......ਵੱਡਾ ਦਿਹਾੜੀ ਲਾਉਣ ਗਿਆ ਪਿੰਡੋਂ ਬਾਹਰ ਹੀ ਨਹਿਰ ਤੋਂ ਚੁੱਕ ਲਿਆ ਗਿਆ....
1 ਵਿਅਕਤੀ ਦੀ ਫ਼ੋਟੋ ਹੋ ਸਕਦੀ ਹੈਗੋਹਾ ਫੇਰਦੀ ਨੂੰ ਕੋਈ ਸੁਨੇਹਾ ਦੇ ਗਿਆ..ਮੈਂ ਲਿੱਬੜੇ ਹੱਥਾਂ ਨਾਲ ਹੀ ਬਾਹਰ ਨੂੰ ਭੱਜ ਉਠੀ..!
ਕਿਸੇ ਨੇ ਤੁਰੀ ਜਾਂਦੀ ਨੂੰ ਸਾਈਕਲ ਮਗਰ ਬਿਠਾ ਲਿਆ..ਓਥੇ ਅੱਪੜ ਕੇ ਵੇਖਿਆ..ਪੱਗ ਉਂਝ ਦੀ ਉਂਝ ਹੀ ਬੂਝਿਆਂ ਵਿਚ ਫਸੀ ਪਈ ਸੀ..ਸਣੇ ਫਿਫਟੀ!
ਭਾਵੇਂ ਲੇਬਰ ਦਾ ਕੰਮ ਹੀ ਕਰਦਾ ਸੀ ਤਾਂ ਵੀ ਪੱਗ ਬੜੀ ਹੀ ਸੋਹਣੀ ਜਿਹੀ ਬੰਨ ਕੇ ਹੀ ਘਰੋਂ ਤੁਰਿਆ ਕਰਦਾ!
ਤਰਲਾ ਪਾਇਆ..ਮੈਨੂੰ ਵੀ ਓਧਰ ਨੂੰ ਹੀ ਲੈ ਚੱਲ..ਆਖਣ ਲੱਗਾ ਚਾਚੀ ਕਿਥੇ ਸਾਈਕਲ ਤੇ ਕਿਥੇ ਜਿਪਸੀ..ਉਹ ਤੇ ਸ਼ਹਿਰ ਵੀ ਅੱਪੜ ਗਏ ਹੋਣੇ!
ਅਗਲੇ ਦਿਨ ਅਜੇ ਪੰਚਾਇਤ ਕੱਠੀ ਕਰ ਬੱਸੇ ਬਹਿਣ ਹੀ ਲੱਗੀਂ ਸਾਂ ਕੇ ਥਾਣੇਦਾਰ ਦਾ ਰੁੱਕਾ ਮਿਲ ਗਿਆ..ਜੇ ਮੁੰਡਾ ਛੁਡਾਉਣਾ ਏ ਤਾਂ ਕੱਲੀ ਹੀ ਆਵੀਂ..!
ਫੇਰ ਡਿੱਗਦੀ ਢਹਿੰਦੀ ਕੱਲੀ ਹੀ ਠਾਣੇ ਅੱਪੜੀ..ਦੋ ਘੰਟੇ ਬਾਹਰ ਬਿਠਾਈ ਰੱਖਿਆ..ਉਹ ਆਖਣ ਲੱਗਾ ਛੱਡ ਦਿੰਨੇ ਆ ਪਰ ਨਵਾਂ ਸਕੂਟਰ ਲੈ ਕੇ ਦੇਣਾ ਪਊ..!
ਤਰਲਾ ਲਿਆ ਕੇ ਵਿਗੇ ਪੈਲੀ ਚੋਂ ਏਡੇ ਵੱਡੇ ਪਰਿਵਾਰ ਦਾ ਮਸਾਂ ਰੋਟੀ ਟੁੱਕ ਹੀ ਚੱਲਦਾ..ਸਕੂਟਰ ਕਿਥੋਂ ਲੈ ਦਵਾਂ..ਘਟੋ ਘੱਟ ਉਸਦਾ ਕਸੂਰ ਤਾਂ ਦੱਸ ਦੇਵੋ..ਕੀਤਾ ਕੀ ਏ ਉਸ ਨੇ..?
ਆਖਣ ਲੱਗਾ ਮਾਈਏ ਕਸੂਰ ਪੁੱਛਦੀ ਏਂ ਉਸਦਾ..ਬੇਟ ਇਲਾਕੇ ਦੀਆਂ ਸਾਰੀਆਂ ਵਾਰਦਾਤਾਂ ਇਸਦੇ ਖਾਤੇ ਵਿਚ ਬੋਲਦੀਆਂ..!
ਫੇਰ ਤੁਰਦੀ ਹੋਈ ਨੂੰ ਪਿੱਛੋਂ ਵਾਜ ਮਾਰ ਆਖਣ ਲੱਗਾ..ਗੌਰ ਕਰ ਲਵੀਂ ਨਹੀਂ ਤੇ ਏਦੂੰ ਵੱਧ ਤਾਂ ਸਾਨੂੰ ਸਰਕਾਰ ਨੇ ਹੀ ਦੇ ਦੇਣਾ..!
ਓਹਨਾ ਵੇਲਿਆਂ ਵੇਲੇ ਜਿਉਂਦਾ ਲੱਖ ਦਾ ਤੇ ਮਰਿਆ ਡੇਢ ਲੱਖ ਦਾ ਹੋਇਆ ਕਰਦਾ ਸੀ!
 
ਬਾਹਰ ਖਲੋਤਾ ਸੰਤਰੀ ਭਲਾ ਇਨਸਾਨ ਲੱਗਦਾ ਸੀ..ਠੀਕ ਵੱਡੇ ਦੀ ਹੀ ਉਮਰ ਦਾ..ਉਸਨੇ ਸੈਨਤ ਮਾਰ ਕੋਲ ਸੱਦ ਲਿਆ..ਏਧਰ ਓਧਰ ਵੇਖ ਹੌਲੀ ਜਿਹੀ ਆਖਣ ਲੱਗਾ ਉਸਨੇ ਅੰਦਰੋਂ ਸੁਨੇਹਾ ਘੱਲਿਆ ਸੀ..ਕਹਿੰਦਾ ਬੇਬੇ ਨੂੰ ਆਖੀਂ ਮੇਰੇ ਹਿੱਸੇ ਦੀ ਵੇਚ ਕੇ ਮੈਨੂੰ ਬਾਹਰ ਕੱਢ ਲਵੇ..ਇਹ ਤਸੀਹੇ ਬਹੁਤ ਦਿੰਦੇ..ਸਹੇ ਨਹੀਂ ਜਾਂਦੇ..!
ਏਨੀ ਗੱਲ ਸੁਣ ਮੇਰੀਆਂ ਆਂਦਰਾਂ ਲੂਹੀਆਂ ਗਈਆਂ..ਓਸੇ ਵੇਲੇ ਆੜਤੀਏ ਕੋਲ ਗਈ..ਕਹਿੰਦਾ ਕਿੰਨੇ ਚਾਹੀਦੇ?
ਆਖਿਆ ਨਵੇਂ ਸਕੂਟਰ ਜੋਗੇ..ਨਾਂਹ ਕਰ ਗਿਆ..ਅਖ਼ੇ ਪੰਜ ਸਾਲ ਭਾਵੇਂ ਸਾਰੀ ਫਸਲ ਵੀ ਸਿੱਟਦੀ ਰਹੇ ਤਾਂ ਵੀ ਵਿਆਜ ਤੱਕ ਪੂਰਾ ਨੀ ਹੋਣਾ..!
ਉਸਨੂੰ ਕਿੱਦਾਂ ਸਮਜਾਉਂਦੀ ਕੇ ਤੈਨੂੰ ਵਿਆਜ ਦੀ ਪਈ ਏ ਮੇਰਾ ਤੇ ਓਹਨਾ ਡਾਹਡਿਆਂ ਤੇ ਮੇਰਾ ਮੂਲ ਹੀ ਨਾਸ ਕਰ ਦੇਣਾ..!
ਚਾਰੇ ਬੰਨੇ ਕਿਸੇ ਬਾਂਹ ਨਾ ਫੜੀ ਤਾਂ ਸਬਰ ਕਰ ਕੇ ਬੈਠ ਗਈ..ਤੀਜੇ ਦਿਨ ਸੁਨੇਹਾ ਆ ਗਿਆ..ਅਖ਼ੇ ਉਸਦੇ ਫੁੱਲ ਲੈ ਜਾ ਆ ਕੇ..!
ਓਥੇ ਗਈ ਤਾਂ ਕਿੰਨੀਆਂ ਪੋਟਲੀਆਂ ਟੰਗੀਆਂ ਹੋਈਆਂ ਸਨ..ਆਖਣ ਲੱਗੇ ਪਛਾਣ ਲੈ..ਆਖਿਆ ਤੁਰ ਗਏ ਦੇ ਫੁੱਲ ਵੀ ਕਦੇ ਪਛਾਣੇ ਜਾਂਦੇ..ਅੱਗੋਂ ਕੁਝ ਨਾ ਬੋਲੇ!
ਅੰਦਾਜੇ ਜਿਹੇ ਨਾਲ ਇੱਕ ਭਾਰੀ ਜਿਹੀ ਚੁੱਕ ਲਈ..ਛੇ ਫੁੱਟ ਤੋਂ ਵੀ ਲੰਮਾ ਕਦ ਸੀ ਉਸਦਾ..ਸੋੱਚਿਆ ਫੁੱਲ ਵੀ ਤਾਂ ਭਾਰੇ ਹੀ ਹੋਣੇ..ਕਮਲੀ ਨੂੰ ਇਹ ਵੀ ਹੋਸ਼ ਨਾ ਰਹੀ ਕੇ ਬੰਦਾ ਸਵਾਹ ਬਣ ਕੇ ਹੌਲਾ ਫੁੱਲ ਹੋ ਜਾਂਦਾ.."ਮੇਰੇ ਪਿੰਡ ਦੀ ਓ ਨਹਿਰ ਨੂੰ ਸੁਨੇਹਾ ਦੇ ਦਿਓ..ਨੀ ਮੈਂ ਫੇਰ ਤਾਰੀ ਲਾਊਂ ਸਿਵਿਆਂ ਚ ਸੜ ਕੇ.."
ਅੱਜ ਏਨੇ ਵਰ੍ਹਿਆਂ ਮਗ਼ਰੋਂ ਨਵਾਂ ਸਕੂਟਰ ਮੰਗਣ ਵਾਲੇ ਦਾ ਪਹਿਲਾਂ ਮੁੰਡਾ ਮਰਿਆ..ਫੇਰ ਉਹ ਆਪ ਮੁੱਕ ਗਿਆ ਤੇ ਹੁਣ ਜਵਾਈ ਇਕੱਠੀ ਕੀਤੀ ਤੋਂ ਲੜ ਲੜ ਕੇ ਮਰ ਰਹੇ ਆ..ਕੌਣ ਕਹਿੰਦਾ ਹਿਸਾਬ ਕਿਤਾਬ ਉੱਪਰ ਜਾ ਕੇ ਹੁੰਦਾ..ਸਭ ਕੁਝ ਇਥੇ ਹੀ ਏ!
ਬਿਆਸ ਲਾਗੇ ਦੀ ਇਹ ਸੱਚੀ ਘਟਨਾ ਓਹਨਾ ਵੇਲਿਆਂ ਦੀ ਹੈ ਜਦੋਂ ਤਤਕਾਲੀਨ ਪੰਜਾਬ ਦੇ ਬੰਗਾਲੀ ਗਵਰਨਰ ਸਿਧਾਰਥ ਸ਼ੰਕਰ ਰੇਅ ਨੇ ਇੱਕ ਵੇਰ ਪੰਜਾਬੀ ਯੂਨੀਵਰਸਿਟੀ ਵਿਚ ਪੜਾਉਂਦੀ ਬੀਬੀ ਦਲੀਪ ਕੌਰ ਟਿਵਾਣਾ ਜੀ ਨੂੰ ਸੁਨੇਹਾ ਭੇਜਿਆ ਕੇ ਆ ਕੇ ਮਿਲ ਜਾਵੋ..ਪੰਜਾਬ ਦੇ ਖਰਾਬ ਹਾਲਾਤਾਂ ਤੇ ਵਿਚਾਰ ਵਟਾਂਦਰਾਂ ਕਰਨਾ ਏ..!
ਸਰਕਾਰੀ ਨੌਕਰੀ ਵਿਚ ਹੁੰਦਿਆਂ ਹੋਇਆਂ ਵੀ ਬੀਬੀ ਟਿਵਾਣਾ ਨੇ ਅੱਗੋਂ ਦੋ ਟੁੱਕ ਜਵਾਬ ਲਿਖ ਭੇਜਿਆ ਕੇ ਬੰਗਾਲ ਦੀ ਨੌਜੁਆਨੀ ਖਤਮ ਕਰ ਹੁਣ ਪੰਜਾਬ ਦੀ ਮੁਕਾਉਣ ਆਏ ਨੂੰ ਮੈਂ ਕਦੀ ਵੀ ਨਹੀਂ ਮਿਲ ਸਕਦੀ..!
ਅਕਸਰ ਸੋਚਦਾ ਹਾਂ ਕੇ "ਇਹੋ ਹਮਾਰਾ ਜੀਵਣਾ" ਦੀ ਭਾਨੋ ਯਾਨੀ ਕੇ "ਅਮਰ ਨੂਰੀ" ਨੂੰ ਜਦੋਂ ਦੂਜੀ ਥਾਂ ਤੋਂ ਵੀ ਘਰੋਂ ਕੱਢ ਦਿੱਤਾ ਜਾਂਦਾ ਏ ਤਾਂ ਇਹ ਬਿਰਤਾਂਤ ਲਿਖਦਿਆਂ ਦਲੀਪ ਕੌਰ ਟਿਵਾਣਾ ਖੁਦ ਪਤਾ ਨੀ ਕਿੰਨਾ ਕੂ ਰੋਈ ਹੋਣੀ ਏ!
ਖੈਰ ਲੇਖਕ ਉਹ ਜਿਹੜਾ ਸੱਚ ਨੂੰ ਸੱਚ ਆਖਣ ਦੀ ਜੁਰੱਰਤ ਰੱਖਦਾ ਹੋਵੇ..ਨਹੀਂ ਤੇ ਪਾਣੀ ਦੇ ਵਹਾ ਨਾਲ ਤਾਰੀ ਲਾਉਣੀ ਬੜੀ ਹੀ ਸੌਖੀ ਏ..ਮਾਸਾ ਜਿੰਨਾ ਜ਼ੋਰ ਨੀ ਲੱਗਦਾ..ਤੇ ਸਰਕਾਰਾਂ ਵੀ ਕੁਝ ਨਹੀਂ ਆਖਦੀਆਂ!
ਸੋ ਅਖੀਰ ਵਿਚ ਇਹੋ ਅਰਦਾਸ ਏ ਕੇ ਭਾਵੇਂ ਜੋ ਮਰਜੀ ਹੋ ਜਾਵੇ..ਪੰਜ ਦਰਿਆਵਾਂ ਦੀ ਇਹ ਧਰਤੀ ਮਹਾਰਾਜੇ ਦਲੀਪ ਸਿੰਘ ਵਰਗੇ ਅਣਖੀਲੇ ਪੁੱਤ ਤੇ ਝੂਠੇ ਨੂੰ ਮੂੰਹ ਤੇ ਝੂਠਾ ਆਖਣ ਵਾਲੀਆਂ ਦਲੀਪ ਕੌਰ ਟਿਵਾਣਾ ਵਰਗੀਆਂ ਧੀਆਂ ਜੰਮਣੀਆਂ ਕਦੀ ਵੀ ਬੰਦ ਨਾ ਕਰੇ!
ਹਰਪ੍ਰੀਤ ਸਿੰਘ ਜਵੰਦਾ
ਵੱਡਾ ਦਿਹਾੜੀ ਲਾਉਣ ਗਿਆ ਪਿੰਡੋਂ ਬਾਹਰ ਹੀ ਨਹਿਰ ਤੋਂ ਚੁੱਕ ਲਿਆ ਗਿਆ..
ਗੋਹਾ ਫੇਰਦੀ ਨੂੰ ਕੋਈ ਸੁਨੇਹਾ ਦੇ ਗਿਆ..ਮੈਂ ਲਿੱਬੜੇ ਹੱਥਾਂ ਨਾਲ ਹੀ ਬਾਹਰ ਨੂੰ ਭੱਜ ਉਠੀ..!