ਸ੍ਰ ਨਰਿੰਦਰ ਸਿੰਘ ਸੰਧੂ ਬਟਾਲਵੀ ਜੀ ਦੀ ਕਲਮ ਤੋ
ਪਰਵਿੰਦਰ ਕੌਰ ਸੁੱਖ ਅੱਜ ਲੁਧਿਆਣੇ ਵਾਲੀ.....
ਕਵੀ ਦਰਬਾਰ ਦੀ ਅਰੰਭਤਾ ਕਰਾਈ ਵਾਹਵਾ।
ਢਾਡੀ ਵਾਰਾਂ ਦੀ ਰੰਗਤ ਦੀ ਝਲਕ ਦੇ ਕੇ...
ਨੌਵੇਂ ਗੁਰਾਂ ਦੀ ਮਹਿਮਾਂ ਸੀ ਗਾਈ ਵਾਹਵਾ।
ਕਵਿਤਾ ਲਿਖਣ ਦੇ ਗੁਰ ਸਮਝਾਉਣ ਦੇ ਲਈ...
ਕਲਾਸ ਨੂਰ ਜੀ ਲੰਮੀ ਸੀ ਲਾਈ ਵਾਹਵਾ।
ਉਹਨਾਂ ਦੱਸ ਬਰੀਕੀਆਂ ਸਾਰੀਆਂ ਹੀ....
ਕਵਿਤਾ ਲਿਖਣ ਦੀ ਵਿਧੀ ਸਮਝਾਈ ਵਾਹਵਾ।
ਕਵਿਤਾ ਕਹਿਣ ਦੇ ਆਹਲਾ ਫਿਰ ਦੱਸ ਨੁਕਤੇ....
ਵਾਹ-ਵਾਹ,ਵਾਹ-ਵਾਹ ਦੀ ਝਲਕ ਵਿਖਾਈ ਵਾਹਵਾ।
ਬੈਂਤ ਛੰਦ ਦੇ  ਚੋਣਵੇਂ ਬੰਦ ਕਹਿ ਕੇ...
ਬਹਿ ਜਾ,ਬਹਿ ਜਾ ਸੀ ਬਹਿ ਜਾ ਕਰਵਾਈ ਵਾਹਵਾ।
ਪ੍ਰਿਥੀ ਸਿੰਘ ਜੀ "ਦੀਪ" ਨੂੰ ਯਾਦ ਕਰਦੇ...
ਹਿੰਮਤ "ਜਾਚਕ" ਜੀ ਵਾਲੀ ਸਲਾਹੀ ਵਾਹਵਾ।
ਜੋਸ਼ ,ਅਦਾ ਦੀ ਜਿਸ ਦੀ ਹੈ ਰੀਸ ਔਖੀ....
ਡਾਕਟਰ ਰਮਨ ਜੀ ਕੀਤੀ ਚੜ੍ਹਾਈ ਵਾਹਵਾ।
ਪਰਵਿੰਦਰ ਕੌਰ ਦੀ ਆਏ ਆਵਾਜ਼ ਨਾ ਜਦ.....
ਨੈਟ ਖੇਡੀ ਸੀ ਲੁਕਣ-ਮਿਚਾਈ ਵਾਹਵਾ।
ਸਟੇਜ ਸਕੱਤਰ ਦਾ ਸਿਰ ਫਿਰ ਚੁੱਕ ਜੁੰਮਾ...
ਡਾਕਟਰ ਰਮਨ ਡਿਊਟੀ ਨਿਭਾਈ ਵਾਹਵਾ।
ਪਿਆਰਾ ਸਿੰਘ ਜੀ ਚਾਸ਼ਨੀ ਘੋਲ ਗਾੜ੍ਹੀ.....
ਸ਼ਬਦਾਂ,ਵਾਕਾਂ ਦੀ ਵੰਡੀ ਮਠਿਆਈ ਵਾਹਵਾ।
ਪਰਮਿੰਦਰ ,ਰਜੇਸ਼ ਨੇ ਭੈੜਾਂ ਦੇ ਲੈ ਮੁੱਦੇ ....
ਸਮਾਜ ਵਾਲੀ ਸੀ ਭੰਡੀ ਬੁਰਿਆਈ ਵਾਹਵਾ।
ਆਣ ਕਨੈਡਾ ਤੋਂ ਜੁੜੇ ਪ੍ਰਿਤਪਾਲ ਜਿਹੜੇ....
ਰੂਹ ਭਾਵਿਕਤਾ ਵਿਚ ਪਿਘਲਾਈ ਵਾਹਵਾ।
ਪਰਵਿੰਦਰ,ਪਵਨ, ਪੂਨਮ ਤੇ ਰਮਨ ਜੀ ਨੇ
ਮਹਿਮਾਂ ਗੁਰਾਂ ਦੀ ਰਲ ਮਹਿਕਾਈ ਵਾਹਵਾ।
ਰਣਜੀਤ ਸਿੰਘ ਜੋ ਸਭ ਦਾ ਮਨ ਮੋਹਿਆ...
ਬੈਂਤ ਛੰਦ ਸੀ ਹੋਇਆ ਸਹਾਈ ਵਾਹਵਾ।
ਜਸਮੀਤ ਜੈਪੁਰੀ ਦੀਆਂ ਸੀ ਕਿਆ ਬਾਤਾਂ...
ਤਰੰਨਮ ਵਾਲੀ ਸਿਤਾਰ ਵਜਾਈ ਵਾਹਵਾ।
ਇੰਦਰ ਪਾਲ ਜੀ ਕੁੱਜੇ ਵਿਚ ਪਾ ਸਾਗਰ...
ਲੈ ਲਈ ਸਾਰਿਆਂ ਕੋਲੋ ਵਧਾਈ ਵਾਹਵਾ।
ਪ੍ਰੋਗਰਾਮ ਦਾ ਜਿਹੜੇ ਨੇ ਧੁਰਾ "ਜਾਚਕ"
ਲਾਹੀ ਜਾਂਦੇ ਨੇ ਰੋਜ਼ ਮਲਾਈ ਵਾਹਵਾ
ਕਿਸ ਕਿਸ ਨੂੰ ਚੌਖਟੇ ਕਿਸ ਰੱਖਾਂ........
ਹੋਈ ਸੰਧੂ ਨੂੰ ਅੱਜ ਕਠਨਾਈ ਵਾਹਵਾ।
ਫ਼ੋਟੋ ਖੋਲ੍ਹੋ