ਨੋਰਾ ਫਤੇਹੀ ਨੂੰ ਪਤੀ ਨਾਲ ਡਾਂਸ ਕਰਦਾ ਦੇਖ ਗੁੱਸੇ ਚ ਆਈ ਭਾਰਤੀ, ਕੀਤਾ ਇਹ ਕੰਮ
nora fatehi dancing with her husband enraged indian

ਮੁੰਬਈ---01ਅਗਸਤ21-(MDP-ਬਿਊਰੋ)-- ਮਸ਼ਹੂਰ ਕਮੇਡੀਅਨ ਭਾਰਤੀ ਸਿੰਘ ਇਨੀਂ ਦਿਨੀਂ ਟੀਵੀ ਦਾ ਇੱਕ ਰਿਆਲਟੀ ਸ਼ੋਅ ਹੋਸਟ ਕਰ ਰਹੀ ਹੈ। ਇਹੀ ਨਹੀਂ ਉਸਦਾ ਪਤੀ ਹਰਸ਼ ਲਿੰਬਾਚਿਆ ਵੀ ਉਸ ਨਾਲ ਲੋਕਾਂ ਨੂੰ ਹਸਾਉਂਦਾ ਹੈ ਪਰ ਭਾਰਤੀ ਜੋ ਹਮੇਸ਼ਾ ਲੋਕਾਂ ਨੂੰ ਹਸਾਉਂਦੀ ਰਹਿੰਦੀ ਹੈ, ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ,

ਜਿਸ ਵਿੱਚ ਉਹ ਨੌਰਾ ਫਤੇਹੀ ਨਾਲ ਹੱਥੋਪਾਈ ਕਰਦੀ ਨਜ਼ਰ ਆ ਰਹੀ ਹੈ,ਇਸ ਵੀਡੀਓ ਵਿੱਚ ਨੌਰਾ ਫਤੇਹੀ ਅਤੇ ਭਾਰਤੀ ਸਿੰਘ ਆਹਮੋ -ਸਾਹਮਣੇ ਨਜ਼ਰ ਆ ਰਹੀਆਂ ਹਨ। ਦੋਵੇਂ ਸੁਪਰਹਿੱਟ ਗਾਣੇ ‘ਯੇ ਮੇਰਾ ਦਿਲ ਪਿਆਰ ਕਾ ਦੀਵਾਨਾ’ ‘ਤੇ ਹਰਸ਼ ਲਿੰਬਾਚਿਆ ਨਾਲ ਡਾਂਸ ਕਰਦੀਆਂ ਨਜ਼ਰ ਆ ਰਹੀਆਂ ਹਨ। ਭਾਰਤੀ ਨੂੰ ਨੌਰਾ ਫਤੇਹੀ ਦੇ ਨਾਲ ਹਰਸ਼ ਦਾ ਕਪਲ ਡਾਂਸ ਪਸੰਦ ਨਹੀਂ ਆਉਂਦਾ। ਨੋਰਾ ਅਤੇ ਹਰਸ਼ ਡਾਂਸ ਕਰਦੇ ਹੋਏ ਮਜ਼ਾਕ ਵਿੱਚ ਡਿੱਗ ਜਾਂਦੇ ਹਨ, ਜਿਸ ਤੋਂ ਬਾਅਦ ਭਾਰਤੀ ਸਿੰਘ ਨੌਰਾ ਫਤੇਹੀ ਦਾ ਹੱਥ ਫੜ ਕੇ ਉਸ ਨੂੰ ਘਸੀਟਦੀ ਨਜ਼ਰ ਆ ਰਹੀ ਹੈ।