ਰਾਜ ਕੁੰਦਰਾ ’ਤੇ ਭੜਕੀ ਸ਼ਿਲਪਾ ਸ਼ੈੱਟੀ,‘ਸਾਡੇ ਕੋਲ ਸਭ ਕੁਝ ਸੀ ਫਿਰ ਇਹ ਸਭ ਕਰਨ ਦੀ ਕੀ ਲੋੜ ਸੀ?’
we had everything then what we needed to do
ਮੁੰਬਈ/ਕੋਲਕਾਤਾ --28,ਜੁਲਾਈ21-(MDP-ਬਿਊਰੋ)--ਅਸ਼ਲੀਲ ਫਿਲਮ ਸਕੈਂਡਲ ’ਚ ਗ੍ਰਿਫਤਾਰੀ ਤੋਂ ਬਾਅਦ ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਵਿਚਾਲੇ ਵੀ ਤਣਾਤਣੀ ਦੇਖਣ ਨੂੰ ਮਿਲੀ ਹੈ। ਅਸ਼ਲੀਲ ਫਿਲਮਾਂ ਦੇ ਨਿਰਮਾਣ ਨਾਲ ਜੁੜੇ ਮਾਮਲੇ ’ਚ ਜਦ ਮੁੰਬਈ ਪੁਲਸ ਰਾਜ ਕੁੰਦਰਾ ਨੂੰ ਲੈ ਕੇ ਉਨ੍ਹਾਂ ਦੇ ਘਰ ਪਹੁੰਚੀ ਤਾਂ ਸ਼ਿਲਪਾ ਸ਼ੈੱਟੀ ਸਾਰਿਆਂ ਦੇ ਸਾਹਮਣੇ ਹੀ ਪਤੀ ’ਤੇ ਭੜਕ ਪਈ। ਉਨ੍ਹਾਂ ਦੋ-ਟੁੱਕ ਸਵਾਲ ਕੀਤਾ,‘ਜਦ ਸਾਡੇ ਕੋਲ ਸਭ 

ਕੁਝ ਹੈ ਤਾਂ ਫਿਰ ਇਹ ਸਭ ਕਰਨ ਦੀ ਕੀ ਲੋੜ ਸੀ? ਇਸ ਨਾਲ ਪਰਿਵਾਰ ਦਾ ਨਾਂ ਵੀ ਖਰਾਬ ਹੋਇਆ ਤੇ ਮੈਨੂੰ ਕਈ ਪ੍ਰੋਜੈਕਟ ਵੀ ਛੱਡਣੇ ਪਏ।’ ਇਸ ਕਾਂਡ ਤੋਂ ਸ਼ਿਲਪਾ ਸ਼ੈੱਟੀ ਬੁਰੀ ਤਰ੍ਹਾਂ ਦੁਖੀ ਹੈ। ਉਨ੍ਹਾਂ ਨੂੰ ਰੋਜ਼ ਕਈ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਧਰ, ਪੱਛਮੀ ਬੰਗਾਲ ’ਚ 2 ਔਰਤਾਂ ਦੀ ਸ਼ਿਕਾਇਤ ’ਤੇ ਐੱਫ. ਆਈ. ਆਰ. ਦਰਜ ਕੀਤੀ ਗਈ ਹੈ, ਜਿਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਅਸ਼ਲੀਲ ਫਿਲਮ ’ਚ ਕੰਮ ਕਰਨ ਲਈ ਮਜਬੂਰ ਕੀਤਾ ਗਿਆ। ਇਨ੍ਹਾਂ ’ਚੋਂ ਇਕ ਔਰਤ ਨੇ ਕਿਹਾ ਕਿ ਉਸ ਦੀ ਵੀਡੀਓ ਵੱਖ-ਵੱਖ ਵੈੱਬਸਾਈਟ ਅਤੇ ਐਪ ’ਤੇ ਅਪਲੋਡ ਕੀਤੀ ਗਈ। ਉਨ੍ਹਾਂ ’ਚੋਂ ਕੁਝ ਕਾਰੋਬਾਰੀ ਰਾਜ ਕੁੰਦਰਾ ਅਤੇ ਉਸ ਦੀ ਕੰਪਨੀ ਨਾਲ ਜੁੜੇ ਹਨ। ਔਰਤਾਂ ਨੇ ਕਿਹਾ ਕਿ ਉਨ੍ਹਾਂ ਨੇ ਫੇਸਬੁੱਕ ’ਤੇ ਇਕ ਨੋਟਿਸ ਦੇਖਿਆ ਸੀ, ਜਿਸ ’ਚ ਫੋਟੋਸ਼ੂਟ ਲਈ ਮਾਡਲਾਂ ਦੀ ਲੋੜ ਦੱਸੀ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਸ਼ਤਿਹਾਰ ਦੇਣ ਵਾਲਿਆਂ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਅਸ਼ਲੀਲ ਫਿਲਮ ’ਚ ਕੰਮ ਕਰਨ ਲਈ ਮਜਬੂਰ ਕੀਤਾ।

PunjabKesari

ਦੱਸਣਯੋਗ ਹੈ ਕਿ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਬਿਜ਼ਨੈਸਮੈਨ ਰਾਜ ਕੁੰਦਰਾ ਨੂੰ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਅਸ਼ਲੀਲ ਫ਼ਿਲਮਾਂ ਬਣਾਉਣ ਅਤੇ ਉਨ੍ਹਾਂ ਨੂੰ ਕੁਝ ਐਪ ਦੇ ਰਾਹੀਂ ਪ੍ਰਸਾਰਿਤ ਕਰਨ ਦੇ ਮਾਮਲੇ ’ਚ 19 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਰਾਜ ਕੁੰਦਰਾ ਨੂੰ 23 ਜੁਲਾਈ ਅਤੇ ਫਿਰ 27 ਜੁਲਾਈ ਤੱਕ ਹਿਰਾਸਤ ’ਚ ਭੇਜਿਆ ਗਿਆ ਸੀ। ਇਸ ਤੋਂ ਬਾਅਦ ਬੀਤੇ ਦਿਨੀਂ ਰਾਜ ਕੁੰਦਰਾ ਨੂੰ ਹੁਣ ਕੋਰਟ ਨੇ ਹਿਰਾਸਤ ਦੀ ਮਿਆਦ ਹੋਰ 14 ਦਿਨ ਤੱਕ ਵਧਾ ਦਿੱਤੀ ਹੈ ਭਾਵ ਸ਼ਿਲਪਾ ਸ਼ੈੱਟੀ ਦੇ ਪਤੀ ਹੁਣ 10 ਅਗਸਤ ਤੱਕ ਜੇਲ ’ਚ ਰਹਿਣਗੇ। ਉੱਧਰ ਦੂਜੇ ਪਾਸੇ ਰਾਜ ਕੁੰਦਰਾ ਦੇ ਵਕੀਲ ਨੇ ਹੁਣ ਉਨ੍ਹਾਂ ਦੀ ਜ਼ਮਾਨਤ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।