ਨੰਦਿਤਾ ਦੱਤਾ ਕੇਸ: ਕੋਲਕਾਤਾ ਅਸ਼ਲੀਲ ਫ਼ਿਲਮਾਂ ਦੇ ਮਾਮਲੇ ’ਚ ਇਕ ਹੋਰ ਫੋਟੋਗ੍ਰਾਫਰ ਹੋਇਆ ਗਿ੍ਰਫ਼ਤਾਰ
nandita dutta case  another photographer arrested in kolkata pornography case
ਮੁੰਬਈ: --01ਅਗਸਤ21-(MDP-ਬਿਊਰੋ)-- ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੇ ਅਸ਼ਲੀਲ ਵੀਡੀਓ ਮਾਮਲੇ ਤੋਂ ਬਾਅਦ ਅਸ਼ਲੀਲ ਫ਼ਿਲਮਾਂ ਬਣਾਉਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਉੱਧਰ ਬੀਤੇ ਦਿਨ ਅਸ਼ਲੀਲ ਰੈਕੇਟ ਕੇਸ ’ਚ ਕੋਲਕਾਤਾ ਪੁਲਸ ਨੇ ਮਾਡਲ-ਅਦਾਕਾਰਾ ਨੰਦਿਤਾ ਦੱਤਾ ਅਤੇ ਉਨ੍ਹਾਂ ਦੇ ਫੋਟੋਗ੍ਰਾਫਰ ਮੈਨਾਕ ਘੋਸ਼ ਨੂੰ ਗਿ੍ਰਫ਼ਤਾਰ ਕੀਤਾ ਹੈ।
 
ਉੱਧਰ ਹਾਲ ਹੀ ’ਚ ਪੁਲਸ ਨੇ ਇਸ ਮਾਮਲੇ ’ਚ ਸ਼ੁਭੰਕਰ ਨਾਂ ਦੇ ਇਕ ਫੋਟੋਗ੍ਰਾਫ਼ਰ ਨੂੰ ਗਿ੍ਰਫ਼ਤਾਰ ਕੀਤਾ ਹੈ। ਇਸ ਸਮੇਂ ਦੋਸ਼ ਹੈ ਕਿ ਉਹ ਨੰਦਿਤਾ ਦੱਤਾ ਦੇ ਨਾਲ ਮਿਲ ਕੇ ਨਵੀਂਆਂ ਮਾਡਲਾਂ ਦੀ ਫੋਟੋਗ੍ਰਾਫ਼ੀ ਕਰਦਾ ਸੀ। 
ਇਹ ਫੋਟੋਗ੍ਰਾਫ਼ਰ ਹੁਗਲੀ ਜ਼ਿਲ੍ਹੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਪੁਲਸ ਅਨੁਸਾਰ ਨੰਦਿਤਾ ਦੱਤਾ ਅਤੇ ਮੈਨਾਕ ਘੋਸ਼ ਤੋਂ ਪੁੱਛਗਿੱਛ ’ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਫੋਟੋਗ੍ਰਾਫ਼ਰ ਸ਼ੁਭੰਕਰ ਅਸ਼ਲੀਲ ਤਸਵੀਰਾਂ ਸ਼ੂਟ ਕਰਨ ’ਚ ਸ਼ਾਮਲ ਸੀ। ਉਸ ਨੂੰ ਹੁਗਲੀ ਤੋਂ ਗਿ੍ਰਫ਼ਤਾਰ ਕੀਤਾ ਗਿਆ ਸੀ। 
ਉੱਧਰ ਬੀਤੇ ਦਿਨ ਨੰਦਿਤਾ ਦੱਤਾ ਅਤੇ ਉਸ ਦੇ ਦੋਸਤ ਮੈਨਾਕ ਘੋਸ਼ ਨੂੰ ਪੁਲਸ ਨੂੰ ਗਿ੍ਰਫ਼ਤਾਰ ਕੀਤਾ ਸੀ। ਉਨ੍ਹਾਂ ਦੋਵਾਂ ਦਾ ਦੋਸ਼ ਹੈ ਕਿ ਇਹ ਲੋਕ ਨਵੀਂਆਂ ਲੜਕੀਆਂ ਨੂੰ ਵੈੱਬ ਸੀਰੀਜ਼ ’ਚ ਕੰਮ ਦਾ ਲਾਲਚ ਦੇ ਕੇ ਅਤੇ ਧਮਕਾ ਕੇ ਜ਼ਬਰਦਸਤੀ ਅਸ਼ਲੀਲ ਫ਼ਿਲਮਾਂ ਸ਼ੂਟ ਕਰਦੇ ਸਨ। ਨੰਦਿਤਾ ਦੱਤਾ ਖ਼ੁਦ ਵੀ ਅਸ਼ਲੀਲ ਫ਼ਿਲਮਾਂ ’ਚ ਕੰਮ ਕਰ ਚੁੱਕੀ ਹੈ ਜਿਸ ’ਚ ਉਸ ਦੇ ਕਿਰਦਾਰ ਦਾ ਨਾਂ ਨੈਂਸੀ ਭਾਬੀ ਹੁੰਦਾ ਸੀ। ਨੰਦਿਤਾ ਅਤੇ ਮੈਨਾਕ ਦੇ ਖ਼ਿਲਾਫ਼ 26 ਜੁਲਾਈ ਨੂੰ 2 ਮਾਡਲਾਂ ਨੇ ਸ਼ਿਕਾਇਤ ਦਰਜ ਕੀਤੀ ਸੀ ਜਿਸ ਤੋਂ ਬਾਅਦ ਇਨ੍ਹਾਂ ਦੋਵਾਂ ਨੂੰ ਪੁਲਸ ਨੇ ਉਨ੍ਹਾਂ ਦੇ ਘਰਾਂ ’ਚੋਂ ਗਿ੍ਰਫ਼ਤਾਰ ਕਰ ਲਿਆ।