ਇਕ-ਦੋ ਨਹੀਂ, ਐਸ਼ਵਰਿਆ ਰਾਏ ਵਾਂਗ ਦਿਖਣ ਵਾਲੀਆਂ ਨੇ 5 ਬੀਬੀਆਂ, ਦੇਖੋ ਤਸਵੀਰਾਂ
not one or two 5 women who look like aishwarya rai see pictures
ਮੁੰਬਈ--17ਜੁਲਾਈ-(MDP-ਬਿਊਰੋ)-- ਮਸ਼ਹੂਰ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦੁਨੀਆ ਦੀਆਂ ਖ਼ੂਬਸੂਰਤ ਬੀਬੀਆਂ 'ਚੋਂ ਇਕ ਗਿਣੀ ਜਾਂਦੀ ਹੈ। ਐਸ਼ਵਰਿਆ ਆਪਣੀ ਖ਼ੂਬਸੂਰਤੀ ਅਤੇ ਐਕਟਿੰਗ ਟੈਲੇਂਟ ਦੇ ਦਮ 'ਤੇ ਅੱਜ ਬਾਲੀਵੁੱਡ ਦੀ ਸਭ ਤੋਂ ਪਾਪੁਲਰ ਅਦਾਕਾਰਾ ਹੈ। ਉਨ੍ਹਾਂ ਦੀ ਖ਼ੂਬਸੂਰਤੀ ਦੇ ਚਰਚੇ ਭਾਰਤ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਹੁੰਦੇ ਹਨ। ਅਜਿਹੇ 'ਚ ਮੰਨਿਆ ਜਾਂਦਾ ਹੈ ਕਿ ਐਸ਼ਵਰਿਆ ਜਿੰਨਾ ਖ਼ੂਬਸੂਰਤ ਸ਼ਾਇਦ ਹੀ ਇਸ ਦੁਨੀਆ 'ਚ ਕੋਈ ਹੋਰ ਹੋਵੇਗਾ। ਜੇਕਰ ਤੁਸੀਂ ਵੀ ਅਜਿਹਾ ਸੋਚਦੇ ਹੋ ਕਿ ਐਸ਼ਵਰਿਆ ਰਾਏ ਵਰਗਾ ਦੂਜਾ ਕੋਈ ਨਹੀਂ ਹੋ ਸਕਦਾ ਤਾਂ ਦੁਬਾਰਾ ਸੋਚ ਲਓ। ਅਸਲ 'ਚ ਦੁਨੀਆ ਭਰ 'ਚ ਐਸ਼ਵਰਿਆ ਰਾਏ ਦੇ ਇਕ ਦੋ ਨਹੀਂ ਸਗੋਂ 5 ਹਮਸ਼ਕਲ ਹਨ। ਯਕੀਨ ਨਹੀਂ ਹੁੰਦਾ ਤਾਂ ਆਓ ਅਸੀਂ ਦੱਸਦੇ ਹਾਂ ਕੁਝ ਤਸਵੀਰਾਂ...

ਆਮਨਾ ਇਮਰਾਨ- ਐਸ਼ਵਰਿਆ ਰਾਏ ਦੀ ਹਮਸ਼ਕਲ ਦੀ ਲਿਸਟ 'ਚ ਹਾਲ ਹੀ 'ਚ ਇਕ ਨਵਾਂ ਨਾਂ ਜੁੜਿਆ ਹੈ। ਆਮਨਾ ਇਮਰਾਨ ਨਾਂ ਦੀ ਇਹ ਪਾਕਿਸਤਾਨੀ ਬੀਬੀ ਬਿਲਕੁੱਲ ਐਸ਼ਵਰਿਆ ਵਰਗੀ ਦਿਖਦੀ ਹੈ। ਆਮਨਾ ਇਮਰਾਨ, ਪਾਕਿਸਤਾਨ ਦੀ ਮੈਡੀਕਲ ਪ੍ਰੋਫੈਸ਼ਨਲ ਹੈ। 
ਹਾਲ ਹੀ 'ਚ ਉਨ੍ਹਾਂ ਦੀ ਤਸਵੀਰ ਨੂੰ ਦੇਖ ਕੇ ਸੋਸ਼ਲ ਮੀਡੀਆ ਨੇ ਉਨ੍ਹਾਂ ਨੂੰ ਐਸ਼ਵਰਿਆ ਦੀ ਹਮਸ਼ਕਲ ਦੱਸਿਆ ਸੀ। 

PunjabKesari

PunjabKesari
ਮਹਾਲਾਘਾ ਜਬੇਰੀ- ਈਰਾਨ ਦੀ ਮਾਡਲ ਮਹਾਲਾਘਾ ਜਬੇਰੀ ਨੂੰ ਵੀ ਐਸ਼ਵਰਿਆ ਰਾਏ ਬੱਚਨ ਦੀ ਹਮਸ਼ਕਲ ਮੰਨਿਆ ਜਾਂਦਾ ਹੈ। ਗ੍ਰੇਅ ਅੱਖਾਂ ਤੋਂ ਲੈ ਕੇ ਬੁੱਲ੍ਹਾਂ ਤਕ ਮਹਾਲਾਘਾ ਜਬੇਰੀ ਦਾ ਚਿਹਰਾ ਕਾਫ਼ੀ ਹੱਦ ਤੱਕ ਐਸ਼ਵਰਿਆ ਨਾਲ ਮਿਲਦਾ ਹੈ।ਮਹਾਲਾਘਾ ਜਬੇਰੀ ਨੇ ਭਾਰਤ ਦਾ ਦੌਰਾ ਵੀ ਕੀਤਾ ਹੈ। ਉਹ 2019 'ਚ ਭਾਰਤ ਆਈ ਸੀ ਅਤੇ ਉਨ੍ਹਾਂ ਨੇ ਇਕ ਮੰਦਿਰ ਦੇ ਬਾਹਰ ਫੋਟੋ ਖਿਚਵਾ ਕੇ ਪੋਸਟ ਕੀਤੀ। ਸੋਸ਼ਲ ਮੀਡੀਆ 'ਤੇ ਮਹਾਲਾਘਾ ਦੀ ਫੈਨ ਫੋਲੋਇੰਗ ਵੀ ਕਾਫ਼ੀ ਜ਼ਬਰਦਸਤ ਹੈ।

PunjabKesari

PunjabKesari

ਅਮੂਜ ਅਮ੍ਰਿਤਾ-ਸੋਸ਼ਲ ਮੀਡੀਆ ਸਟਾਰ ਅਮੂਜ ਅਮ੍ਰਿਤਾ ਦੇ ਨਾਂ ਦੇ ਚਰਚੇ ਉਸ ਸਮੇਂ ਬਹੁਤ ਹੋਏ ਸਨ ਜਦੋਂ ਉਨ੍ਹਾਂ ਦੀ ਲੁੱਕ ਦੀ ਤੁਲਨਾ ਐਸ਼ਵਰਿਆ ਨਾਲ ਹੋਈ। 

PunjabKesari

PunjabKesari
ਮਾਨਸੀ ਨਾਈਕ- ਮਰਾਠੀ ਅਦਾਕਾਰਾ ਮਾਨਸੀ ਨਾਈਕ ਤਾਂ ਤੁਹਾਨੂੰ ਯਾਦ ਹੋਵੇਗੀ। ਮਾਨਸੀ ਨਾਈਕ ਵੀ ਐਸ਼ਵਰਿਆ ਦੀ ਹਮਸ਼ਕਲ ਦੇ ਰੂਪ 'ਚ ਜਾਣੀ ਜਾਂਦੀ ਹੈ। ਇੰਟਰਨੈੱਟ 'ਤੇ ਲੋਕਾਂ ਨੇ ਮਾਨਸੀ ਨੂੰ ਐਸ਼ਵਰਿਆ ਦੀ ਕਾਪੀ ਦੱਸਦੇ ਹੋਏ ਉਨ੍ਹਾਂ ਦੀ ਖ਼ੂਬ ਤਾਰੀਫ਼ ਕੀਤੀ ਸੀ। ਉਨ੍ਹਾਂ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਜਵਾਨ ਐਸ਼ਵਰਿਆ ਰਾਏ ਨੂੰ ਦੇਖ ਰਹੇ ਹਾਂ। 

PunjabKesariPunjabKesari
ਸਨੇਹਾ ਉੱਲਾਲ-ਸਲਮਾਨ ਖ਼ਾਨ ਦੀ ਖੋਜ ਅਦਾਕਾਰਾ ਸਨੇਹਾ ਉੱਲਾਲ ਨੂੰ ਆਖਿਰ ਕੌਣ ਨਹੀਂ ਜਾਣਦਾ। ਸਾਲ 2005 'ਚ ਸਲਮਾਨ ਖ਼ਾਨ ਦੀ ਫ਼ਿਲਮ 'ਲੱਕੀ' 'ਚ ਸਨੇਹਾ ਨਜ਼ਰ ਆਈ ਸੀ ਤਾਂ ਲੋਕਾਂ ਦੀ ਮੂੰਹ ਖੁੱਲ੍ਹੇ ਰਹਿ ਗਏ ਸਨ। ਸਨੇਹਾ ਦੇ ਆਉਂਦੇ ਹੀ ਉਨ੍ਹਾਂ ਦੀ ਤੁਲਨਾ ਐਸ਼ ਨਾਲ ਹੋਣ ਲੱਗੀ ਸੀ।

PunjabKesari
ਸਨੇਹਾ ਉੱਲਾਲ ਐਸ਼ਵਰਿਆ ਦੀ ਹਮਸ਼ਕਲ ਆਖੀ ਜਾਂਦੀ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਦਾ ਕਰਿਅਰ ਬਾਲੀਵੁੱਡ 'ਚ ਬਹੁਤ ਵਧੀਆ ਨਹੀਂ ਰਿਹਾ। ਫ਼ਿਲਮ ਲੱਕੀ ਫਲਾਪ ਹੋਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਖਾਸ ਕੰਮ ਨਹੀਂ ਮਿਲ ਪਾਇਆ ਅਤੇ ਫਿਰ ਸਨੇਹਾ ਨੇ ਬਾਲੀਵੁੱਡ ਨੂੰ ਅਲਵਿਦਾ ਕਹਿ ਦਿੱਤਾ। ਹਾਲ ਹੀ 'ਚ ਸਨੇਹਾ ਨੇ ਇੰਡਸਟਰੀ 'ਚ ਵਾਪਸੀ ਕੀਤੀ ਹੈ ਪਰ ਕਿਸੇ ਦਾ ਇਸ ਗੱਲ 'ਤੇ ਧਿਆਨ ਨਹੀਂ ਗਿਆ।

PunjabKesari