ਬਲੈਕ ਬਿਕਨੀ ’ਚ ਰੂਬੀਨਾ ਨੇ ਮਚਾਇਆ ਤਹਿਲਕਾ, ਸਮੁੰਦਰ ਕੰਢੇ ਦਿੱਤੇ ਜ਼ਬਰਦਸਤ ਪੋਜ਼ (ਤਸਵੀਰਾਂ)
rubina in a black bikini poses with tehelka  poses on the beach  photos
ਮੁੰਬਈ: --12ਅਗਸਤ21-(MDP-ਬਿਊਰੋ)--‘ਬਿਗ ਬੌਸ 14’ ਫੇਮ ਰੂਬੀਨਾ ਦਿਲੈਕ ਇਨੀਂ ਦਿਨੀਂ ਗੋਆ ’ਚ ਛੁੱਟੀਆਂ ਦਾ ਮਜ਼ਾ ਲੈ ਰਹੀ ਹੈ। ਉਥੇ ਪਹੁੰਚ ਕੇ ਅਦਾਕਾਰਾ ਆਪਣੇ ਪਲਾਂ ਨੂੰ ਖ਼ਾਸ ਬਣਾਉਣ ’ਚ ਕੋਈ ਕਸਰ ਨਹੀਂ ਛੱਡਦੀ। ਇਕ ਤੋਂ ਬਾਅਦ ਇਕ ਆਪਣੇ ਬੋਲਡ ਅੰਦਾਜ਼ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਕੇ ਉਹ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ। ਹਾਲ ਹੀ ’ਚ ਇਕ ਵਾਰ ਫਿਰ ਰੂਬੀਨਾ ਨੇ ਆਪਣੀਆਂ ਨਵੀਂਆਂ ਤਸਵੀਰਾਂ ਸਾਂਝੀਆਂ ਕਰ ਇੰਟਰਨੈੱਟ ਦਾ ਤਾਪਮਾਨ ਵਧਾ ਦਿੱਤਾ ਹੈ।

PunjabKesari
ਲੁੱਕ ਦੀ ਗੱਲ ਕਰੀਏ ਤਾਂ ਇਨ੍ਹਾਂ ਤਸਵੀਰਾਂ ’ਚ ਰੂਬੀਨਾ ਬਲੈਕ ਬਿਕਨੀ ਪਹਿਨੇ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਸ ਨੇ ਮੈਚਿੰਗ ਨੈੱਟ ਦਾ ਸ਼ਰੱਗ ਵੀ ਕੈਰੀ ਕੀਤਾ ਹੋਇਆ ਹੈ। ਕੰਨਾਂ ’ਚ ਪਿੰਕ ਇਅਰਰਿੰਗ ਅਤੇ ਵਾਲ਼ਾਂ ਦਾ ਲੋਅ ਬਨ ਅਦਾਕਾਰਾ ਦੀ ਲੁੱਕ ਨੂੰ ਪੂਰਾ ਕਰ ਰਿਹਾ ਹੈ। 

PunjabKesari
ਸਮੁੰਦਰ ਕੰਢੇ ਅਦਾਕਾਰਾ ਕੈਮਰੇ ਦੇ ਸਾਹਮਣੇ ਬੋਲਡ ਅਦਾਵਾਂ ਫਲਾਂਟ ਕਰਦੀ ਹੋਈ ਜ਼ਬਰਦਸਤ ਪੋਜ਼ ਦੇ ਰਹੀ ਹੈ। 

PunjabKesari
ਇਨ੍ਹਾਂ ਤਸਵੀਰਾਂ ਦੇ ਕੈਪਸ਼ਨ ’ਚ ਅਦਾਕਾਰਾ ਨੇ ਲਿਖਿਆ ਕਿ ‘ਜਿੰਨੀ ਸਮੁੰਦਰ ਦੀ ਡੂੰਘਾਈ, ਓਨੀ ਮੇਰੇ ਅਸਮਾਨਾਂ ਦੀ ਉੱਚਾਈ...।

PunjabKesari
ਪ੍ਰਸ਼ੰਸਕ ਉਸ ਦੀਆਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਇਸ ’ਤੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। 

PunjabKesari
ਇਸ ਤੋਂ ਪਹਿਲਾਂ ਵੀ ਰੂਬੀਨਾ ਨੇ ਗੋਆ ਤੋਂ ਮੋਨੋਕਿਨੀ ’ਚ ਆਪਣੀਆਂ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਸਨ ਜਿਨ੍ਹਾਂ ਨੂੰ ਪ੍ਰਸ਼ੰਸਕ ਨੇ ਖੂਬ ਪਸੰਦ ਸੀ।