ਵਿਆਹ ਤੋਂ ਬਾਅਦ ਰੀਆ ਕਪੂਰ ਦੀ ਪਤੀ ਨਾਲ ਸਾਹਮਣੇ ਆਈ ਖ਼ੂਬਸੂਰਤ ਤਸਵੀਰ
duday.pngਮੁੰਬਈ --17ਅਗਸਤ21-(ਮੀਡੀਦੇਪੰਜਾਬ)-- ਬਾਲੀਵੁੱਡ ਅਦਾਕਾਰ ਅਨਿਲ ਕਪੂਰ ਦੀ ਛੋਟੀ ਧੀ ਤੇ ਮਸ਼ਹੂਰ ਫ਼ਿਲਮ ਨਿਰਮਾਤਾ ਰੀਆ ਕਪੂਰ ਹਾਲ ਹੀ ’ਚ ਵਿਆਹ ਦੇ ਬੰਧਨ ’ਚ ਬੱਝੀ ਹੈ। ਰੀਆ ਕਪੂਰ ਨੇ ਆਪਣੇ ਬੁਆਏਫਰੈਂਡ ਨਾਲ ਸੱਤ ਫੇਰੇ ਲਏ ਹਨ।

PunjabKesari

ਇਹ ਵਿਆਹ ਇਕ ਛੋਟੇ ਜਿਹੇ ਫੈਮਿਲੀ ਫੰਕਸ਼ਨ ’ਚ ਹੋਇਆ ਹੈ, ਜਿਸ ’ਚ ਕੁਝ ਕਰੀਬੀ ਰਿਸ਼ਤੇਦਾਰ ਤੇ ਦੋਸਤ ਸ਼ਾਮਲ ਹੋਏ। ਹੁਣ ਇਸ ਵਿਆਹ ਤੋਂ ਰੀਆ ਕਪੂਰ ਤੇ ਕਰਨ ਬੂਲਾਨੀ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ।

PunjabKesari

ਰੀਆ ਕਪੂਰ ਨੇ ਕਰਨ ਬੂਲਾਨੀ ਨਾਲ ਵਿਆਹ ਤੋਂ ਬਾਅਦ ਪਹਿਲੀ ਵਾਰ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕੀਤੀ ਹੈ। ਰੀਆ ਨੇ ਆਪਣੇ ਵਿਆਹ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ’ਚ ਰੀਆ ਦੁਲਹਣ ਦੇ ਜੋੜੇ ’ਚ ਬੇਹੱਦ ਖ਼ੂਬਸੂਰਤ ਨਜ਼ਰ ਆ ਰਹੀ ਹੈ। ਰੀਆ ਨੇ ਆਪਣੇ ਵਿਆਹ ਲਈ ਸਫੈਦ ਤੇ ਸੁਨਹਿਰੀ ਰੰਗ ਦਾ ਕੰਬੀਨੇਸ਼ਨ ਚੁਣਿਆ ਹੈ।

PunjabKesari

ਉਥੇ ਕਰਨ ਨੇ ਵੀ ਰੀਆ ਨਾਲ ਮੇਲ ਖਾਂਦੀ ਸ਼ੇਰਵਾਨੀ ਪਹਿਨੀ ਹੋਈ ਹੈ। ਇਸ ਦੇ ਨਾਲ ਉਨ੍ਹਾਂ ਨੇ ਲਾਲ ਰੰਗ ਦਾ ਦੁਪੱਟਾ ਵੀ ਗਲੇ ’ਚ ਪਹਿਨਿਆ ਹੋਇਆ ਹੈ। ਤਸਵੀਰ ’ਚ ਕਰਨ ਰੀਆ ਨੂੰ ਮੁੰਦਰੀ ਪਹਿਨਾਉਂਦੇ ਹੋਏ ਨਜ਼ਰ ਆ ਰਹੇ ਹਨ, ਉਥੇ ਰੀਆ ਇਸ ਦੌਰਾਨ ਨਵੀਂ ਨਵੇਲੀ ਦੁਲਹਣ ਵਾਂਗ ਸ਼ਰਮਾਉਂਦੀ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਰੀਆ ਨੇ ਇਕ ਪੋਸਟ ਵੀ ਲਿਖੀ ਹੈ।

PunjabKesari