ਯੂ. ਕੇ. ਦੀਆਂ ਸੜਕਾਂ ’ਤੇ ਅਨੁਸ਼ਕਾ ਸ਼ਰਮਾ ਨੇ ਪਤੀ ਵਿਰਾਟ ਕੋਹਲੀ ਨਾਲ ਕੀਤੀ ਮਸਤੀ
anushka sharma virat kohli in uk
ਮੁੰਬਈ --17ਜੁਲਾਈ-(MDP-ਬਿਊਰੋ)--   ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਆਪਣੀ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਕਾਫੀ ਸੁਰਖ਼ੀਆਂ ’ਚ ਰਹਿੰਦੀ ਹੈ। ਉਹ ਅਕਸਰ ਆਪਣੇ ਪਤੀ ਵਿਰਾਟ ਕੋਹਲੀ ਤੇ ਬੇਟੀ ਵਾਮਿਕਾ ਨਾਲ ਤਸਵੀਰਾਂ ਸਾਂਝੀ ਕਰਦੀ ਰਹਿੰਦੀ ਹੈ, ਜੋ ਸੋਸ਼ਲ ਮੀਡੀਆ ’ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹੁਣ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਯੂ. ਕੇ. ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ’ਚ ਉਹ ਆਪਣੇ ਪਤੀ ਵਿਰਾਟ ਕੋਹਲੀ ਨਾਲ ਸੜਕਾਂ ’ਤੇ ਮਸਤੀ ਕਰਦੀ ਨਜ਼ਰ ਆ ਰਹੀ ਹੈ। ਨਾਲ ਹੀ ਉਨ੍ਹਾਂ ਨੇ ਤਸਵੀਰਾਂ ਸਾਂਝੀਆਂ ਕਰਕੇ ਵਿਰਾਟ ਨੂੰ ਆਪਣਾ ਪ੍ਰਸ਼ੰਸਕ ਦੱਸਿਆ ਹੈ।

PunjabKesari

ਤਸਵੀਰਾਂ ’ਚ ਵਿਰਾਟ ਕੋਹਲੀ ਡਾਂਸ ਕਰਦੇ ਵੀ ਦਿਖਾਈ ਦੇ ਰਹੇ ਹਨ। ਤਸਵੀਰਾਂ ਨੂੰ ਇੰਸਟਾਗ੍ਰਾਮ ’ਤੇ ਸਾਂਝੀਆਂ ਕਰਕੇ ਉਨ੍ਹਾਂ ਨੇ ਕੈਪਸ਼ਨ ਲਿਖੀ, ‘ਸ਼ਹਿਰ ਦੇ ਚਾਰੋਂ ਪਾਸੇ ਬਸ ਲਾਪ੍ਰਵਾਹੀ ਨਾਲ ਡਾਂਸ ਕਰ ਰਿਹਾ ਸੀ ਤੇ ਮੈਂ ਆਪਣੇ ਵਾਲਾਂ ਨੂੰ ਦੇਖ ਰਹੀ ਸੀ। ਉਦੋਂ ਮੇਰੇ ਇਕ ਫੈਨ ਨੇ ਮੈਨੂੰ ਦੇਖਿਆ ਤੇ ਮੈਨੂੰ ਤਸਵੀਰ ਲਈ ਕਿਹਾ। ਉਹ ਬੇਹੱਦ ਖੁਸ਼ ਲੱਗ ਰਿਹਾ ਸੀ। ਮੇਰੇ ਪ੍ਰਸ਼ੰਸਕਾਂ ਲਈ ਕੁਝ ਵੀ।’

PunjabKesari

ਉਥੇ ਹੀ ਉਨ੍ਹਾਂ ਦੇ ਪ੍ਰਸ਼ੰਸਕ ਇਸ ਮਸਤੀ ਭਰੇ ਅੰਦਾਜ਼ ਨੂੰ ਬੇਹੱਦ ਪਸੰਦ ਕਰ ਰਹੇ ਹਨ ਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਹਾਲ ਹੀ ’ਚ ਉਨ੍ਹਾਂ ਨੇ ਆਪਣੀ ਬੇਟੀ ਵਾਮਿਕਾ ਦਾ 6 ਮਹੀਨਿਆਂ ਦਾ ਜਨਮਦਿਨ ਵੀ ਸੈਲੀਬ੍ਰੇਟ ਕੀਤਾ ਸੀ, ਜਿਸ ਦੀ ਤਸਵੀਰ ਸੋਸ਼ਲ ਮੀਡੀਆ ਹੈਂਡਲ ’ਤੇ ਸਾਂਝੀ ਕੀਤੀ ਸੀ। ਇਸ ਤਸਵੀਰ ’ਚ ਅਨੁਸ਼ਕਾ ਤੇ ਵਿਰਾਟ ਕੋਹਲੀ ਇਕ ਪਾਰਕ ’ਚ ਬੈਠੇ ਦਿਖਾਈ ਦਿੰਦੇ ਹਨ ਤੇ ਵਾਮਿਕਾ ਨਾਲ ਮਸਤੀ ਕਰ ਰਹੇ ਹਨ।

PunjabKesari

ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ’ਤੇ ਸਾਂਝੀ ਕਰਕੇ ਉਨ੍ਹਾਂ ਨੇ ਕੈਪਸ਼ਨ ਲਿਖੀ, ‘ਉਸ ਦੀ ਇਕ ਮੁਸਕਾਨ ਸਾਡੀ ਪੂਰੀ ਦੁਨੀਆ ਨੂੰ ਬਦਲ ਸਕਦੀ ਹੈ। ਮੈਨੂੰ ਉਮੀਦ ਹੈ ਕਿ ਅਸੀਂ ਦੋਵੇਂ ਉਸ ਪਿਆਰ ’ਤੇ ਖ਼ਰੇ ਉਤਰ ਸਕਦੇ ਹਾਂ, ਜਿਸ ਨਾਲ ਤੁਸੀਂ ਸਾਨੂੰ ਦੇਖਦੇ ਹੋ, ਲਿਟਿਲ ਵਨ। ਸਾਨੂੰ ਤਿੰਨਾਂ ਨੂੰ 6 ਮਹੀਨਿਆਂ ਦੀਆਂ ਸ਼ੁਭਕਾਮਨਾਵਾਂ।’

PunjabKesari

ਨੋਟ