰਤ ਵਲੋਂ 2
ਟੈਸਟ ਤੇ ਇਕ ਵਨਡੇ ਖੇਡਿਆ ਹੈ। ਉਹ ਇਸ ਤੋਂ ਇਲਾਵਾ ਆਈ. ਪੀ. ਐੱਲ. ਦੇ 5 ਸੈਸ਼ਨਾਂ ਵਿਚ
ਖੇਡਿਆ ਤੇ 20 ਮੈਚਾਂ ਵਿਚ 11 ਵਿਕਟਾਂ ਹਾਸਲ ਕੀਤੀਆਂ।
ਪੰਕਜ ਨੇ ਇਕ ਬਿਆਨ ਵਿਚ ਕਿਹਾ,‘‘ਇਹ ਇਕ ਆਸਾਨ ਫੈਸਲਾ ਨਹੀਂ ਸੀ ਪਰ ਹਰ ਖਿਡਾਰੀ ਦੀ ਜ਼ਿੰਦਗੀ ਵਿਚ ਅਜਿਹਾ ਸਮਾਂ ਆਉਂਦਾ ਹੈ, ਜਦੋਂ ਉਸ ਨੂੰ ਸੰਨਿਆਸ ਲੈਣਾ ਪੈਂਦਾ ਹੈ ਤੇ ਮਿਕਸਡ ਭਾਵਨਾਵਾਂ ਨਾਲ ਮੈਂ ਅਧਿਕਾਰਤ ਤੌਰ ’ਤੇ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰਦਾ ਹਾਂ। ਮੇਰੇ ਲਈ ਅੱਜ ਦਾ ਦਿਨ ਬਹੁਤ ਮੁਸ਼ਕਿਲ ਹੈ ਪਰ ਇਹ ਭਾਵਨਾਵਾਂ ਤੇ ਸਨਮਾਨ ਨੂੰ ਜ਼ਾਹਿਰ ਕਰਨ ਦਾ ਵੀ ਦਿਨ ਹੈ। ਆਰ. ਸੀ. ਏ., ਬੀ. ਸੀ. ਸੀ. ਆਈ., ਆਈ. ਪੀ. ਐੱਲ. ਤੇ ਸੀ. ਏ. ਪੀ. ਲਈ ਖੇਡਣਾ ਮੇਰੇ ਲਈ ਵੱਡਾ ਸਨਮਾਨ ਰਿਹਾ ਹੈ। ਮੈਂ 15 ਸਾਲਾਂ ਤਕ ਆਰ. ਸੀ. ਏ. ਦਾ ਹਿੱਸਾ ਰਿਹਾ ਹਾਂ ਤੇ ਮੈਂ ਕਈ ਰਿਕਾਰਡ ਹਾਸਲ ਕੀਤੇ ਹਨ ਤੇ ਆਰ. ਸੀ. ਏ. ਦੀ ਛੱਤ ਦੇ ਹੇਠਾਂ ਮੈਂ ਵੱਡਾ ਤਜ਼ਰਬਾ ਹਾਸਲ ਕੀਤਾ। ਆਰ. ਸੀ. ਏ. ਦੇ ਨਾਲ ਮੇਰਾ ਸਫਰ ਹਮੇਸ਼ਾ ਮੇਰੇ ਲਈ ਯਾਦਗਾਰ ਰਹੇਗਾ।’’ |