PM ਮੋਦੀ ਨੇ ਮਹਿਲਾ ਹਾਕੀ ਟੀਮ ਦੀ ਕਪਤਾਨ ਨਾਲ ਫੋਨ ’ਤੇ ਕੀਤੀ ਗੱਲ, ਕਿਹਾ-ਜਿੱਤ ਹਾਰ ਜ਼ਿੰਦਗੀ ਦਾ ਹਿੱਸਾ
pm modi spoke to the captain of the women s hockeyਨੈਸ਼ਨਲ ਡੈਸਕ --04ਅਗਸਤ21-(MDP-ਬਿਊਰੋ)-- ਰਾਣੀ ਰਾਮਪਾਲ ਦੀ ਅਗਵਾਈ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਨੂੰ ਬੁੱਧਵਾਰ ਟੋਕੀਓ ਓਲੰਪਿਕ ਦੇ ਸੈਮੀਫਾਈਨਲ ’ਚ ਅਰਜਨਟੀਨਾ ਹੱਥੋਂ 2-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੈਚ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਤੇ ਕੋਚ ਸੌਰਡ ਮੈਰੀਜੇਨ ਨਾਲ ਫੋਨ ’ਤੇ ਗੱਲਬਾਤ ਕੀਤੀ ਤੇ ਕਿਹਾ ਕਿ ਉਨ੍ਹਾਂ ਦੀ ਟੀਮ

 ਨੇ ਬਹੁਤ ਵਧੀਆ ਖੇਡ ਦਿਖਾਈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਿੱਤ-ਹਾਰ ਜ਼ਿੰਦਗੀ ਦਾ ਹਿੱਸਾ ਹੈ, ਇਸ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ,ਜ਼ਿਕਰਯੋਗ ਹੈ ਕਿ ਟੋਕੀਓ ਓਲੰਪਿਕ ਦੇ 2020 ਖੇਡਾਂ ਦੇ ਇਤਿਹਾਸ ’ਚ ਪਹਿਲੀ ਵਾਰ ਸੈਮੀਫਾਈਨਲ ’ਚ ਪਹੁੰਚ ਕੇ ਭਾਰਤੀ ਮਹਿਲਾ ਟੀਮ ਨਵੀਆਂ ਉਚਾਈਆਂ ’ਤੇ ਪਹੁੰਚ ਗਈ। ਕੁਆਰਟਰ ਫਾਈਨਲ ’ਚ ਸ਼ਕਤੀਸ਼ਾਲੀ ਆਸਟਰੇਲੀਆਈ ਟੀਮ ਨੂੰ ਪਛਾੜਦਿਆਂ ਰਾਣੀ ਐਂਡ ਕੰਪਨੀ ਨੇ ਆਪਣੇ ਪਹਿਲੇ ਸੈਮੀਫਾਈਨਲ ’ਚ ਪ੍ਰਵੇਸ਼ ਕੀਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਤਜਰਬੇਕਾਰ ਟੈਸਟ ਕ੍ਰਿਕਟਰ ਵੀ. ਵੀ. ਐੱਸ. ਲਕਸ਼ਮਣ ਤੱਕ ਕਈ ਮਸ਼ਹੂਰ ਹਸਤੀਆਂ ਨੇ ਮਹਿਲਾ ਟੀਮ ਨੂੰ ਇਤਿਹਾਸ ਲਿਖਣ ਲਈ ਵਧਾਈਆਂ ਦਿੱਤੀਆਂ। ਰਾਣੀ ਰਾਮਪਾਲ ਦੀ ਅਗਵਾਈ ਵਾਲੀ ਟੀਮ ਹੁਣ ਸ਼ੁੱਕਰਵਾਰ ਨੂੰ ਕਾਂਸੀ ਤਮਗੇ ਦੇ ਮੈਚ ’ਚ ਗ੍ਰੇਟ ਬ੍ਰਿਟੇਨ ਨਾਲ ਭਿੜੇਗੀ।