.....ਸ਼ਬਦ "ਦੀਪ" ਨੂੰ ਸ਼ਰਧਾ ਦੇ ਫੁੱਲ.....ਜਾਚਕ ਜੀ ਦੀ ਲਿਖਤ ਸੁਣਾ ਕੇ.....
ਭੰਮਾ ਜੀ ਸ਼ੁਰੂਆਤ ਸੀ ਕੀਤੀ....ਕੁੱਜੇ ਵਿਚ ਸਮੁੰਦਰ ਪਾ ਕੇ
ਪਿੰਗਲ,ਛੰਦ,ਤੁਕਾਂਤ ਬਿਆਨੇ...ਕੁਝ ਸੀ ਕਹਿ ਕੇ ਕੁਝ ਸੀ ਗਾ ਕੇ
ਰਾਮ ਲਾਲ ਜੀ ਫਿਰ ਸੀ ਆਏ...ਚਿੱਟਾ ਸਿਰ ਰੁਮਾਲ ਟਿਕਾ ਕੇ
ਥੋੜੇ ਸਮੇਂ 'ਚ ਬਹੁਤਾ ਕਹਿ ਗਏ... ਬੜੇ ਕੀਮਤੀ ਬੋਲ ਸੁਣਾ ਕੇ
ਹਾਜ਼ਰ ਜਾਂ ਬਵਨੀਤ ਸੀ ਹੋਈ.... ਨੌਵੇਂ ਗੁਰ ਨੂੰ ਸੀਸ ਝੁਕਾ ਕੇ
ਸਤਰ੍ਹਾਂ ਵਿਚ ਉਸ ਮਿਸ਼ਰੀ ਘੋਲੀ....ਲੰਮੀ-ਲੰਮੀ ਹੇਕ ਲਗਾ ਕੇ
ਵਾਹ-ਵਾਹ ੨ ਵਾਹਵਾ ਖੱਟੀ.....ਸਭ ਨੂੰ ਧੀ ਨੇ ਪੇਸ਼ ਕਰਾ ਕੇ
ਜਸਵਿੰਦਰ ਜੀ ਸ਼ਬਦ ਦੀ ਮਹਿਮਾ... ਸ਼ਬਦੀਂ ਦੱਸੀ ਸ਼ਬਦ ਮਿਲਾ ਕੇ
ਸਲੇਮਪੁਰੀ ਦੀ ਕਵਿਤਾ ਗਾਈ... ਡਾਕਟਰ  ਜਗਦੀਪ ਜੀ ਨੇ ਆ ਕੇ
ਬਖ਼ਸ਼ਣਹਾਰ ਨੂੰ ਹੋਏ ਮੁਖਾਤਿਬ...ਸੂਰਤ ਮੱਥੇ ਵਿਚ ਟਿਕਾ ਕੇ
ਚੇਤਨਤਾ ਦੀ ਲਾਟ ਸੀ ਬਾਲੀ....ਅਮਰਜੀਤ ਕੌਰ ਬੋਲ ਸੁਣਾ ਕੇ
ਜ਼ਬਰ,ਜ਼ੁਲਮ ਨੂੰ ਟੱਕਰ ਦੇਣੀ...ਤਲੀ ਦੇ ਉੱਤੇ ਸੀਸ ਟਿਕਾ ਕੇ
ਹਿੰਦ ਦੀ ਚਾਦਰ ਬਾਰੇ ਕੰਗ ਜੀ...ਬੈਂਤ ਛੰਦ ਵਿਚ ਰੰਗ ਜਮਾ ਕੇ
ਲੰਮੀ ਕਵਿਤਾ ਬਣਤ ਬਣਾਈ.... ਮਿਹਨਤ ਦੇ ਨਾਲ ਸਿੱਖ-ਸਿਖਾ ਕੇ
ਸੁਖਜਿੰਦ ਕੋਟ ਕਪੂਰੇ ਨੇ ਆ....ਦੂਜਿਆਂ ਨਾਲੋ ਹਟ-ਹਟਾ ਕੇ
ਸਾਹਿਬਜ਼ਾਦਿਆਂ ਬਾਰੇ ਕਹਿੰਦਾ.... ਬਹਿ ਨਾ ਜਾਇਓ ਭੁੱਲ-ਭੁਲਾ ਕੇ
ਪੁਰਤਗਾਲ ਤੋਂ ਦੁੱਖਭੰਜਨ ਜੀ..... ਆ ਗਏ ਸਭ ਕੁਝ ਛੱਡ-ਛੁਡਾ ਕੇ
ਲਿਖਿਆਂ ਆਪਣਾ ਗੀਤ ਸੀ ਗਾਇਆ....ਉੱਚੀ,ਲੰਮੀ ਹੇਕ ਲਗਾ ਕੇ
ਰੱਬ ਦੇ ਘਰ ਨਹੀਂ ਕੋਈ ਘਾਟਾ....ਕਹਿ ਗਿਆ ਵਿਚ ਡੂੰਘਾਈ ਜਾ ਕੇ
ਬੀਰ ਭਗਤ ਸਿੰਘ ਨਿਮਰ ਦੀ ਕਵਿਤਾ....ਬੋਲੀ ਪੂਰਾ ਜੋਸ਼ ਭਖਾ ਕੇ
ਦਸਮ ਪਿਤਾ ਨੇ ਬੋਲ ਜੋ ਬੋਲੇ....ਜੰਝੂਆਂ ਦਾ ਮੈਂ ਮੁੱਲ ਪੁਆ ਕੇ
ਗਊ,ਗਰੀਬ ਦੀ ਰਾਖੀ ਕਰਨੀ...ਚਿੜੀਆਂ ਕੋਲੋਂ ਬਾਜ਼ ਤੁੜਾ ਕੇ
ਛੱਜਲਵਿੰਡੀ ਵਾਲੀ ਸਿਮਬਰਨ....ਅੰਦਰ-ਬਾਹਰ ਦੀ ਗੱਲ ਮੁਕਾ ਕੇ
ਜੋ ਬ੍ਰਹਿਮੰਡੇ ਸੋਈ ਪਿੰਡੇ....ਦੱਸਿਆ ਅੰਤਰ ਝਾਤ ਪੁਆ ਕੇ
ਸਿਮਰਨ ਜੀਤ ਸਿਮਰ ਸਰਹਿੰਦ ਦੇ....ਮੇਲੇ ਵਾਲਾ ਦ੍ਰਿਸ਼ ਵਿਖਾ ਕੇ
ਸਾਕੇ ਦੇ ਦਿਨੀਂ ਕਿਉਂ ਜ਼ਲੇਬੀਆਂ....ਕੱਢਣ ਵੱਡੀਆਂ ਭੱਠੀਆਂ ਤਾਅ ਕੇ
ਸਭ ਦੇ ਅੱਗੇ ਮਸਲਾ ਰੱਖਿਆ.... ਕੀ ਦੱਸਦੇ ਪਕਵਾਨ ਨੇ ਖਾ ਕੇ
ਰਮਿੰਦਰ ਕੌਰ ਕਨੇਡਾ ਵਾਲੀ....ਪਹੁੰਚੀ  ਲੰਮਾ ਪੈਂਡਾ ਗਾਹ ਕੇ
ਰੱਬ ਨਾਲ ਗੱਲਾਂ ਵਾਹਵਾ ਕਰ ਗਈ....ਮਨ ਵਾਲਾ ਜੀ ਰੋਸ ਮਘਾ ਕੇ
ਕਿਹਾ ਸਿਕੰਦਰ ਸਿੱਖੀ ਔਖੀ .....ਨਹੀਂ ਮੰਨਦਾ ਤਾਂ ਵੇਖ ਕਮਾ ਕੇ
ਗੁਰਜੀਤ ਅਜਨਾਲਾ ਜੀ ਵੀ ਹਾਜ਼ਰ... ਨੈਟ ਨੇ ਰੱਖੇ ਉਹ ਅਟਕਾ ਕੇ
ਅੱਧ ਵਿਚਾਲੇ ਗੱਲ ਰਹਿ ਗਈ.... ਸਾਰੇ ਬਹਿ ਗਏ ਮੂੰਹ ਲਟਕਾ ਕੇ
ਅੰਮ੍ਰਿਤਸਰ ਵੱਲ ਜਾਂਦਿਓ ਰਾਹੀਓ....ਚਰਚਾ ਵਿਚ ਜੋ ਸ਼ਬਦ ਰਚਾ ਕੇ
ਲਖਵਿੰਦਰ ਸਿੰਘ ਲੱਖਾ ਪਹੁੰਚੇ.... ਅਫ਼ਰੀਕਾ ਤੋਂ ਚਾਅ ਮਟਕਾ ਕੇ
ਸ਼ਬਦ "ਦੀਪ" ਨੂੰ ਸ਼ਰਧਾ ਦੇ ਫੁੱਲ.....ਜਾਚਕ ਜੀ ਦੀ ਲਿਖਤ ਸੁਣਾ ਕੇ
ਸੰਧੂ "ਜਾਚਕ" ਧੁਰਾ ਜੋ ਸਾਡਾ.... ਰੱਖੇ ਸੀ ਉਹਨਾਂ ਚਾਅ ਮਘਾ ਕੇ
 ਫ਼ੋਟੋ ਖੋਲ੍ਹੋ
  ਸੰਧੂ ਬਟਾਲਵੀ