ਰਾਹਤ: ਹਰਿਆਣਾ ’ਚ ਸਸਤੀ ਹੋਈ ਬਿਜਲੀ, ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤਾ ਵੱਡਾ ਐਲਾਨ
electricity becomes cheaper in haryanaਨੈਸ਼ਨਲ ਡੈਸਕ --01ਅਗਸਤ21-(MDP-ਬਿਊਰੋ)-- ਹਰਿਆਣਾ ’ਚ ਬਿਜਲੀ ਉਪਭੋਗਤਾਵਾਂ ਨੂੰ ਸੂਬਾ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ। ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬੇ ’ਚ ਬਿਜਲੀ ਦੀ ਦਰ 37 ਪੈਸੇ ਪ੍ਰਤੀ ਯੂਨਿਟ ਸਸਤੀ ਕਰਨ ਦਾ ਐਲਾਨ ਕੀਤਾ ਹੈ। ਇਕ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਿਹਤਰ ਯੋਜਨਾ ਕਾਰਨ ਡਿਸਕਾਮ ਨੇ ਦਿੱਤੀ ਸਾਲ 2020-21 ਦੌਰਾਨ ਪਿਛਲੇ ਸਾਲ ਦੇ ਮੁਕਾਬਲੇ ਲਗਭਗ 46 ਪੈਸੇ ਪ੍ਰਤੀ ਯੂਨਿਟ ਦੀ ਔਸਤ ਬਿਜਲੀ ਖਰੀਦ ਲਾਗਤ ’ਚ ਲੋੜੀਂਦੀ ਕਮੀ ਹਾਸਲ ਕੀਤੀ ਹੈ। ਇਹ ਐੱਚ.ਈ.ਆਰ.ਸੀ. ਦੁਆਰਾ ਕੀਤੀ ਗਈ ਐੱਫ.ਐੱਸ.ਏ. ਗਣਨਾ ’ਚ ਵੀ ਪ੍ਰਤੀਬਿੰਬਤ ਹੋਇਆ ਹੈ ਜਿਥੇ ਐੱਫ.ਐੱਸ.ਏ. ਨਕਾਰਾਤਮਕ ਹੈ।

ਲਾਗਤ ’ਚ ਕਮੀ ਦੇ ਇਸ ਲਾਭ ਨੂੰ ਅੱਗੇ ਉਪਭੋਗਤਾਵਾਂ ਨੂੰ ਪ੍ਰਦਾਨ ਕਰਨ ਲਈ ਵਿਸ਼ੇਸ਼ ਰੂਪ ਨਾਲ ਇਸ ਕੋਵਿਡ-19 ਮਹਾਮਾਰੀ ਦੇ ਇਸ ਸਮੇਂ ਦੌਰਾਨ ਹਰਿਆਣਾ ਸਰਕਾਰ ਨੇ ਹੁਣ ਤੋਂ ਉਪਭੋਗਤਾਵਾਂ ਤੋਂ ਲਏ ਜਾ ਰਹੇ 37 ਪੈਸੇ ਐੱਫ.ਐੱਸ.ਏ. ਨੂੰ ਮੁਆਫ ਕਰਨ ਦਾ ਫੈਸਲਾ ਲਿਆ ਹੈ। ਇਸ ਨਾਲ ਬਿਜਲੀ ਖਪਤਕਾਰਾਂ ਨੂੰ ਲਗਭਗ 100 ਕਰੋੜ ਰੁਪਏ ਪ੍ਰਤੀ ਮਹੀਨਾ ਹੀ ਰਾਹਤ ਮਿਲੇਗੀ। ਜ਼ਿਕਰਯੋਗ ਹੈ ਕਿ ਖੇਤੀ ਉਪਭੋਗਤਾਵਾਂ ਦੇ ਸੰਬੰਧ ’ਚ ਐੱਫ.ਐੱਸ.ਏ. ਦਾ ਬੋਝ ਪਹਿਲਾਂ ਤੋਂ ਹੀ ਸੂਬਾ ਸਰਕਾਰ ਦੁਆਰਾ ਚੁਕਿੱਆ ਜਾ ਰਿਹਾ ਹੈ,ਬੁਲਾਰੇ ਨੇ ਦੱਸਿਆ ਕਿ ਹਰਿਆਣਾ ਸਰਕਾਰ ਨੇ ਸੂਬੇ ’ਚ ਬਿਜਲੀ ਖਪਤਕਾਰਾਂ ਨੂੰ ਸਸਤੀਆਂ ਦਰਾਂ ’ਤੇ ਬਿਜਲੀ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਪਿਛਲੇ ਕੁਝ ਸਾਲਾਂ ’ਚ ਹਰਿਆਣਾ ਬਿਜਲੀ ਸਪਲਾਈ ਕੰਪਨੀਆਂ ਦੀਆਂ ਗਤੀਵਿਧੀਆਂ ਬਦਲੀਆਂ ਹਨ ਅਤੇ ਉਨ੍ਹਾਂ ਦੀ ਸ਼ਾਨਦਾਰ ਕਾਰਜਗੁਜ਼ਾਰੀ ਬਿਜਲੀ ਮੰਤਰਾਲਾ, ਭਾਰਤ ਸਰਕਾਰ ਦੁਆਰਾ ਕੀਤੇ ਗਏ ਬਿਜਲੀ ਡਿਸਕਾਮ ਦੀ ਇਕੀਕ੍ਰਿਤ ਰੇਟਿੰਗ ’ਚ ਵੀ ਪ੍ਰਤੀਬਿੰਬਤ ਹੁੰਦਾ ਹੈ, ਜਿਥੇ ਹਰਿਆਣਾ, ਗੁਜਰਾਤ ਤੋਂ ਬਾਅਦ ਦੂਜੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸੂਬੇ ਦੇ ਰੂਪ ’ਚ ਉਭਰਿਆ ਹੈ।