ਪਰਜਾਪਤ/ਘੁਮਿਆਰਾਂ ਦੀ ਧੀਅਰਾਣੀ(ਰਾਣੀ ਰਾਮ ਪਾਲ)ਅੱਜ ਟੋਕੀਅੋ/ਅੋਲਮਪਿਕ ਵਿਚ ਸੋਨ ਤਗਮੇ ਵਾਸਤੇ ਖੇਲੇ ਗੀ!

232434101_4269100326501307_7488147096003419421_n.jpg2010 ਦੇ ਮਹਿਲਾ ਹਾਕੀ ਵਰਲਡ ਕੱਪ ਚ, ਭਾਰਤ ਦੀ 15 ਸਾਲਾਂ ਦੀ ਇੱਕ ਕੁੜੀ, ਆਪਣੀ ਅਸਾਧਾਰਨ ਖੇਡ ਨਾਲ, 7 ਗੋਲ ਕਰਕੇ , ਪੂਰੀ ਦੁਨੀਆ ਚ ਛਾ ਜਾਂਦੀ ਏ, 2013 ਵਰਲਡ ਕੱਪ ਚ ਪਲੇਅਰ ਆਫ ਦਾ ਟੂਰਨਾਮੈਂਟ ਬਣ , ਦੇਸ਼ ਲਈ ਵੱਡਾ ਨਾਮ  ਬਣ ਜਾਂਦੀ ਹੈ, ਜਿਸਨੂੰ 'ਪਦਮ ਸ਼੍ਰੀ' ਵਰਗਾ ਰਾਸ਼ਟਰੀ ਅਵਾਰਡ ਮਿਲਦਾ ਏ, ਜੋ ਦੁਨੀਆ ਦੀ ਪਹਿਲੀ ਹਾਕੀ ਖਿਡਾਰਨ ਏ ਜਿਸਨੂੰ 2020 ਚ 'ਵਰਲਡ ਗੇਮਜ਼ ਏਥਲੀਟ ਆਫ ਦ ਈਅਰ' ਚੁਣਿਆ ਜਾਂਦਾ ਏ, ਭਾਰਤ ਦੇ ਖੇਡਾਂ ਚ ਸਭ ਤੋਂ ਵੱਡੇ ਸਨਮਾਨ 'ਖੇਲ ਰਤਨ' ਨਾਲ ਸਨਮਾਨਿਤ ਹੋ , ਜੋ ਇਸ ਸਮੇਂ ਓਲੰਪਿਕ ਦੇ ਸੈਮੀਫਾਈਨਲ ਵਿੱਚ ਪਹੁੰਚੀ, ਭਾਰਤੀ ਹਾਕੀ ਟੀਮ ਦੀ ਕਪਤਾਨ ਏ,, ਉਸਦਾ ਨਾਮ ਏ, "ਰਾਣੀ ਰਾਮਪਾਲ" !! 'ਹਰਿਆਣਾ', ਭਾਰਤ ਦਾ ਧੱਕੜ ਪ੍ਰਾਂਤ , ਜਿੱਥੇ ਕੁੜੀਆਂ ਲਈ ਕੁੱਝ ਵਿਸ਼ੇਸ਼, ਸੰਕੀਰਣ ਤੇ ਬੇਲੋੜੀਆਂ ਪਾਬੰਦੀਆਂ, ਆਮ ਸਭਿਆਚਾਰ ਦਾ ਹਿੱਸਾ ਹਨ, ਉਥੋਂ ਦੇ ਸ਼ਾਹਬਾਦ ਮਰਕੰਡਾ ਵਿੱਚ ਝੌਂਪੜੀ ਚ ਰਹਿਣ ਵਾਲੇ , ਇੱਕ ਖੱਚਰ ਰੇਹੜੀ ਚਲਾਉਣ ਵਾਲੇ 'ਰਾਮਪਾਲ' ਦੀ ਇਹ ਧੀ


, ਪੂਰੀ ਦੁਨੀਆ ਚ ਗ੍ਰੀਨ ਟਰਫ ਤੇ, 120 ਤੋਂ ਵੱਧ ਗੋਲ ਕਰਕੇ ,130 ਕਰੋੜ ਆਬਾਦੀ ਵਾਲੇ ਦੇਸ਼ ਦੀ ਕਮਾਨ ਸੰਭਾਲੇਗੀ,, ਕੋਣ ਸੋਚ ਸਕਦਾ ਸੀ ?? 7 ਸਾਲ ਦੀ ਸੀ ,ਘਰ ਦੇ ਨਾਲ ਹੀ ਹਾਕੀ ਅਕੇਡਮੀ ਚ, ਪ੍ਰੈਕਟਿਸ ਕਰਦੀਆਂ ਕੁੜੀਆਂ ਨੂੰ ਵੇਖ, ਹਾਕੀ ਦਾ ਮੋਹ ਆ ਗਿਆ,, ਕੋਚ ਕੋਲ ਜਾਂਦੀ ਏ ਤਾਂ ਉਹ ਰਾਣੀ ਨੂੰ 'ਕੁਪੋਸ਼ਿਤ' ਆਖ ਰਿਜੈਕਟ ਕਰ ਦਿੰਦਾ ਹੈ ਪਰ ਰਾਣੀ, ਮੈਦਾਨ ਚ ਲੱਭੀ ਟੁੱਟੀ ਹੋਈ ਹਾਕੀ ਨਾਲ ਈ , ਕੋਚ ਨੂੰ ਪ੍ਰਭਾਵਿਤ ਕਰਨ ਚ ਸਫਲ ਹੋ ਜਾਂਦੀ ਏ। ਰਾਣੀ ਬੇਹੱਦ ਖੁਸ਼ਕਿਸਮਤ ਸੀ,, ਉਸਨੂੰ ਸੱਚੀ-ਮੁੱਚੀ ਦਾ ਦਰੋਣਾਚਾਰੀਆ ਮਿਲਿਆ 'ਦਰੋਣਾਚਾਰੀਆ ਅਵਾਰਡੀ'  "ਸਰਦਾਰ ਬਲਦੇਵ ਸਿੰਘ "। ਬਲਦੇਵ ਸਿੰਘ ਆਪਣੇ ਬੇਹੱਦ ਸਖਤ ਸੁਭਾਅ ਲਈ, ਬਹੁਤ ਵਾਰ ਆਲੋਚਕਾਂ ਦੇ ਨਿਸ਼ਾਨੇ ਤੇ ਰਹੇ ਹਨ ਪਰ ਰਾਣੀ ਨੂੰ ਇਸ ਮੁਕਾਮ ਤੱਕ ਧੱਕ ਲਿਆਉਣ ਚ ਬਲਦੇਵ ਸਿੰਘ ਦਾ ਵੱਡਾ ਯੋਗਦਾਨ ਏ। ਪਿਓ ਦੀ ਰੋਜ਼ਾਨਾ ਆਮਦਨ 100 ਰੁਪਈਆ ਤੇ ਰਾਣੀ ਨੂੰ ਇੱਕ ਦਿਨ ਪ੍ਰੈਕਟਿਸ ਚ ਲੇਟ ਹੋਣ ਤੇ ਬਲਦੇਵ ਸਿੰਘ ਨੇ ਜੁਰਮਾਨਾ ਕਰਤਾ 200 ਰੁਪਏ,, ਰਾਣੀ ਅਗਲੇ ਦਿਨ 100 ਰੁਪਏ ਹੀ ਲਿਜਾ ਕੇ, ਬਲਦੇਵ ਸਿੰਘ ਨੂੰ ਦੁਖੀ ਮਨ ਨਾਲ ਜੁਰਮਾਨਾ ਭਰਦੀ ਏ ਪਰ ਰਾਣੀ ਦੇ ਅਸਲ ਹਾਲਾਤਾਂ ਦਾ ਜਾਣੂ ਬਲਦੇਵ ਸਿੰਘ, ਸ਼ਾਮ ਨੂੰ ਭਾਵੁਕ ਹੋ ਕੇ ਰਾਣੀ ਨੂੰ 200 ਰੁਪਏ ਮੋੜਦਾ ਕਹਿੰਦਾ," ਬਸ, ਬੇਟਾ ਹੁਣ ਤੂੰ, ਚਿੰਤਾ ਨੀ ਕਰਨੀ ,, ਤੂੰ ਇਕ ਦਿਨ ਦੇਸ਼ ਲਈ ਖੇਡਣਾ ਹੈ " ਬਲਦੇਵ ਸਿੰਘ ਨੇ ਸਿਰਫ ਕਿਹਾ ਹੀ ਨਹੀਂ, ਕੀਤਾ ਵੀ,, ਰਾਣੀ ਦੀ ਕੋਚਿੰਗ ਦੇ ਨਾਲ-ਨਾਲ, ਮਹਿੰਗੇ ਖੇਡ ਸਮਾਨ ਦਾ ਪ੍ਰਬੰਧ ਆਪ ਕੀਤਾ, ਆਪਣੇ ਘਰ ਚੰਡੀਗੜ੍ਹ ਰਾਣੀ ਨੂੰ ਰੱਖਿਆ ਜਿੱਥੇ ਪੂਰੇ ਖਾਣ ਪੀਣ ਦਾ ਖਿਆਲ ਰੱਖਿਆ ਬਲਦੇਵ ਸਿੰਘ ਦੀ ਪਤਨੀ ਨੇ । ਰਾਣੀ ਦੇ ਘਰਦਿਆਂ ਨੇ ਪਹਿਲਾਂ ਜਦੋਂ ਵੇਖਿਆ ਕਿ ਕੁੜੀਆਂ ਸਕਰਟ ਪਾ ਕੇ ਹਾਕੀ ਖੇਡਦੀਆਂ ਨੇ ਤਾਂ ਉਹਨਾਂ ਰਾਣੀ ਨੂੰ ਸਖਤੀ ਨਾਲ ਰੋਕ ਦਿੱਤਾ ਪਰ ਰਾਣੀ ਦੀ ਸਿਰੜ ਵੇਖੋ,, ਮਾਂ ਦੀ ਧੀ  ਦੋ ਸਾਲ ਤੱਕ ਸਲਵਾਰ-ਕੁੱੜਤੇ ਚ ਈ ਹਾਕੀ ਖੇਡਦੀ ਰਹੀ,ਪੈਸੇ ਨਾਂ ਹੋਣ ਕਾਰਨ ਪਾਈਆ ਦੁੱਧ ਚ ਪਾਈਆ ਪਾਣੀ ਪਾ ਕੇ ਪੀਂਦੀ ਰਹੀ, ਪਰ ਹਾਕੀ ਨਹੀਂ ਛੱਡੀ । ਕੁੜੀ ਦੀ ਮਿਹਨਤ ਨੇ ਮਾਪਿਆ ਨੂੰ ਸਮਾਜ ਦਾ ਸਾਹਮਣਾ ਕਰਨ ਦੀ ਹਿੰਮਤ ਦਿੱਤੀ ਤੇ ਰਾਮਪਾਲ ਨੇ ਹਰ ਹਾਲ ਚ ਕੁੜੀ ਦਾ ਸਾਥ ਨਿਭਾਉਣ ਦਾ ਫੈਸਲਾ ਲੈ ਲਿਆ, ਰਾਮਪਾਲ ਨੇ ਅਖੌਤੀ ਰੂੜੀਆਂ ਨੂੰ ਦਰਕਿਨਾਰ ਕਰਦੇ, ਰਾਣੀ ਨੂੰ ਹਾਕੀ ਦੇ ਖੁੱਲੇ ਅਸਮਾਨ ਚ ਉਡੱਣ ਦੀ ਪੂਰੀ ਖੁੱਲ੍ਹ ਦਿੱਤੀ ਤਾਂ ਰਾਣੀ ਨੇ ਪਿਓ ਦੇ ਸਾਰੇ ਸੁਪਨੇ ਪੂਰੇ ਕਰ ਦਿੱਤੇ, ਤੇ ਪਿਤਾ ਦੇ ਸਨਮਾਨ ਚ ਆਪਣੇ ਨਾਮ ਦੇ ਨਾਲ "ਰਾਮਪਾਲ" ਪੱਕਾ ਹੀ ਲਾ ਲਿਆ । ਰਾਣੀ ਦਾ ਇੱਕ ਭਰਾ ਲੱਕੜ ਦਾ ਮਿਸਤਰੀ ਏ ਤੇ ਦੂਜਾ ਕਿਸੇ ਦੀ ਦੁਕਾਨ ਤੇ ਕੰਮ ਕਰਦਾ ਏ।  ਰਾਣੀ,, ਜਿਸ ਦੇ ਪੂਰੇ ਪਰਿਵਾਰ ਕੋਲ, ਕੁਝ ਸਾਲ ਪਹਿਲਾਂ ਹਾਕੀ ਦੀ ਕਿਟ ਖਰੀਦਣ ਜੋਗੇ ਪੈਸੇ ਵੀ ਨਹੀਂ ਸੀ ,ਉਸੇ ਰਾਣੀ ਨੇ ਪਿਛੇ ਜਿਹੇ, ਆਪਣਾ ਖੁੱਦ ਦਾ ਘਰ ਸ਼ਾਹਬਾਦ ਚ ਖਰੀਦਣ ਦਾ ਸੁਪਨਾ ਪੂਰਾ ਕਰ ਪਰਿਵਾਰ ਨੂੰ ਤੋਹਫਾ ਦਿੱਤਾ ਏ। "ਰਾਣੀ ",, ਦੀ ਕਹਾਣੀ, ਸਾਡੇ ਹਰੇਕ ਘਰ ਤੀਕ ਪੁੱਜਣੀ ਚਾਹੀਦੀ ਹੈ ਤਾਂ ਜੋ, ਸਾਡੀ ਹਰ ਧੀ,"ਰਾਣੀ" ਬਣੇ|
copy