ਕਰੋ ਅਗਾਜ਼ ਇਕ ਚੰਗੇ ਦੌਰ ਦਾ ਸ੍ਰੀ ਫ਼ਰੈਕਫੋਰਟ ਸਾਹਿਬ ਤੋਂ !
bitu.jpgਸ੍ਰੀ ਫ਼ਰੈਕਫੋਰਟ ਸਾਹਿਬ :-ਨਸ਼ੇ ਦੀਆਂ ਇਕ ਨਹੀਂ ਅਨੇਕਾਂ ਕਿਸਮਾਂ ਨੇ ਤੇ ਸਾਰੀਆਂ ਹੀ ਘਾਤਕ ! ਪਰ ਜੋ ਸੱਭ ਤੋਂ ਖ਼ਤਰਨਾਕ ਨਸ਼ਾ ਹੈ ਉਹ ਹੈ ਮੈਂ ਦਾ, ਹੱਠ ਦਾ, ਜਿੱਦ ਪੁਗਾਉਣ ਦਾ ਮੁੱਕਦੀ ਗੱਲ ਕੀ ਹੰਕਾਰ ਦਾ । ਬਿਨਾ ਸ਼ੱਕ ਸਤਿਗੁਰਾਂ ਨੇ ਸਾਨੂੰ ਹਰ ਤਰਾਂ ਦੇ ਨਸ਼ੇ ਤਿਆਗਣ ਦੀ ਸਖ਼ਤੀ ਨਾਲ ਤਾਕੀਦ ਕੀਤੀ ਹੈ ਦਿਲਚਸਪ ਗੱਲ ਇਹ ਹੈ ਕਿ ਅਸੀਂ ਜਦੋਂ ਵੀ ਗੁਰੂ ਦਰਬਾਰ ਹਾਜ਼ਰੀ ਭਰਦੇ ਹਾਂ ਤਾਂ ਬੜੀ ਸਾਵਧਾਨੀ ਵਰਤਦੇ ਆਂ ਕਿ ਕਿਸੇ ਪ੍ਰਕਾਰ ਦਾ ਨਸ਼ਾ ਨਾਂ ਕੀਤਾ ਹੋਵੇ ਜਾਂ ਕਿਸੇ ਕਿਸਮ ਦਾ ਨਸ਼ਾ ਗੁਰੂ ਦਰਬਾਰ ਨਾਲ ਨਾਂ ਚੱਲ ਜਾਵੇ । ਪਰ ਇਕ ਹਾਉਮੈ ਦਾ ਨਸ਼ਾ ਹੀ ਹੈ ਜਿਸ ਨਾਂਲ ਧੁੱਤ ਹੋ ਕੇ ਅਸੀਂ ਗੁਰੂ ਘਰ ਪ੍ਰਵੇਸ਼ ਕਰਦੇ ਹਾਂ ਖ਼ਾਸ ਕਰ ਸਿੱਖੀ ਸਰੂਪ ਵਾਲੇ (ਸਾਰੇ ਨਹੀਂ ) । ਦਰਅਸਲ “ਪ੍ਰਗਟ ਗੁਰਾਂ ਕੀ ਦੇਹ” ਅੱਗੇ ਸਿਰ ਝੁੱਕਾ ਅਸੀਂ ਮੱਤ ਗੁਰੂ ਨੂ ਸਮਰਪਿਤ ਕਰਨ ਦਾ ਦਾ ਵਿਖਾਵਾ ਵੀ ਨਸਈ ਮੁਦਰਾ ਚ’ ਕਰ ਰਹੇ ਹੁੰਨੇ ਹਾਂ

ਹੰਕਾਰ ਅਗਿਆਨਤਾ ਦੀ ਮੁੱਡਲੀ ਉੱਪਜ ਏ ਤੇ ਗਿਆਨ ਅਸੀਂ ਲੈਣਾ ਨਹੀਂ ਚਹੁੰਦੇ ਜੋ ਸਾਰੇ ਸਿਆਪੇ ਦਾ ਕਾਰਨ ਹੈ ਤੇ ਸਾਡੇ ਕੱਲਪਣ ਦੀ ਵਜਾ੍ਹ । ਜੀਵਨ ਬੜਾ ਅਨੰਦਮਈ ਹੈ ਪਰ ਪਤਾ ਨਹੀਂ ਕਿੰਉ ਅਸੀਂ ਹਾਉਮੈ ਦੀਰਘ ਰੋਗ ਦੇ ਇਲਾਜ ਵੱਲ ਧਿਆਨ ਨਹੀਂ ਦਿੰਦੇ ਜੋ ਕਿ ਲਾਇਲਾਜ ਹਰਗਿਜ਼ ਨਹੀਂ ਹੈ
ਇਹ ਹੰਕਾਰ ਦਾ ਨਸ਼ਾ ਜਿੱਥੇ ਆਪਣੇ ਆਪ ਨੂ ਤਬਾਹ ਕਰਦਾ ਏ ਉਹਥੇ ਸਮਾਜਿਕ ਤਾਣੇ ਬਾਣੇ ਨੂੰ ਵੀ ਫ਼ਨਾਹ ਕਰ ਦਿੰਦਾ ਹੈ ਜੋ ਪਿਛਲੇ ਦਿਨੀਂ ਸਾਡੇ ਸ਼ਹਿਰ ਫ਼ਰੈਕਫੋਰਟ ਚ’ ਵੇਖਣ ਨੂੰ ਮਿਲਇਆ ਕੁਝ ਕੁ ਲੋਕਾਂ ਦੀ ਵਜਾਹ ਕਰਕੇ ਘਿਰਣਾ ਦੀਆਂ ਕੰਧਾ ਘੜੀਆਂ ਕੀਤੀਆਂ ਗਈਆਂ ਜਾਂ ਖੜੀਆਂ ਕਰਨ ਦੀ ਕੋਸ਼ਿਸ਼ ਕੀਤੀ ਗਈ । ਕੁਝ ਲੋਕਾਂ ਦੀ ਜਿੱਦ ਸੀ ਕਿ ਮੈ ਫਲਾਣੇ ਪ੍ਰਚਾਰਿਕ ਨੂੰ ਸੁਣਨਾਂ ਉਸਦੀ ਢੋਲਕੀ ਵਾਜਾ ਮੇਰੇ ਹੰਕਾਰ ਨੂੰ ਸਕੂਨ ਦਿੰਦਾ ਤੇ ਕੁਹ ਕਹਿੰਦੇ ਸੀ ਕਿ ਫਲਾਣੇ ਦੀ ਜਾਗੋ । ਇਹਨਾਂ ਜਿਦਾਂ ਨੇ ਖ਼ੂਬ ਸਾਡਾ ਜਲੂਸ ਕਢਾਇਆ ਪਰ ਦੋਸ਼ ਕਿਹਨੂੰ ਦਈਏ ਕਸੂਰ ਤੇ ਨਸ਼ੇ ਦਾ ! ਇਹ ਤੇ ਵਿਚਾਰਿ ਬੇਕਸੂਰ ਸਨ ! ਪਰ ਟਲਦੇ ਅਸੀਂ ਅਜੇ ਵੀ ਨਹੀਂ ! ਜੇ ਇਹਨਾਂ ਕੋਲੋਂ ਕੋਈ ਪੁੱਛੇ ਬਈ ਇਨ੍ਹਾਂ ਦੇ ਮਾਡਰਨ ਪ੍ਰਚਾਰਕਾਂ ਨੇ ਕਿਨਾਂ ਕੁ ਸਿੱਖੀ ਦਾ ਝੰਡਾ ਬੁਲੰਦ ਕਰਤਾ ਪਿਛਲੇ ਦਿਨਾਂ ਚ’ ਕਿੰਨੀ ਕੁ ਦੁਮਾਲਿਆਂ ਵਾਲਿਆਂ ਦੀ ਗਿਣਤੀ ਵੱਧ ਗਈ ਜਰਮਨ ਵਿੱਚ ਕੋਈ ਜਵਾਬ ਨਹੀਂ ਹਾਂ ਦੁਮਾਲੇ ਪੈਰਾਂ ਚ’ ਰੋਲ ਜ਼ਰੂਰ ਗਏ । ਉਹੋ ਜਿਹੇ ਉਹ ਪ੍ਰਚਾਰਿਕ ਨੇ ਜੋ ਰੌਲਾ ਤੇ ਗੁਰੂ ਦੇ ਅੱਦਬ ਸਤਿਕਾਰ ਦਾ ਪਾਉਂਦੇ ਪਰ ਏਹਨਾਂ ਹੌਸਲਾ ਨਹੀਂ ਵਿਖਾਉਂਦੇ ਕਿ ਭਾਈ ਸਾਡੀ ਵਜਾਹ ਨਾਲ ਤਾਹਡੇ ਨਗਰ ਦੀ ਸ਼ਾਂਤੀ ਭੰਗ ਹੁੰਦੀ ਗੁਰੂ ਘਰ ਪੁਲਿਸ ਆਵੇਗੀ ਜੋੜਿਆਂ ਸਮੇਤ ਇਸ ਲਈ ਸਾਡੀ ਫ਼ਤਿਹ ਪਰਵਾਨ ਕਰੋ ਜਿਹਨੇ ਸਾਡੇ ਵਿਚਾਰ ਸੁਣਨੇ ਯੂ ਟਿਊਬ ਤੇ ਸੁਣਲੇ ਪਰ ਹੌਸਲਾ ਕਰੇ ਕਿਹੜਾ ਇਕ ਦੇ ਸਤਾਸੀ ਬਣਦੇ ਇੰਡੀਆ ਜਾ ਕੇ !
ਹਉਮੈ ਗ੍ਰਸਤ ਚੌਧਰੀ ਭੁੱਲ ਜਾਂਦੇ ਕਿ ਸਾਡੇ ਦੋ ਢਾਈ ਧਿਰਾਂ ਤੋ ਬਗੈਰ ਕੁਹ ਲੋਕ ਗੁਰੂ ਘਰ ਨੂੰ ਵੀ ਸਮਰਪਿਤ ਵੀ ਨੇ ਜੋ ਆਪਣੇ ਨਿਆਣਿਆਂ ਨੂੰ ਗੁਰੂ ਨਾਲ ਮਿਲਾਉਣ ਤੇ ਵਿਰਸੇ ਨਾਲ ਜੋੜਨ ਲਿਆਉੰਦੇ ਨੇ ਉਹਨਾਂ ਦਾ ਕੀ ਕਸੂਰ ! ਇਹ ਗੁਰੂ ਘਰ ਦੇ ਸੰਚਾਲਿਕਾਂ ਦਾ ਮੰਨਣਾ ਵੀ ਏ ਕਿ ਗੁਰੂ ਘਰ ਸੰਗਤ ਵੀ ਘੱਟੀ ਏ ਹਫ਼ਤਾਵਾਰੀ ਬਜਟ ਤੇ ਵੀ ਅਸਰ ਪਿਆ ਹੈ ਪਹਿਲਾਂ ਹੀ ਸਾਡੇ ਸ਼ਹਿਰ ਦੋ ਬੁੰਗੇ ਸਾਹਿਬ (ਗੁਰੂ ਘਰ) ਬਣ ਚੁੱਕੇ ਸਾਡੀਆਂ ਨਾਲਾਇਕੀਆਂ ਕਾਰਨ ! ਕਿਰਪਾ ਕਰਕੇ ਹੁਣ ਬੱਸ ਕਰੋ
ਮੈਂ ਕੋਈ ਬਾਹਲਾ ਸਿਆਣਾ ਨਹੀਂ ਪਰ ਭੱਦਰਪੁਰਸ਼ਾਂ ਦੇ ਚਰਨਾਂ ਚ ਬੇਨਤੀ ਕਰਨਾਂ ਫ਼ਰਜ਼ ਸਮਝਦਾਂ ਹਾਂ ਕਿ ਕਿਸੇ ਵੀ ਵਿਵਾਦਿਤ ਬੰਦੇ ਨੂੰ ਗੁਰੂ ਘਰਾਂ ਚ’ ਨਾਂ ਬੁਲਾਓ ਜਿੰਨੇ ਜਿਹਦੇ ਵੀ ਢੋਲਕੀਆਂ ਛੈਣੇ ਸੁਣਨੇ ਆਪਣੇ ਘਰ ਸੱਦ ਲਏ ਪਹਿਲਾਂ ਵੀ ਲੋਕ ਸੱਦਦੇ ਰਹੇ ਨੇ ਤੇ ਬੀਬੀਆਂ ਨੂੰ ਕੇਲੇ ਕਰਾ ਕਰਾ ਛਕਾਉਂਦੇ ਰਹੇ ਨੇ ! ਨਹੀਂ ਏਹੋ ਜਿਹੇ ਪਰਚਾਰਕਾਂ, ਜਾਗੋ ਵਾਲੇ ਜਥਿਆਂ ਦੀ ਲੋੜ ਜੋ ਜੱਬ ਪਾਕੇ ਅਗਾਂਹ ਜਾਣ ! ਜਿੰਨੇ ਕੁਹ ਸਿੱਖਣਾ ਉਹਨੇ ੴ ਚੋਂ ਈ ਕਈ ਕੁਝ ਲੱਭ ਕੇ ਲੈ ਜਾਣਾ ਤੇ ਜਿੰਨੇ ਮੇਰੇ ਵਰਗੇ ਨੇ ਨਹੀਂ ਉਹਦੇ ਲਾਗੇ ਭਾਵੇਂ ਛੇ ਘੰਟੇ ਚੱਮਟੇ ਕੁੱਟੀ ਜਾਓ ਕੱਖ ਪੱਲੇ ਨਹੀਂ ਪੈਣਾ ।
ਇਸ ਲਈ ਇਕ ਵਾਰ ਬੇਨਤੀ ਆ ਕਿ ਹੰਕਾਰ ਨੂੰ ਜੋੜਾ ਘਰ ਚ, ਜਮਾਂ ਕਰਾ ਕੇ ਗੁਰੂ ਦੀ ਹਜ਼ੂਰੀ ਚ, ਬਹਿ ਕੇ ਪੁਰਾਣੇ ਜਾਰੀ ਕੀਤੇ ਫ਼ਤਵੇ ਪਾੜ ਕੇ :-
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥
ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥
ਦਾ ਮਹਾਂਵਾਕ ਪੜਕੇ ਕੋਸ਼ਿਸ਼ ਕਰੋ ਗੁਰੂ ਸਾਡੇ ਲਈ ਸੱਭ ਸੁੱਖ ਅਨੰਦ ਤਲੀ ਤੇ ਧਰ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ
ਸਭ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰ ਤਲ ਧਰਿਆ ॥
ਦਿਲ ਜਿਗਰਾ ਵੱਡਾ ਕਰਕੇ ਗੁਰੂ ਦੇ ਖੁਸ਼ੇ ਪ੍ਰਾਪਤ ਕਰੋ ਫਿਰ ਵੇਖਿਓ ਅੰਦਰੂਨੀ ਉੱਤਸਵ ਅਨਹਦ ਅਨਾਦ ਕਿੱਦਾਂ ਸਣਾਈ ਦਿੰਦਾ । ਇਕ ਵਾਰ ਤਜਰਬਾ ਕਰਕੇ ਵੇਖੋ ਜੇ ਮੇਰੇ ਵਰਗਾਂ ਬੰਦਾ ੨੫ ਸਾਲ ਲਾਹਣ ਪੀ ਕੇ ਛੱਡ ਸਕਦਾ ਯਾਰ ਤੁੰਹੀ ਤੇ ਫੇਰ ਪੁਰਾਣੇ ਰੋਗੀ ਨਹੀਂ ਹੋ ! ਸੋ ਤਕੜੇ ਹੋਵੋ ! ਕਾਹਨੂੰ ਮਾਨਸ ਜਨਮ ਦਾ ਜਲੂਸ ਕੱਢਣ ਡਹੇ ਜੇ ।ਸਿਆਣੇ ਬਿਆਣੇ ਹੋ ਕੇ !
ਜੇ ਗੁਰੂ ਬੇਦਾਵੇ ਪਾੜ ਸਕਦੈ ਤੁੰਹੀ ਕਿਹੜੇ ਬਾਗ਼ ਦੇ ਗੋੰਗਲੂ ਜੇ !
ਆਓ ੫੫੦ ਸਾਲਾ ਪੁਰਬ ਸਾਰੇ ਰੱਲ ਕੇ ਮਨਾਈਏ ਦੁਨੀਆਂ ਵੇਖੇ ! ਕਰੋ ਅਗਾਜ਼ ਇਕ ਚੰਗੇ ਦੌਰ ਦਾ ਸ੍ਰੀ ਫ਼ਰੈਕਫੋਰਟ ਸਾਹਿਬ ਤੋਂ ! ਬਾਕੀ ਫੇਰ ਕਿਹੇ ਦਿਨ ! ਅੱਜ ਏਨਾਂ ਈ !
ਭੁੱਲਾਂ ਚੁੱਕਾਂ ਦੀ ਖਿਮਾਂ
ਤਾਹਡਾ ਆਪਣਾ
ਸਾਬਕਾ ਵਿਦਵਾਨ
ਅਰਪਿੰਦਰ ਸਿੰਘ ਬਿੱਟੂ
ਸ੍ਰੀ ਫ਼ਰੈਕਫੋਰਟ ਸਾਹਿਬ
ਜਰਮਨੀ
੦੦੪੯੧੭੭੫੩੦੪੧੪੧