ਟ੍ਰੋਲਿੰਗ ਦੀ ਚਿੰਤਾ ਛੱਡ ਨੀਆ ਸ਼ਰਮਾ ਨੇ ਸਾਂਝੀਆਂ ਕੀਤੀਆਂ ਬ੍ਰਾਅਲੈੱਸ ਤਸਵੀਰਾਂ |
ਮੁੰਬਈ:--14ਅਗਸਤ21-(MDP-ਬਿਊਰੋ)-- ਅਦਾਕਾਰ ਨੀਆ ਸ਼ਰਮਾ ਟੀ.ਵੀ. ਇੰਡਸਟਰੀ ਦੀ ਇਕ ਅਜਿਹੀ
ਅਦਾਕਾਰਾ ਹੈ ਜੋ ਆਪਣੀ ਬੋਲਡ ਲੁੱਕ ਕਾਰਨ ਹਮੇਸ਼ਾ ਚਰਚਾ ’ਚ ਰਹਿੰਦੀ ਹੈ। ਅਦਾਕਾਰਾ ਅਕਸਰ
ਆਪਣੇ ਇੰਸਟਾਗ੍ਰਾਮ ’ਤੇ ਅਜਿਹੀਆਂ ਬੋਲਡ ਤਸਵੀਰ ਅਤੇ ਵੀਡੀਓਜ਼ ਸ਼ੇਅਰ ਕਰਦੀ ਹੈ ਜਿਨ੍ਹਾਂ
ਦੀ ਵਜ੍ਹਾ ਨਾਲ ਉਹ ਟਰੋਲ ਹੋ ਜਾਂਦੀ ਹੈ।

ਲੋਕ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਇਤਰਾਜ਼ਯੋਗ ਕੁਮੈਂਟ ਵੀ ਕਰਦੇ ਹਨ ਪਰ ਲੱਗਦਾ ਹੈ ਕਿ
ਨਿਆ ਨੂੰ ਉਨ੍ਹਾਂ ਦੀਆਂ ਇਨ੍ਹਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ। ਇਹੀਂ ਕਾਰਨ ਹੈ ਕਿ
ਟਰੋਲਿੰਗ ਦੀ ਚਿੰਤਾ ਛੱਡ ਨਿਆ ਨੇ ਇਕ ਵਾਰ ਫਿਰ ਬੋਲਡ ਲੁੱਕ ਅਪਣਾ ਲਈ ਹੈ।

ਇਸ ਵਾਰ ਨੀਆ ਨੇ ਬ੍ਰਾਅਲੈੱਸ ਫੋਟੋਸ਼ੂਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਲੁੱਕ ਦੀ
ਗੱਲ ਕਰੀਏ ਤਾਂ ਨਿਆ ਨੇ ਵ੍ਹਾਈਟ ਰਿਬਡ ਜੀਂਸ ਦੇ ਨਾਲ ਪਿੰਕ ਕਰਾਪ ਜੈਕੇਟ ਕੈਰੀ ਕੀਤੀ
ਹੈ। ਇਸ ਜੈਕੇਟ ’ਚ ਉਸ ਦੇ ਕਲੀਵੇਜ਼ ਨਜ਼ਰ ਆ ਰਹੇ ਹਨ।

ਆਪਣੀ ਇਸ ਲੁੱਕ ਨੂੰ ਨਿਆ ਨੇ ਚੰਕੀ ਨੈਕਲੈੱਸ ਅਤੇ ਮਿਨੀਮਲ ਮੇਕਅੱਪ ਨਾਲ ਪੂਰਾ ਕੀਤਾ ਹੈ।
ਕੈਟੀ ਆਈਜ਼ ਮੇਕਅੱਪ, ਨਿਊਡ ਲਿਪਸ, ਪਿੰਕ ਆਈਸ਼ੇਡੋ ਅਤੇ ਖੁੱਲ੍ਹੇ ਵਾਲ਼ ਨੀਆ ਦੀ ਲੁੱਕ ਨੂੰ
ਪਰਫੈਕਟ ਬਣਾ ਰਹੇ ਹਨ। ਨਿਆ ਨੇ ਵ੍ਹਾਈਟ ਹੀਲਸ ਕੈਰੀ ਕੀਤੇ ਹਨ। ਤਸਵੀਰਾਂ ਦੇ ਨਾਲ ਨੀਆ
ਨੇ ਕੈਪਸ਼ਨ ’ਚ ਲਿਖਿਆ ਹੈ- ‘ਸਟਾਈਲਿਸ਼-ਮੈਂ ਨੈਚੁਰਲ ਹਾਂ’।

ਕੰਮ ਦੀ ਗੱਲ ਕਰੀਏ ਤਾਂ ਨਿਆ ‘ਏਕ ਹਜ਼ਾਰੋਂ ਮੇ ਮੇਰੀ ਬਹਿਨਾ ਹੈ’, ‘ਜਮਾਈ ਰਾਜਾ’,
‘ਕੁਬੂਲ ਹੈ’, ‘ਆਪ ਕੇ ਆ ਜਾਨੇ ਸੇ’, ‘ਨਾਗਿਨ 3’ ਅਤੇ ‘ਨਾਗਿਨ 5’ ਦਾ ਹਿੱਸਾ ਰਹਿ
ਚੁੱਕੀ ਹੈ।
|