ਨਵੇਂ ਭਾਰਤ ਦਾ ਵੱਧਦਾ ਆਤਮ ਵਿਸ਼ਵਾਸ ਟੋਕੀਓ ਓਲੰਪਿਕ ’ਚ ਨਜ਼ਰ ਆਇਆ: PM ਮੋਦੀ
growing confidence of new india reflected in olympics  pm modiਅਹਿਮਦਾਬਾਦ --03ਅਗਸਤ21-(MDP-ਬਿਊਰੋ)-- ਟੋਕੀਓ ਓਲੰਪਿਕ ਵਿਚ ਭਾਰਤੀ ਖ਼ਿਡਾਰੀਆਂ ਦੇ ਬਿਹਤਰ ਪ੍ਰਦਰਸ਼ਨ ਤੋਂ ਖੁਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਯਾਨੀ ਕਿ ਅੱਜ ਕਿਹਾ ਕਿ ਨਵੇਂ ਭਾਰਤ ਦਾ ਵੱਧਦਾ ਆਤਮ ਵਿਸ਼ਵਾਸ ਹਰ ਖੇਡ ’ਚ ਨਜ਼ਰ ਆਇਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਵਰਚੂਅਲ ਸੰਬੋਧਨ ’ਚ ਕਿਹਾ ਕਿ ਇਸ ਵਾਰ ਭਾਰਤ ਦੇ ਸਭ ਤੋਂ ਜ਼ਿਆਦਾ ਖ਼ਿਡਾਰੀਆਂ ਨੇ ਓਲੰਪਿਕ ਲਈ ਕੁਆਲੀਫਾਈ ਕੀਤਾ।

ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਪਿਛਲੇ 100 ਸਾਲ ਵਿਚ ਸਭ ਤੋਂ ਵੱਡੀ ਮਹਾਮਾਰੀ ਨਾਲ ਜੂਝਦੇ ਹੋਏ ਅਸੀਂ ਇਹ ਹਾਸਲ ਕੀਤਾ। ਅਜਿਹੀਆਂ ਖੇਡਾਂ ਹਨ, ਜਿਨ੍ਹਾਂ ’ਚ ਸਾਡੇ ਖ਼ਿਡਾਰੀਆਂ ਨੇ ਪਹਿਲੀ ਵਾਰ ਕੁਆਲੀਫਾਈ ਕੀਤਾ ਹੈ,ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡੇ ਖ਼ਿਡਾਰੀਆਂ ਨੇ ਸਿਰਫ਼ ਕੁਆਲੀਫਾਈ ਹੀ ਨਹੀਂ ਕੀਤਾ ਸਗੋਂ ਕਿ ਸਖ਼ਤ ਟੱਕਰ ਵੀ ਦੇ ਰਹੇ ਹਨ। ਸਾਡੇ ਓਲੰਪਿਕ ਖ਼ਿਡਾਰੀ ਅਤੇ ਟੀਮਾਂ ਬਿਹਤਰ ਰੈਂਕਿੰਗ ਵਾਲੇ ਆਪਣੇ ਮੁਕਾਬਲੇਬਾਜ਼ਾਂ ਨੂੰ ਸਖ਼ਤ ਚੁਣੌਤੀ ਦੇ ਰਹੇ ਹਨ। ਭਾਰਤੀ ਖ਼ਿਡਾਰੀਆਂ ਦਾ ਜੋਸ਼, ਜਨੂੰਨ ਅਤੇ ਜਜ਼ਬਾ ਅੱਜ ਸਰਵਉੱਚ ਪੱਧਰ ’ਤੇ ਹੈ। ਇਹ ਆਤਮ ਵਿਸ਼ਵਾਸ ਉਦੋਂ ਆਉਂਦਾ ਹੈ, ਜਦੋਂ ਸਹੀ ਟੈਲੇਂਟ ਦੀ ਪਹਿਚਾਣ ਹੁੰਦੀ ਹੈ। ਇਹ ਆਤਮ ਵਿਸ਼ਵਾਸ ਉਦੋਂ ਆਉਂਦਾ ਹੈ, ਜਦੋਂ ਵਿਵਸਥਾਵਾਂ ਬਦਲਦੀਆਂ ਹਨ। ਇਹ ਨਵਾਂ ਆਤਮ ਵਿਸ਼ਵਾਸ ਨਿਊ ਇੰਡੀਆ ਦੀ ਪਹਿਚਾਣ ਬਣ ਰਿਹਾ ਹੈ ਅਤੇ ਦੇਸ਼ ਦੇ ਕੋਨੇ-ਕੋਨੇ ਵਿਚ ਪਹੁੰਚ ਰਿਹਾ ਹੈ। ਮੋਦੀ ਨੇ ਕਿਹਾ ਕਿ ਜਦੋਂ ਸਹੀ ਹੁਨਰ ਨੂੰ ਤਲਾਸ਼ ਕੇ ਤਰਾਸ਼ਿਆ ਜਾਵੇ, ਵਿਵਸਥਾ ’ਚ ਜਦੋਂ ਬਦਲਾਅ ਅਤੇ ਪਾਰਦਰਸ਼ਿਤਾ ਲਿਆਂਦੀ ਜਾਵੇ ਤਾਂ ਆਤਮ ਵਿਸ਼ਵਾਸ ਆਉਂਦਾ ਹੈ।