ਓਲੰਪਿਕ ਖੇਡਾਂ ਟੋਕੀਓ 2020 : ਭਾਰਤੀ ਮਹਿਲਾ ਹਾਕੀ ਟੀਮ ਦੀ ਕਿਹੜੀ ਘਾਟ ਸੈਮੀ ਫਾਈਨਲ 'ਚ ਹਾਰ ਦਾ ਕਾਰਨ ਬਣੀ |
ਟੋਕੀਓ ਓਲੰਪਿਕ ਦੇ ਸੈਮੀਫਾਇਨਲ ਮੁਕਾਬਲੇ ਵਿਚ ਭਾਰਤੀ ਮਹਿਲਾ ਹਾਕੀ ਟੀਮ ਅਰਜਨਟੀਨਾ ਤੋਂ 1-2 ਨਾਲ ਹਾਰ ਗਈ ਹੈ।
ਮੈਚ ਵਿਚ ਕੀ ਕੀ ਹੋਇਆਮੈਚ ਦੀ ਸ਼ੁਰੂਆਤ ਵਿੱਚ ਗੁਰਜੀਤ ਕੌਰ ਨੇ ਪਹਿਲਾ ਗੋਲ ਦਾਗਿਆ ਅਤੇ ਪਹਿਲੇ ਕੁਆਟਰਜ਼ ਵਿਚ ਭਾਰਤ ਦੀ ਟੀਮ 1-0 ਨਾਲ ਅੱਗੇ ਹੋ ਗਈ ਸੀ। ਪਰ ਦੂਜੇ ਕੁਆਟਰਜ਼ ਵਿਚ ਗੋਲ ਦਾਗ ਕੇ ਅਰਜਨਟੀਨਾ ਨੇ ਮੈਚ ਬਰਾਬਰੀ ਉੱਤੇ ਲੈ ਆਉਂਦਾ। ਅਰਜਟੀਨਾ ਦੀ ਟੀਮ ਨੇ ਪਲੈਨਟੀ ਕਾਰਨਰ ਰਾਹੀ ਗੋਲ ਕਰਕੇ ਮੁਕਾਬਲਾ ਬਰਾਬਰੀ ਉੱਤੇ ਲਿਆ ਦਿੱਤਾ ਸੀ। ਟੋਕੀਓ ਓਲੰਪਿਕ: ਭਾਰਤ ਦੀ ਮਹਿਲਾ ਹਾਕੀ ਟੀਮ ਨੇ ਕਿਵੇਂ ਬਦਲੀ ਆਸਟ੍ਰੇਲੀਆ ਟੀਮ ਦੀ ਖੇਡ ਸਟ੍ਰੈਟਜੀ ਇਸ ਤੋਂ ਕੁਝ ਮਿੰਟਾਂ ਬਾਅਦ ਅਰਜਨਟੀਨਾ ਉੱਤੇ ਭਾਰਤੀ ਟੀਮ ਨੇ ਵੀ ਦਬਾਅ ਬਣਾਇਆ ਤੇ ਲਗਾਤਾਰ 2 ਪੈਲਨਟੀ ਕਾਰਨਰ ਮਿਲੇ ਪਰ ਇਸ ਨੂੰ ਗੋਲ ਵਿਚ ਨਹੀਂ ਬਦਲਿਆ ਜਾ ਸਕਿਆ। ਇਸ ਤੋਂ ਬਾਅਦ ਅਰਜਨਟੀਨਾ ਨੂੰ ਵੀ ਪਲੈਟਨੀ ਕਾਰਨ ਮਿਲਿਆ, ਪਰ ਉਹ ਵੀ ਇਸ ਨੂੰ ਗੋਲ ਵਿਚ ਨਹੀਂ ਬਦਲ ਸਕੇ। ਪਰ ਤੀਜੇ ਕੁਆਟਰਜ਼ ਵਿਚ ਅਰਜਨਟੀਨਾ ਦੀ ਟੀਮ ਦੂਜਾ ਗੋਲ ਦਾਗ ਕੇ ਭਾਰਤ ਤੋਂ ਅੱਗੇ ਹੋ ਗਈ। ਭਾਰਤੀ ਟੀਮ ਨੇ ਹਾਰ ਦੇ ਬਾਵਜੂਦ ਰਚਿਆ ਇਤਿਹਾਸਟੀਮ 1980 ਵਿੱਚ ਮਾਸਕੋ ਵਿੱਚ ਚੌਥੇ ਸਥਾਨ 'ਤੇ ਰਹੀ ਸੀ ਜਦੋਂ ਕੁੜੀਆਂ ਦੀ ਹਾਕੀ ਨੇ ਓਲੰਪਿਕਸ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ। ਪਰ ਕਰੀਬ 4 ਦਹਾਕਿਆਂ ਬਾਅਦ ਭਾਰਤੀ ਮਹਿਲਾਵਾਂ ਨੇ ਸੈਮੀਫਾਈਨਲ ਵਿੱਚ ਪਹੁੰਚ ਕੇ ਪਹਿਲਾਂ ਹੀ ਇਤਿਹਾਸ ਰਚ ਦਿੱਤਾ ਸੀ। ਹੁਣ ਭਾਰਤੀ ਟੀਮ ਨੂੰ ਤੀਜੇ ਸਥਾਨ ਲਈ ਮੈਚ ਖੇਡਣਾ ਪਵੇਗਾ। ਜਦੋਂ ਮੈਚ ਚੱਲ ਰਿਹਾ ਸੀ ਤਾਂ ... ![]() ਗੁਰਜੀਤ ਕੌਰ ਦੇ ਪਿਤਾ ਉਸ ਨੂੰ ਰੋਜ਼ 17 ਕਿਲੋ ਮੀਟਰ ਸਾਇਕਲ ਉੱਤੇ ਬਿਠਾ ਕੇ ਹਾਕੀ ਖੇਡਣ ਲਿਜਾਉਦੇ ਸੀ ![]() ਭਾਰਤੀ ਟੀਮ ਦੀ ਤਰਫ਼ੋ ਇੱਕੋ ਇੱਕ ਗੋਲ ਗੁਰਜੀਤ ਕੌਰ ਨੇ ਕੀਤਾ ![]() ਭਾਰਤੀ ਟੀਮ ਦੀ ਹਾਰ ਉੱਤੇ ਗੁਰਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਦਾ ਪ੍ਰਤੀਕਰਮ ਸੈਮੀ ਫਾਈਨਲ ਮੈਚ ਦੀਆਂ ਕੁਝ ਝਲਕਾਂ ![]() ਤਸਵੀਰ ਸਰੋਤ, Reuters ![]() ਤਸਵੀਰ ਸਰੋਤ, Reuters ![]() ਤਸਵੀਰ ਸਰੋਤ, Reuters ![]() ਤਸਵੀਰ ਸਰੋਤ, Reuters ![]() |