ਲਾਲ ਡਰੈੱਸ ’ਚ ਨੋਰਾ ਫਤੇਹੀ ਨੇ ਬਿਖੇਰੇ ਹੁਸਨ ਦੇ ਜਲਵੇ, ਤਸਵੀਰਾਂ ਦੇਖ ਉੱਡੇ ਸਭ ਦੇ ਹੋਸ਼
nora fatehi bold pics in red dress
ਮੁੰਬਈ --27,ਜੁਲਾਈ-(MDP-ਬਿਊਰੋ)-- ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਦੀਆਂ ਕੁਝ ਬੇਹੱਦ ਬੋਲਡ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਇਹ ਵਾਇਰਲ ਤਸਵੀਰਾਂ ਖ਼ੁਦ ਨੋਰਾ ਫਤੇਹੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ, ਜਿਹੜੀਆਂ ਇੰਟਰਨੈੱਟ ’ਤੇ ਖੂਬ ਦੇਖੀਆਂ ਜਾ ਰਹੀਆਂ ਹਨ।

PunjabKesari

ਇਨ੍ਹਾਂ ਤਸਵੀਰਾਂ ’ਚ ਨੋਰਾ ਲਾਲ ਰੰਗ ਦੀ ਡਰੈੱਸ ’ਚ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। ਨੋਰਾ ਵਲੋਂ ਸਾਂਝੀਆਂ ਕੀਤੀਆਂ ਤਸਵੀਰਾਂ ’ਚ ਉਸ ਦੇ ਪ੍ਰਸ਼ੰਸਕ ਉਸ ਦੇ ਸੀਜ਼ਲਿੰਗ ਅੰਦਾਜ਼ ਨੂੰ ਵੇਖ ਕੇ ਹੈਰਾਨ ਹਨ।

PunjabKesari

ਨੋਰਾ ਫਤੇਹੀ ਦੀਆਂ ਇਹ ਤਸਵੀਰਾਂ ਉਸ ਦੇ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤੀਆਂ ਜਾ ਰਹੀਆਂ ਹਨ ਤੇ ਤਸਵੀਰਾਂ ’ਤੇ ਜ਼ਬਰਦਸਤ ਟਿੱਪਣੀਆਂ ਵੀ ਮਿਲ ਰਹੀਆਂ ਹਨ।

PunjabKesari

ਇਨ੍ਹਾਂ ਤਸਵੀਰਾਂ ਨੂੰ ਕੁਝ ਘੰਟਿਆਂ ਦੇ ਅੰਦਰ ਇੰਸਟਾਗ੍ਰਾਮ ’ਤੇ 20 ਲੱਖ ਤੋਂ ਵੱਧ ਵਾਰ ਪਸੰਦ ਕੀਤਾ ਗਿਆ ਹੈ। ਇਸ ਦੇ ਨਾਲ ਸੋਸ਼ਲ ਮੀਡੀਆ ’ਤੇ ਨੋਰਾ ਦੀ ਪ੍ਰਸਿੱਧੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

PunjabKesari

ਤੁਹਾਨੂੰ ਦੱਸ ਦੇਈਏ ਕਿ ਨੋਰਾ ਇੰਸਟਾਗ੍ਰਾਮ ’ਤੇ ਬਹੁਤ ਸਰਗਰਮ ਹੈ ਤੇ ਹਮੇਸ਼ਾ ਇਸ ਸੋਸ਼ਲ ਪਲੇਟਫਾਰਮ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ। ਇਹੀ ਕਾਰਨ ਹੈ ਕਿ ਨੋਰਾ ਦੇ ਇੰਸਟਾਗ੍ਰਾਮ ’ਤੇ ਫਾਲੋਅਰਜ਼ ਦੀ ਗਿਣਤੀ 29 ਮਿਲੀਅਨ ਯਾਨੀ 2 ਕਰੋੜ ਨੂੰ ਪਾਰ ਕਰ ਗਈ ਹੈ।

PunjabKesari

ਨੋਰਾ ਫਤੇਹੀ ਬਾਲੀਵੁੱਡ ’ਚ ਆਪਣੇ ਜ਼ਬਰਦਸਤ ਡਾਂਸ ਲਈ ਜਾਣੀ ਜਾਂਦੀ ਹੈ। ਉਸ ਨੂੰ ਇਸ ਇੰਡਸਟਰੀ ’ਚ ਪਛਾਣ ਸਿਰਫ ਉਨ੍ਹਾਂ ਦੇ ਡਾਂਸ ਕਾਰਨ ਮਿਲੀ ਹੈ। ਹਰ ਕੋਈ ਨੋਰਾ ਦੇ ਡਾਂਸ ਲਈ ਪਾਗਲ ਹਨ।

PunjabKesari

ਦੱਸ ਦੇਈਏ ਕਿ ਨੋਰਾ ਜਲਦ ਹੀ ਫ਼ਿਲਮ ‘ਭੁਜ : ਦਿ ਪ੍ਰਾਈਡ ਆਫ ਇੰਡੀਆ’ ’ਚ ਨਜ਼ਰ ਆਵੇਗੀ। ਫ਼ਿਲਮ ‘ਭੁਜ : ਦਿ ਪ੍ਰਾਈਡ ਆਫ ਇੰਡੀਆ’ ’ਚ ਨੋਰਾ ਅਜੇ ਦੇਵਗਨ, ਸੰਜੇ ਦੱਤ ਤੇ ਸੋਨਾਕਸ਼ੀ ਸਿਨ੍ਹਾ ਨਾਲ ਨਜ਼ਰ ਆਵੇਗੀ।