ਮਿਨਿਸ਼ਾ ਨੂੰ ਅਸ਼ਲੀਲ ਐਸਐਮਐਸ ਅਤੇ ਧਮਕੀ

ਫ਼ਿਲਮ ਅਭਿਨੇਤਰੀਆਂ ਨਾਲ ਛੇੜਛਾੜ, ਅਸ਼ਲੀਲ ਐਸਐਮਐਸ ਅਤੇ ਫੋਨ ਕਾਲਸ ਦੀ ਘਟਨਾਵਾਂ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਦਾ ਤਾਜਾ ਸ਼ਿਕਾਰ ਹੁਈ ਹੈ ਮਿਨਿਸ਼ਾ ਲਾਂਬਾ।ਇਸ ਮਹੀਨੇ ਦੇ ਸ਼ੁਰੂ ਤੋਂ ਹੀ ਮਿਨਿਸ਼ਾ ਨੂੰ ਲਗਾਤਾਰ ਅਸ਼ਲੀਲ ਐਸਐਮਐਸ ਅਤੇ ਧਮਕੀ ਭਰੇ ਫੋਨ ਮਿਲ ਰਹੇ ਹਨ। ਉਹਨਾਂ ਨੇ ਸ਼ੁਰੂ ਵਿੱਚ ਤਾਂ ਧਿਆਨ ਨਹੀਂ ਦਿੱਤਾ ਅਤੇ ਬਾਅਦ ਵਿੱਚ ਉਸ ਨੰਬਰ ਨੂੰ ਬਲਾਕ ਕਰ ਦਿੱਤਾ।

ਉਸ ਅਣਜਾਨ ਵਿਅਕਤੀ ਨੇ ਵੱਖ-ਵੱਖ ਨੰਬਰਾਂ ਤੋਂ ਮਿਨਿਸ਼ਾ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ, ਜਿਸ ਨਾਲ ਉਹ ਤਨਾਅ ਵਿੱਚ ਆ ਗਈ। ਆਖਿਰਕਾਰ ਮਿਨਿਸ਼ਾ ਨੇ ਮੁੰਬਈ ਸਥਿਤ ਵਰਸੋਵਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਾ ਦਿੱਤੀ।

ਮਾਮਲੇ ਦੀ ਛਾਨਬੀਨ ਵਿੱਚ ਅਜਿਹੇ ਵਿਅਕਤੀ ਦਾ ਨਾਂਅ ਸਾਹਮਣੇ ਆਇਆ ਹੈ ਜੋ ਬਾਲੀਵੁੱਡ ਦੀ ਖੂਬਸੂਰਤ ਅਭਿਨੇਤਰੀਆਂ ਨੂੰ ਪਰੇਸ਼ਾਨ ਕਰਦਾ ਆਇਆ ਹੈ। ਪੁਲਿਸ ਉਸ ਵਿਅਕਤੀ ਦੇ ਖਿਲਾਫ ਸਖਤ ਕਾਰਵਾਈ ਕਰਨ ਜਾ ਰਹੀ ਹੈ।

ਗੌਰਤਲਬ ਹੈ ਕਿ ਕੁੱਝ ਦਿਨਾ ਤੋਂ ਇੱਕ ਵਿਅਕਤੀ ਕੈਟਰੀਨਾ ਕੈਫ ਨੂੰ ਵੀ ਲਗਾਤਾਰ ਤੰਗ ਕਰ ਰਿਹਾ ਹੈ। ਕੈਟ ਜਿੱਥੇ ਜਾਂਦੀ ਹੈ ਉਹ ਉਥੇ ਪਹੁੰਚ ਜਾਂਦਾ ਹੈ। ਪੁਲਿਸ ਦੁਆਰਾ ਚੇਤਾਵਨੀ ਦੇਣ ਦੇ ਬਾਵਜੂਦ ਉਹ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ।