ਈਸ਼ਾ ਦਿਓਲ ਨੇ ਭੈਣ ਅਹਾਨਾ ਦੀ ਤਸਵੀਰ ਸਾਂਝੀ ਕਰ ਦਿੱਤੀ ਵਧਾਈ ਜਨਮਦਿਨ ਦੀ ਵਧਾਈ
isha deol shared a picture of sister ahana happy birthday
ਮੁੰਬਈ--28,ਜੁਲਾਈ21-(MDP-ਬਿਊਰੋ)-- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਧੀ ਅਹਾਨਾ ਦਿਓਲ ਦਾ ਅੱਜ ਜਨਮ ਦਿਨ ਹੈ। ਅਹਾਨਾ ਦਿਓਲ ਦੇ ਜਨਮ ਦਿਨ ‘ਤੇ ਉਸ ਦੇ ਪ੍ਰਸ਼ੰਸਕ ਵੀ ਵਧਾਈ ਦੇ ਰਹੇ ਹਨ। ਅਹਾਨਾ ਦਿਓਲ ਦਾ ਜਨਮ ਮੁੰਬਈ ‘ਚ 28 ਜੁਲਾਈ ਨੂੰ 1985 ਨੂੰ ਹੋਇਆ ਸੀ।ਤੁਹਾਨੂੰ ਦੱਸ ਦੇਈਏ ਕਿ ਅਹਾਨਾ ਨੇ 2014 'ਚ ਬਿਜਨੇਸਮੈਨ ਵੈਭਵ ਵੋਹਰਾ ਦੇ ਨਾਲ ਵਿਆਹ ਕਰਵਾਇਆ ਸੀ ਪਰ ਇਸ ਵਿਆਹ ‘ਚ ਉਸ ਦੇ ਦੋਵੇਂ ਭਰਾ ਸੰਨੀ ਅਤੇ ਬੌਬੀ ਦਿਓਲ ਨਜ਼ਰ ਨਹੀਂ ਸਨ ਆਏ। ਜਿਸ ਕਾਰਨ ਮੀਡੀਆ ‘ਚ ਇਸ ਗੱਲ ‘ਤੇ ਕਾਫੀ ਚਰਚਾ ਹੋਈ ਸੀ।

PunjabKesari

ਅਹਾਨਾ ਦਿਓਲ ਸੋਸ਼ਲ ਮੀਡੀਆ ‘ਤੇ ਬਹੁਤ ਹੀ ਘੱਟ ਸਰਗਰਮ ਰਹਿੰਦੀ ਹੈ। ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਧੀ ਅਹਾਨਾ ਲਾਈਮ ਲਾਈਟ ਤੋਂ ਦੂਰ ਰਹਿਣਾ ਹੀ ਪਸੰਦ ਕਰਦੀ ਹੈ। ਜਦੋਂ ਕਿ ਈਸ਼ਾ ਦਿਓਲ ਸੋਸ਼ਲ ਮੀਡੀਆ ‘ਤੇ ਅਕਸਰ ਆਪਣੇ ਪਰਿਵਾਰ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਉਸ ਨੇ ਅਹਾਨਾ ਦੀ ਤਸਵੀਰ ਵੀ ਇੰਸਟਾਗ੍ਰਾਮ ਪੇਜ 'ਤੇ ਸਾਂਝੀ ਕਰ ਉਸ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਹਾਲ ਹੀ 'ਚ ਈਸ਼ਾ ਦੀ ਇੱਕ ਫ਼ਿਲਮ ਵੀ ਰਿਲੀਜ਼ ਹੋਈ ਹੈ ਜਿਸ ਦਾ ਨਾਂਅ ‘ਦੁਆ’ ਹੈ।