ਹਿਮਾਚਲ ਸਰਕਾਰ ਨੇ ਸੈਲਾਨੀਆਂ ਲਈ RT-PCR ਨੈਗੇਟਿਵ ਰਿਪੋਰਟ ਕੀਤੀ ਜ਼ਰੂਰੀ
government of himachal must report rt pcr negative for touristsਸ਼ਿਮਲਾ---04ਅਗਸਤ21-(MDP-ਬਿਊਰੋ)-- ਹਿਮਾਚਲ ਪ੍ਰਦੇਸ਼ ਸਰਕਾਰ ਨੇ ਰਾਜ 'ਚ ਕੋਰੋਨਾ ਸੰਕਰਮਣ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਸੈਲਾਨੀਆਂ ਅਤੇ ਹੋਰ ਲੋਕਾਂ ਲਈ ਫਿਰ ਪਾਬੰਦੀਆਂ ਲਾਗੂ ਕਰਦੇ ਹੋਏ ਆਰ.ਟੀ.-ਪੀ.ਸੀ.ਆਰ. ਰਿਪੋਰਟ ਲਿਆਉਣਾ ਜ਼ਰੂਰੀ ਕਰ ਦਿੱਤਾ ਹੈ।
ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇੱਥੇ ਦੱਸਿਆ ਕਿ ਰਾਜ 'ਚ ਆਉਣ ਵਾਲੇ ਸੈਲਾਨੀਆਂ ਅਤੇ ਹੋਰ ਲੋਕਾਂ ਨੂੰ ਆਰ.ਟੀ.-ਪੀ.ਸੀ.ਆਰ. ਨੈਗੇਟਿਵ ਰਿਪੋਰਟ ਜਾਂ ਕੋਰੋਨਾ ਟੀਕਾਕਰਨ ਦੀਆਂ ਦੋਵੇਂ ਖੁਰਾਕਾਂ ਲੈਣ ਦਾ ਵੀ ਪ੍ਰਮਾਣ ਪੱਤਰ ਦਿਖਾਉਣਾ ਹੋਵੇਗਾ,ਉਨ੍ਹਾਂ ਕਿਹਾ ਕਿ ਰਾਜ 'ਚ ਕੋਰੋਨਾ ਸੰਕਰਮਣ ਮਾਮਲੇ ਮੁੜ ਵੱਧਣ ਲੱਗੇ ਹਨ, ਅਜਿਹੇ 'ਚ ਤੀਜੀ ਲਹਿਰ ਦਾ ਖ਼ਦਸ਼ਾ ਵੱਧ ਗਿਆ ਹੈ। ਜਿਸ ਨੂੰ ਦੇਖਦੇ ਹੋਏ ਸਰਕਾਰ ਨੇ ਇਸ ਸੰਬੰਧ 'ਚ ਫਿਰ ਤੋਂ ਕੁਝ ਪਾਬੰਦੀਆਂ ਲਾਉਣ ਦਾ ਫ਼ੈਸਲਾ ਲਿਆ ਹੈ। ਜੈਰਾਮ ਠਾਕੁਰ ਨੇ ਕਿਹਾ ਕਿ ਕੈਬਨਿਟ ਨੇ ਮੰਗਲਵਾਰ ਨੂੰ ਆਪਣੀ ਬੈਠਕ 'ਚ ਮਹਾਮਾਰੀ ਦੀ ਸਥਿਤੀ 'ਤੇ ਚਰਚਾ ਕੀਤੀ ਅਤੇ ਇਹ ਮਹਿਸੂਸ ਕੀਤਾ ਗਿਆ ਕਿ ਕੁਝ ਪਾਬੰਦੀਆਂ ਲਗਾਉਣੀਆਂ ਹੋਣਗੀਆਂ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਜਨਤਕ ਆਵਾਜਾਈ ਵਾਹਨਾਂ 'ਚ ਵੱਧ ਭੀੜ ਨਹੀਂ ਹੋਣ ਦਿੱਤੀ ਜਾਵੇਗੀ।