ਮਾਡਲ ਤੋਂ ਗਾਇਕਾ ਬਣੀ ਭੂਮਿਕਾ ਸ਼ਰਮਾ ਨੇ ਆਪਣਾ ਨਵਾਂ ਗੀਤ ‘ਕਾਲੀ ਮਸੇਰਾਟੀ’ ਕੀਤਾ ਰਿਲੀਜ਼

f4.jpgਚੰਡੀਗੜ੍ਹ --13ਜੁਲਾਈ-(ਮੀਡੀਦੇਸਪੰਜਾਬ-ਬਿਊਰੋ)-- ਪੰਜਾਬ ਹਮੇਸ਼ਾ ਬਹੁ-ਗੁਣਵਾਨ ਲੋਕਾਂ ਦੀ ਧਰਤੀ ਰਿਹਾ ਹੈ। ਇਥੇ ਹਰ ਕੋਈ ਮਲਟੀ ਟਾਸਕਿੰਗ ਕਰਦਾ ਹੈ, ਇਕ ਗਾਇਕ ਇਕ ਅਦਾਕਾਰ ਹੁੰਦਾ ਹੈ, ਇਕ ਅਦਾਕਾਰਾ ਇਕ ਨਿਰਦੇਸ਼ਕ ਹੁੰਦੀ ਹੈ ਤੇ ਇਕ ਨਿਰਦੇਸ਼ਕ ਵੀ ਇਕ ਅਦਾਕਾਰ ਹੁੰਦਾ ਹੈ। ਭੂਮਿਕਾ ਸ਼ਰਮਾ ਜਿਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਕ ਮਾਡਲ ਵਜੋਂ ਕੀਤੀ ਸੀ, ਹੁਣ ਗਾਇਕਾ ਵਜੋਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੀ ਹੈ ਤੇ ਉਨ੍ਹਾਂ ਨੇ ਆਪਣਾ ਨਵਾਂ ਟਰੈਕ ‘ਕਾਲੀ ਮਸੇਰਾਟੀ’ ਰਿਲੀਜ਼ ਕੀਤਾ ਹੈ,ਗਾਣੇ ਦੇ ਬੋਲ ਐਂਜੋ ਨੇ ਲਿਖੇ ਹਨ, ਜਿਨ੍ਹਾਂ ਨੇ ਆਪਣੀ ਆਵਾਜ਼ ਦੇਣ ਦੇ ਨਾਲ ਇਸ ਨੂੰ ਕੰਪੋਜ਼ ਵੀ ਕੀਤਾ ਹੈ। ਭੂਮਿਕਾ ਸ਼ਰਮਾ ਦੇ ਨਾਲ ਅਭਿਸ਼ੇਕ ਕੁਮਾਰ ਵੀ ਵੀਡੀਓ ’ਚ ਨਜ਼ਰ ਆ ਰਹੇ ਹਨ। ਗਾਣੇ ਦੀ ਵੀਡੀਓ ਅਰੁਣਾ ਰਾਏ ਨੇ ਡਾਇਰੈਕਟ ਕੀਤੀ ਹੈ। ਗਾਣੇ ਦੀ ਵੀਡੀਓ ਫ੍ਰਾਈਡੇ ਫਨ ਰਿਕਾਰਡ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋਈ ਹੈ।

ਆਪਣੇ ਤਜਰਬੇ ਬਾਰੇ ਗੱਲ ਕਰਦਿਆਂ ਭੂਮਿਕਾ ਸ਼ਰਮਾ ਨੇ ਕਿਹਾ, ‘ਮਨੋਰੰਜਨ ਇੰਡਸਟਰੀ ਨੇ ਹਮੇਸ਼ਾ ਮੈਨੂੰ ਆਕਰਸ਼ਿਤ ਕੀਤਾ ਹੈ, ਮੈਂ ਇਸ ਦਾ ਹਿੱਸਾ ਬਣਨਾ ਚਾਹੁੰਦੀ ਸੀ। ਮੈਂ ਬਹੁਤ ਸ਼ੁਕਰਗੁਜ਼ਾਰ ਮਹਿਸੂਸ ਕਰਦੀ ਹਾਂ ਕਿ ਮੈਂ ਆਪਣਾ ਸੁਪਨਾ ਜੀਅ ਰਹੀ ਹਾਂ। ਮੈਂ ਉਨ੍ਹਾਂ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਹਮੇਸ਼ਾ ਮੈਨੂੰ ਪਿਆਰ ਕੀਤਾ ਹੈ ਤੇ ਮੈਂ ਆਸ ਕਰਦੀ ਹਾਂ ਕਿ ਇਸ ‘ਕਾਲੀ ਮਸੇਰਾਟੀ’ ਗੀਤ ਨਾਲ ਉਹ ਅੱਗੇ ਵੀ ਅਜਿਹਾ ਪਿਆਰ ਕਰਦੇ ਰਹਿਣਗੇ।’ਗਾਣੇ ਦੀ ਵੀਡੀਓ ਨਿਰਦੇਸ਼ਕ ਅਰੁਣਾ ਰਾਏ ਨੇ ਕਿਹਾ, ‘ਮੈਂ ਹਮੇਸ਼ਾ ਪੈਨ ਇੰਡੀਆ ਪੱਧਰ ਦੇ ਗਾਣੇ ਦੀ ਸ਼ੂਟਿੰਗ ਕਰਨਾ ਪਸੰਦ ਕਰਦੀ ਹਾਂ। ਇਸ ਗਾਣੇ ਦੇ ਨਾਲ ਮੈਂ ਕਲਾਕਾਰਾਂ ਦੀ ਸੈੱਟ ’ਤੇ ਸਟਾਈਲਿੰਗ ਨਾਲ ਭਾਵਨਾ ਨੂੰ ਵਿਸ਼ਾਲ ਰੱਖਣ ਦੀ ਕੋਸ਼ਿਸ਼ ਵੀ ਕੀਤੀ। ਜਿਵੇਂ ਕਿ ਭੂਮਿਕਾ ਇਕ ਬਿਹਤਰੀਨ ਡਾਂਸਰ ਹੈ, ਮੈਂ ਉਸ ਤੱਤ ਨਾਲ ਵੀ ਖੇਡਣ ਦੀ ਕੋਸ਼ਿਸ਼ ਕੀਤੀ ਹੈ। ਪ੍ਰਾਜੈਕਟ ਲਈ ਪੂਰੀ ਟੀਮ ਨੇ ਬਹੁਤ ਸਖ਼ਤ ਮਿਹਨਤ ਕੀਤੀ ਹੈ। ਮੈਂ ਆਸ ਕਰਦੀ ਹਾਂ ਕਿ ਸਰੋਤੇ ਸਾਡੀ ਕੋਸ਼ਿਸ਼ ਦੀ ਕਦਰ ਕਰਨਗੇ।’