ਪਰਮਦੀਪ ਸਿੰਘ ਦੀਪ ਯਾਦਗਾਰੀ ਵੈਲਫੇਅਰ ਸੁਸਾਈਟੀ ਵਲੋਂ 15ਵੇਂ ਸਲਾਨਾ ਸਮਾਗਮ (10 ਜੁਲਾਈ ਤੋਂ 16 ਜੁਲਾਈ 2021) ਦੇ ਪੰਜਵੇ

ਪੰਜਵੇਂ ਦਿਹਾੜੇ ਵਾਲਾ ਕਵੀ ਦਰਬਾਰ ਜੀ
ਪਹਿਲੇ ਦਿਨਾਂ ਵਾਂਗ ਇਸ ਉੱਤੇ ਵੀ ਬਹਾਰ ਸੀ
ਮੂਲ ਮੰਤਰ ਦਾ ਕੀਤਾ ਜਾਚਕ ਜੀ ਜਾਪ ਸੀ
ਪ੍ਰੋਗਰਾਮ ਵਾਲੀ ਕੀਤੀ ਸ਼ੁਰੂਆਤ ਆਪ ਸੀ
ਬੇਟੇ ਜੀ ਭੁਪਿੰਦਰ ਨੇ ਜੀ ਆਇਆਂ ਕਿਹਾ ਸੀ
ਛੋਟੇ ਵੀਰ ਦੀਪ ਵਾਲਾ ਮਾਣ ਉਸ ਲਿਆ ਸੀ
ਵੱਡਮੁੱਲੀ ਜਾਣਕਾਰੀ ਸਾਂਝੀ ਜਿਨ੍ਹਾਂ ਕਰੀ ਸੀ
ਵਾਸੂ ਜੀ ਦੇ ਭਾਸ਼ਨ 'ਚ ਪੂਰੀ ਜਾਦੂਗਰੀ ਸੀ
ਕਵਿਤਾ 'ਨਾ ਹੁੰਦਾ ਕੀ ਸਬੰਧ ਹੈ ਜੀ ਕਵੀ ਦਾ
ਹੁੰਦਾ ਹੈ ਉਜਾਲਾ ਕਿਵੇਂ ਕਵੀ ਵਾਲੇ ਰਵੀ ਦਾ
ਲਿਖਣਾ ਕੀ ਚਾਹੀਦਾ ਹੈ,ਉਹਨਾਂ ਸਮਝਾਇਆ ਸੀ
ਚਾਨਣਾ ਗੁਰਬਾਣੀ ਰਾਹੀਂ ਖ਼ੂਬ ਉਹਨਾਂ ਜੀ ਪਾਇਆ ਸੀ
ਬਾਣੀ ਵਿਚੋਂ ਤੁਕਾਂ ਜੋ ਜੋ ਕੀਤੀਆਂ ਬਿਆਨ ਜੀ
ਸੋਝੀ ਸਾਨੂੰ ਦਿੱਤੀ,ਸਾਡਾ ਖਿੱਚਿਆ ਧਿਆਨ ਜੀ
ਦੱਸਿਆ ਸੀ ਉਹਨਾਂ ਮੋਹ ਟੁੱਟਣਾ ਜ਼ਰੂਰੀ ਏ
ਮਨ ਵਾਲੀ ਛੱਡੀ ਜਾਂਦੀ ਤਾਂ ਹੀ ਮਗ਼ਰੂਰੀ ਏ
ਹਰ ਭੈੜ ਉੱਤੇ ਸੀ ਨਿਸ਼ਾਨਾ ਉਹਨਾਂ ਕੱਸਿਆ
ਸੁੱਖਾਂ ਵਾਲੀ ਮਨੀ ਸੁੱਖਮਨੀ ਬਾਰੇ ਦੱਸਿਆ
ਕਾਮਲ ਸਖਸ਼ੀਅਤ ਨੂੰ ਕਿੱਦਾਂ ਹੈ ਉਸਾਰਨਾ
ਭੈੜਾਂ,ਬੁਰਿਆਈਆਂ ਤਾਈਂ ਕਿੱਦਾਂ ਆਪਾਂ ਮਾਰਨਾ
ਚਿੱਤ ਲਾ ਕੇ ਲਿਖੋ ਉਹਨਾਂ ਕਿਹਾ ਤੁਸੀ ਹੋਸ਼ ਨਾਲ
ਵਿਚ ਲਲਕਾਰ ਕਿਵੇਂ ਲਿਖਣਾ ਹੈ ਜੋਸ਼ ਨਾਲ
ਮਾਰ ਹੁੰਦੀ ਜਿਸ ਦੀ ਹੈ ਵਾਂਗ ਤਲਵਾਰ ਜੀ
ਲਿਖ ਸਕਦੇ ਹਾਂ ਕਿਵੇਂ ਚੰਡੀ ਵਾਲੀ ਵਾਰ ਜੀ
ਸਹਿਣਸ਼ੀਲਤਾ 'ਤੇ ਉਹਨਾਂ ਦਿੱਤਾ ਪੂਰਾ ਜੋਰ ਸੀ
ਬੜਾ ਵੱਡਮੁੱਲਾ ਕਿਹਾ ਬੜਾ ਕੁਝ ਹੋਰ ਸੀ
ਤੋਲ ਤੇ ਤੁਕਾਂਤ ਵਾਲੀ ਤੱਕੜੀ 'ਚ ਤੋਲੀਆਂ
ਕੁਝ ਕਵਿਤਾਵਾਂ ਉਹਨਾਂ ਆਪਣੀਆਂ ਬੋਲੀਆਂ
ਭਾਵੇਂ ਉਹਨਾਂ ਕੀਤੀ ਥੋੜੀ ਸਮਾਂ ਸੀਮਾਂ ਪਾਰ ਸੀ
ਵਾਸੂ ਜੀ ਨੇ ਦਿੱਤਾ ਖ਼ੂਬਸੂਰਤ ਵਿਸਥਾਰ ਸੀ
ਸਹਿਜਤਾ,ਅਡੋਲਤਾ,ਪ੍ਰੇਰਨਾ ਦੇ ਨਾਲ ਜੀ
ਮਿਣੇ-ਤੋਲੇ ਸ਼ਬਦ ਸੀ ਬੋਲੇ ਜਤਿੰਦਰ ਪਾਲ ਜੀ
ਬਾਣੀ ਦੀ ਜੋ ਓਟ ਲੈ ਕਿਹਾ, ਲਉ ਉਲੀਕ ਜੀ
ਪਾਉਂਟਾ ਸਾਹਿਬ ਵਿਚ ਉਹਦੀ ਹੋਵੇਗੀ ਉਡੀਕ ਜੀ
ਜੱਸੀ ਜੀ ਨੇ ਮਾਰਿਆ ਮੈਦਾਨ ਪਹਿਲੇ ਹੱਲੇ ਜੀ
ਸੋਹਣੀ ਬੋਲੀ ਕਵਿਤਾ,ਸਟੇਜ ਬੱਲੇ-ਬੱਲੇ ਜੀ
ਮਨਦੀਪ,ਜਗਜੀਤ,ਜਸਵਿੰਦਰ ਅੰਮ੍ਰਿਤਸਰੀ ਜੀ
ਸ੍ਰੋਤਿਆਂ ਦੇ ਸਾਹਮਣੇ ਜੋ ਜੋ ਕਵਿਤਾ ਸੀ ਧਰੀ ਜੀ
ਨੌਵੇਂ ਗੁਰਾਂ ਵਾਲੀ ਮਹਿਮਾਂ ਸਾਰੀਆਂ ਜੋ ਗਾਈ ਸੀ
ਤਿੰਨਾਂ ਵਾਲੀ ਕਵਿਤਾ ਬਈ ਸਾਰਿਆਂ ਸਲਾਹੀ ਸੀ
ਜੀਵਨ ਕੌਰ,ਜੀਤ ਖੰਨਾ ਵੀ ਸਨ ਏਸੇ ਲੜੀ ਜੀ
ਰੂਹ ਤੋਂ ਮਨਦੀਪ ਸੀ ਸੁਰੀਲੀ ਸੁਰ ਘੜੀ ਜੀ
ਕਲਮ ਤੋਂ ਗੱਲਾਂ ਵਾਲੀ ਕੀਤੀ ਜੋ ਕਮਾਲ ਜੀ
ਹਾਜ਼ਰ ਟਰਾਂਟੋ ਤੋਂ ਹੋਏ ਵੀਰ ਜਸਪਾਲ ਜੀ
ਤਰੰਨਮ 'ਚ ਵਧੀਆ ਅਦਾਵਾਂ ਨਾਲ ਪੇਸ਼ਕਾਰੀ
ਬੰਦਾ ਸਿੰਘ ਬਾਰੇ ਗਾ ਕੇ ਕਿਰਨ ਸੀ ਲਈ ਵਾਰੀ
ਲਖਵਿੰਦਰ ਵਿਖਾਇਆ ਜਿਹੜਾ ਰੁੱਖਾਂ ਨਾਲ ਮੋਹ ਸੀ
ਮੱਲੋ-ਮੱਲੀ ਗਿਆ ਮਨ ਬਾਗੋ-ਬਾਗ ਹੋ ਸੀ
ਕੁਲਦੀਪ ਜੀ ਦੀ ਸੋਚ,ਪੇਸ਼ਕਾਰੀ ਬੜੀ ਆਹਲਾ ਸੀ
ਸ਼ਬਦਾਂ ਦੀ ਉਹਨਾਂ ਨੇ ਪ੍ਰੋਈ ਸੋਹਣੀ ਮਾਲਾ ਸੀ
ਚਲੀ ਗਈ ਮਾਂ  ਦੇ ਬਾਰੇ ਦੱਸੇ ਅਹਿਸਾਸ ਜੀ
ਵਾਹਵਾ ਕਿਹਾ ਅੱਜ ਵੀ ਵਿਚਾਰਾਂ ਰਾਹੀਂ ਪਾਸ ਜੀ
ਜਸਪ੍ਰੀਤ ਕਾਹਨਪੁਰੀ ਦਾ ਵੀ ਵਿਸ਼ਾ ਮਾਂ ਸੀ
ਤਰੰਨਮ 'ਚ ਗਾ ਕੇ ਦੱਸੀ ਮਾਂ ਦੀ ਉੱਚੀ ਥਾਂ ਸੀ
ਕੰਵਲ ਜੁਨੇਜਾ ਹਰਿਆਣੇ ਤੋਂ ਜੋ ਬੋਲੇ ਸੀ
ਝੂਠ ਵਾਲੇ ਬਾਬਿਆਂ ਦੇ ਭੇਦ ਉਹਨਾਂ ਖੋਲੇ ਸੀ
ਮਨੁੱਖਤਾ ਦੀ ਗੱਲ ਛੱਡ ਕਰਦੇ ਜਿਉਂ ਨਿੱਜ ਦੀ
ਪਰਦੇ ਹਟਾਏ ਭੈਣ ਸ਼ਬਦਾਂ 'ਚ ਭਿੱਜ ਸੀ
ਮੱਸਿਆ ਤੋਂ ਪੁੰਨਿਆਂ ਕਿਤਾਬ ਆਈ ਜਿਸ ਦੀ
ਸੈਣੀ ਜੀ ਦੇ ਸ਼ਬਦਾਂ 'ਚ ਦੀਪ ਬਾਰੇ ਖਿੱਚ ਸੀ
ਬੱਲ ਜੀ ਦੇ ਮਿੱਠੇ ਸੁਰਾਂ ਮਨ ਬੜਾ ਮੋਹਿਆ ਸੀ
ਨਵੀਆਂ ਕਿਤਾਬਾਂ ਦਾ ਵਿਮੋਚਨ ਵੀ ਹੋਇਆ ਸੀ
"ਜਾਚਕ ਜੀ" ਬਾਰੇ ਮੇਰਾ ਰੋਜ਼ ਵਾਲਾ ਕਹਿਣਾ ਜੀ
ਹੀਰੇ,ਮੋਤੀ ਜੜ੍ਹਿਆ ਉਹ ਕੀਮਤੀ ਨੇ ਗਹਿਣਾ ਜੀ
ਉਹਨਾਂ ਕੋਲ ਮਣਾਂ-ਮੂੰਹੀਂ ਹਿੰਮਤ ਦੀ ਮਿੱਲ ਜੀ
ਉਹਨਾਂ ਬਿਨਾ ਸਕਦਾ ਨਹੀਂ ਪੱਤਾ ਸੰਧੂ ਹਿੱਲ ਜੀ
ਫ਼ੋਟੋ ਖੋਲ੍ਹੋ