....ਕੱਚਾ-ਪਿੱਲਾ ਲਿਖ ਜਿਹੜਾ ਮਾੜਾ-ਮੋਟਾ ਬੁੱਤਾ ਸਾਰ੍ਹੇ, ਭਾਰ ਹੋਰ ਮੋਢਿਆਂ 'ਤੇ ਸੱਟ ਰਹੀ ਸੀ ਕਵਿਤਾ।.... |
ਬਾਲ ਚਿਹਰਿਆਂ 'ਤੇ ਅੱਜ ਨੱਚ ਰਹੀ ਸੀ ਕਵਿਤਾ। ਨਿੱਕੇ ਚਿਹਰੇ,ਨਿੱਕੇ ਮੂੰਹੋਂ,ਜੱਚ ਰਹੀ ਸੀ ਕਵਿਤਾ। ਚਾਅ ਮਨੀਂ ਹੜ੍ਹਿਆ ਤੇ ਖੁਸ਼ੀ ਪਾਏ ਭੰਗੜੇ, ਅੱਗ ਦੇ ਭਬੂਕੇ ਵਾਂਗੂੰ ਮੱਚ ਰਹੀ ਸੀ ਕਵਿਤਾ। ਕਾਪੀ-ਪੈਨ ਹੱਥ ਰੱਖੋ,ਚੰਗਿਆਂ 'ਨਾ ਨਾਤਾ ਜੋੜੋ, ਸਿੱਖਿਆ ਦੇ ਖ਼ੂਬ ਭਰ ਮੱਟ ਰਹੀ ਸੀ 'ਕਵਿਤਾ'। ਕੀਮਤੀ ਸੀ ਗੱਲਾਂ ਦੀ ਪਿਟਾਰੀ ਉਸ ਵੱਡੀ ਖੋਲੀ, ਕਵਿਤਾ ਨੂੰ ਲਿਖੋ ਕਿਵੇਂ ਦੱਸ ਰਹੀ ਸੀ 'ਕਵਿਤਾ'। ਜਿਕਰ ਸੀ ਜਿਸ ਰਾਹੀਂ 'ਟੈਗੋਰ ਜੀ' ਦੀ ਕਵਿਤਾ ਦਾ, ਅਰਸ਼ਾਂ ਨੂੰ ਨੇਕੀ ਖ਼ੂਬ ਝੱਟ ਰਹੀ ਸੀ 'ਕਵਿਤਾ'। ਜ਼ਿੰਦਗੀ ਦੇ ਪੰਨਿਆਂ 'ਤੇ 'ਅੰਕਤ' ਦੇ ਬੋਲਾਂ ਰਾਹੀਂ, ਜੋਸ਼ , ਹੋਸ਼ , ਸੋਚ , ਜੱਸ ਖੱਟ ਰਹੀ ਸੀ ਕਵਿਤਾ। ਰੰਜਨ,ਕੰਵਲ,ਅੰਸ਼ਵੀਰ,ਭਵਜੋਤ ਸਿੰਘ ਰਾਹੀਂ, ਕਦਰਾਂ ਤੇ ਕੀਮਤਾਂ ਨੂੰ ਰੱਟ ਰਹੀ ਸੀ ਕਵਿਤਾ। ਛੋਟੀ ਜਿਹੀ 'ਏਕਮ' ਤੋਂ ਗੱਲਾਂ ਸੁਣ ਵੱਡੀਆਂ ਜੀ, ਕਵਿਤਾ ਦੇ ਢਿਲੇ ਨੱਟ ਕੱਸ ਰਹੀ ਸੀ ਕਵਿਤਾ। ਕੁਦਰਤ ਵਾਲੇ ਡੂੰਘੇ ਭੇਦ ਜਿਸ ਖ਼ੂਬ ਦੱਸੇ, 'ਅਰਸ਼' ਦੇ ਹੱਕ ਵਿਚ ਡਟ ਰਹੀ ਸੀ ਕਵਿਤਾ। ਕਵਿਤਾ ਸੀ ਸੂਬੇ ਤੋਂ ਨਹੀਂ ਹਾਰ ਅਸਾਂ ਮੰਨਣੀ, 'ਗੁਰਲੀਨ' ਰਾਹੀਂ ਵੈਰੀ ਪੱਟ ਰਹੀ ਸੀ ਕਵਿਤਾ। ਜਸ਼ਨ ਜੀ ਜੋਤ ਨਿੱਕੇ ਬਾਲੜੇ ਰਾਹੀਂ ਮੈਂ ਤੱਕੀ, 'ਸਿੱਖੀ ਕਿਰਦਾਰ' ਲੱਡੂ ਵੱਟ ਰਹੀ ਸੀ ਕਵਿਤਾ। ਪੰਨੇ ਇਤਿਹਾਸ ਦੇ ਸੀ ਜਸਜੋਤ ਜਿੱਦਾਂ ਫੋਲੇ, ਜਾਓ ਸਰਹਿੰਦ ਲਾ ਰੱਟ ਰਹੀ ਸੀ ਕਵਿਤਾ। ਜਸਲੀਨ ਆਈ ਸੀ ਜਗਾਧਰੀ ਤੋਂ ਧੀ ਜਿਹੜੀ, 'ਨਿਮਰ ਜੀ' ਰਾਹੀਂ ਦਿਲੀਂ ਵੱਸ ਰਹੀ ਸੀ ਕਵਿਤਾ। ਸਿਰ ਤੋਂ ਸੀ ਪੈਰਾਂ ਤਕ ਕੀਲਿਆ 'ਪ੍ਰਭਨੀਤ', ਜਿਸ ਮੂੰਹੋਂ 'ਸਫ਼ਰੀ' ਦੀ ਜੱਚ ਰਹੀ ਸੀ ਕਵਿਤਾ। 'ਜਾਚਕ' ਤੇ ਹੋਰਾਂ ਦੀਆਂ ਬੋਲ,ਗਾ ਕਵਿਤਾਵਾਂ, ਵਾਹ-ਵਾਹ ਵਾਲਾ ਵਾਹਵਾ ਜੱਸ ਖੱਟ ਰਹੀ ਸੀ ਕਵਿਤਾ। ਸੋਹਣੀਆਂ ਅਦਾਵਾਂ ਅਤੇ ਹੰਸੂ-ਹੰਸੂ ਕਰੇ ਚਿਹਰਾ, ਬੋਲ ਮੂੰਹੋਂ ਝਰ ਫਟਾ-ਫਟ ਰਹੀ ਸੀ ਕਵਿਤਾ। ਲੋਹ ਤੱਤੀ,ਰੇਤ ਤੱਤੀ ਹੋਰ ਕਿਹਾ ਜੋ-ਜੋ, ਸੇਕ ਵਿਚ ਮੱਚ ਲੱਟ-ਲੱਟ ਰਹੀ ਸੀ ਕਵਿਤਾ। ਜੈਸਮੀਨ,ਕੋਮਲ ਤੇ ਰਹਿ ਗਏ ਜਿਹੜੇ ਉਹਨਾਂ ਰਾਹੀਂ, ਉਂਗਲਾਂ ਨੂੰ ਲਾ-ਲਾ ਸ਼ਹਿਦ ਚੱਟ ਰਹੀ ਸੀ ਕਵਿਤਾ। ਵਾਹ-ਵਾਹ ਵਾਲਾ ਸੰਧੂ ਨੇ ਜੁਗਾੜ ਜਿਹੜਾ ਵਾਹਵਾ ਲਾਇਆ, ਬਾਰ-ਬਾਰ ਵੇਖ ਚਿਹਰਾ ਹੱਸ ਰਹੀ ਸੀ ਕਵਿਤਾ। ਕੱਚਾ-ਪਿੱਲਾ ਲਿਖ ਜਿਹੜਾ ਮਾੜਾ-ਮੋਟਾ ਬੁੱਤਾ ਸਾਰ੍ਹੇ, ਭਾਰ ਹੋਰ ਮੋਢਿਆਂ 'ਤੇ ਸੱਟ ਰਹੀ ਸੀ ਕਵਿਤਾ। ![]()
ਸੰਧੂ ਬਟਾਲਵੀ
|