ਅਹਿੰਸਾ ਦਾ ਪੁਜਾਰੀ

ਬਲਦੇਵ ਸਿੰਘ ਸਿੱਧੂ
ਕਹਿੰਦੇ ਹਨ ਕਿ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਮਹਾਤਮਾ ਬੁੱਧ ਜੀ ਇੱਕ ਪਿੰਡ ਵਿੱਚ ਉਪਦੇਸ਼ ਦੇਣ ਲਈ ਪਹੁੰਚੇ। ਉੁਨ੍ਹ੍ਯਾਂ ਲੋਕਾਂ ਨੂੰ ਦੁੱਖੀ ਤੇ ਉਦਾਸ ਵੇਖ ਕੇ ਬੁੱਧ ਨੇ ਇਸ ਦਾ ਕਾਰਨ ਪੁੁੱਛਿਆ ਤਾਂ ਲੋਕਾਂ  ਨੇ ਡਾਕੂ  ਉਂਗਾਲੀਮੱਲ ਦੇ ਜ਼ੁਲਮਾਂ ਬਾਰੇ ਮਹਾਤਮਾ ਨੂੰ ਦੁੱਖ ਸੁਣਾਏ। ਇਹ ਗੱਲ ਸੁਣ ਕੇ ਉਹ ਬਹੁਤ ਦੁੱਖੀ ਹੋਏ।
ਉਹ ਅਗਲੇ ਦਿਨ ਲੋਕਾਂ ਦੇ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਜੰਗਲ ਵੱਲ ਨੂੰ ਉਸ ਰਸਤੇ ਚੱਲ ਪਏ, ਜਿਸ ਰਸਤੇ  ’ਤੇ ਡਾਕੂ ਲੋਕਾਂ ਨੂੰ ਮਾਰ ਕੇ ਉਨ੍ਹਾਂ ਦਾ ਸਾਮਾਨ ਲੁੱਟ ਲੈਂਦਾ ਸੀ। ਇਸ ਤਰ੍ਹ੍ਯਾਂ ਬੁੱਧ  ਜੀ ਆਪਣੀ ਮਸਤੀ ’ਚ ਮੁਸ਼ਕਿਲ ਨਾਲ ਅੱਧਾ ਕੋਹ ਹੀ ਗਏ ਹੋਣਗੇ ਕਿ ਉਨ੍ਹਾਂ ਨੂੰ ਇੱਕ ਗਰਜ਼ਵੀ ਆਵਾਜ਼ ਸੁਣਾਈ ਦਿੱਤੀ। ਬੁੱਧ ਜੀ ਰੁਕ ਗਏ। ਉਸ ਸਮੇਂ ਹੀ ਸੰਘਣੀਆਂ  ਝਾੜੀਆਂ ’ਚ ਨਿਕਲ ਕੇ ਇੱਕ ਡਾਕੂ ਉਨ੍ਹਾਂ ਦੇ ਸਾਹਮਣੇ ਆ ਕੇ ਖੜ੍ਹਾ ਹੋ ਗਿਆ।

ਉਨ੍ਹਾਂ ਨੇ ਡਾਕੂ ਤੋਂ ਪੁੱਛਿਆ, ‘‘ਮੈਂ ਤਾਂ ਤੁਹਾਡੀ ਆਵਾਜ਼ ਸੁਣ ਕੇ ਠਹਿਰ ਗਿਆ, ਪ੍ਰੰਤੂ ਤੁਸੀਂ ਕਦ ਠਹਿਰੋਗੇ?’’
ਮਹਾਤਮਾ ਬੁੱਧ ਦੀ ਪ੍ਰਭਾਵਸ਼ਾਲੀ ਬਾਣੀ ਨੇ ਉਂਗਾਲੀਮੱਲ ਨੂੰ ਝੰਜੋੜ ਕੇ ਰੱਖ ਦਿੱਤਾ। ਉਹ ਪੱਥਰ ਦਾ ਬੁੱਤ ਬਣ ਕੇ ਖਲੋ ਗਿਆ। ਕੁਝ ਚਿਰ ਪਿੱਛੋਂ ਡਾਕੂ ਨੇ ਹੈਰਾਨ ਹੋ ਕੇ ਪੁੱਛਿਆ’’, ਐਂ ਆਪ ਜੀ ਦੀ ਗੱਲ ਸਮਝ ਨਹੀਂ ਸਕਿਆ?’’
ਇਹ ਸੁਣ ਕੇ ਬੁੱਧ ਨੇ ਕਿਹਾ, ‘‘ਹੇ ਮੂਰਖ, ਇਹ ਜ਼ਿੰਦਗੀ ਤਾਂ ਪਹਿਲਾਂ ਹੀ ਦੁੱਖਾਂ ਦਾ ਘਰ ਹੈ। ਜੀਵਨ ਵਿੱਚ ਤਾਂ ਮਰਨ ਤੋਂ ਜਨਮ ਤੱਕ ਦੁੱਖ ਹੀ ਦੁੱਖ ਹਨ। ਤੂੰ ਨਿਰਦੋਸ਼ਾਂ ਦਾ ਕਤਲ ਕਰਕੇ ਪਾਪਾਂ ਦੀ ਪੰਡ ਹੋਰ ਕਿਉਂ ਭਾਰੀ ਕਰ ਰਿਹਾ ਹੈ। ਇਸ ਦਾ ਲੇਖਾ ਕਿੱਥੇ ਦੇਵੇਂਗਾ।’’ ਕੁੱਝ ਪਲ ਰੁਕ ਕੇ ਬੁੱਧ ਜੀ ਨੇ ਫਿਰ    ਕਿਹਾ’’, ਮੈਂ ਤਾਂ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਬੰਧਨਾਂ ਤੋਂ ਮੁਕਤ ਹੋ ਗਿਆ। ਇਨ੍ਹਾਂ ਸਭ ਤੋਂ ਤੂੰ  ਕਦੋਂ ਮੁਕਤ ਹੋਵੇਗਾ।’’
ਮਹਾਤਮਾ ਬੁੱਧ ਜੀ ਦੀ ਮਿੱਠੀ ਬਾਣੀ ਦਾ ਡਾਕੂ ’ਤੇ ਜਾਦੂ ਵਰਗਾ ਅਸਰ ਹੋਇਆ,  ਉਸ ਸਮੇਂ ਹੀ ਹਿੰਸਾ ਦਾ ਤਿਆਗ ਕਰ ਦਿੱਤਾ ਤੇ ਅਹਿੰਸਾ ਦਾ ਪੁਜਾਰੀ ਬਣ ਗਿਆ। ਇਸ ਪਿੱਛੋਂ ਉਹ ਮਹਾਤਮਾ ਬੁੱਧ ਦਾ ਸ਼ਗਿਰਦ ਬਣ ਕੇ ਅਹਿੰਸਾ ਦਾ ਪ੍ਰਚਾਰ ਕਰਨ  ਲੱਗ ਪਿਆ।