ਸ਼ਿਲਪਾ ਸ਼ੈੱਟੀ ਦੇ ਮੁੜ ਕੰਮ ’ਤੇ ਵਾਪਸ ਆਉਣ ਦਾ ਹਿਨਾ ਖ਼ਾਨ ਨੇ ਕੀਤਾ ਸਮਰਥਨ, ਆਖੀ ਇਹ ਗੱਲ
hina khan support shilpa shetty
ਮੁੰਬਈ --20ਅਗਸਤ21-(ਮੀਡੀਦੇਪੰਜਾਬ)--  ਸ਼ਿਲਪਾ ਸ਼ੈੱਟੀ ਨੂੰ ਹਾਲ ਹੀ ’ਚ ਡਾਂਸ ਰਿਐਲਿਟੀ ਸ਼ੋਅ ਦੇ ਸੈੱਟ ’ਤੇ ਵੇਖਿਆ ਗਿਆ ਸੀ। ਦਰਅਸਲ ਸ਼ਿਲਪਾ ਸ਼ੈੱਟੀ ਨੇ ਅਸ਼ਲੀਲ ਫ਼ਿਲਮਾਂ ਦੇ ਮਾਮਲੇ ’ਚ ਪਤੀ ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਦੁਬਾਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਪਹਿਲੀ ਵਾਰ ਹੈ, ਜਦੋਂ ਉਹ ਮੁੜ ਸੈੱਟ ’ਤੇ ਨਜ਼ਰ ਆਈ ਹੈ। ਸ਼ਿਲਪਾ ਇਸ ਦੌਰਾਨ ਨੀਲੀ ਤੇ ਗੁਲਾਬੀ ਰੰਗ ਦੀ ਸਾੜ੍ਹੀ ਪਹਿਨੀ ਹੋਈ ਦਿਖਾਈ ਦਿੱਤੀ।

ਹੁਣ ਫ਼ਿਲਮ ਅਦਾਕਾਰਾ ਹਿਨਾ ਖ਼ਾਨ ਨੇ ਇੰਸਟਾਗ੍ਰਾਮ ’ਤੇ ਉਸ ਦਾ ਸਮਰਥਨ ਕੀਤਾ ਹੈ। ਹਿਨਾ ਖ਼ਾਨ ਨੇ ਸ਼ਿਲਪਾ ਸ਼ੈੱਟੀ ਦੇ ਮੁੜ ਸ਼ੂਟਿੰਗ ’ਤੇ ਆਉਣ ’ਤੇ ਲਿਖਿਆ, ‘ਤੁਹਾਨੂੰ ਕੰਮ ਕਰਨਾ ਪਵੇਗਾ’। ਹਾਲ ਹੀ ’ਚ ਰਾਜ ਨੇ ਅੰਤਰਿਮ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਸੈਸ਼ਨ ਕੋਰਟ ਨੇ ਰੱਦ ਕਰ ਦਿੱਤਾ ਸ,ਹੁਣ ਜਸਟਿਸ ਸ਼ਿੰਦੇ ਨੇ ਪੁਲਸ ਨੂੰ ਇਸ ਮਾਮਲੇ ’ਚ 25 ਅਗਸਤ ਤੱਕ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ। ਸ਼ਿਲਪਾ ਸ਼ੈੱਟੀ ਇਸ ਸਮੇਂ ਅਨੁਰਾਗ ਬਾਸੂ ਤੇ ਗੀਤਾ ਕਪੂਰ ਨਾਲ ‘ਸੁਪਰ ਡਾਂਸਰ 4’ ਨੂੰ ਜੱਜ ਕਰ ਰਹੀ ਹੈ।

PunjabKesari

ਸ਼ਿਲਪਾ ਸ਼ੈੱਟੀ ਇਕ ਫ਼ਿਲਮ ਅਦਾਕਾਰਾ ਹੈ। ਉਸ ਨੇ ਕਈ ਫ਼ਿਲਮਾਂ ’ਚ ਕੰਮ ਕੀਤਾ ਹੈ। ਉਸ ਦੀ ਪਿਛਲੀ ਫ਼ਿਲਮ ‘ਹੰਗਾਮਾ 2’ ਸੀ। ਇਸ ਤੋਂ ਇਲਾਵਾ ਇਸ ਫ਼ਿਲਮ ’ਚ ਪਰੇਸ਼ ਰਾਵਲ ਦੀ ਅਹਿਮ ਭੂਮਿਕਾ ਸੀ। ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ, ਜੋ ਬਹੁਤ ਤੇਜ਼ੀ ਨਾਲ ਵਾਇਰਲ ਹੁੰਦੀਆਂ ਹਨ।

ਸ਼ਿਲਪਾ ਸ਼ੈੱਟੀ ਦੀ ਭੈਣ ਸ਼ਮਿਤਾ ਸ਼ੈੱਟੀ ‘ਬਿੱਗ ਬੌਸ ਓ. ਟੀ. ਟੀ.’ ’ਚ ਨਜ਼ਰ ਆ ਰਹੀ ਹੈ। ਉਸ ਨੇ ਆਪਣੇ ਜੀਜੇ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਅਸ਼ਲੀਲ ਫ਼ਿਲਮਾਂ ਦੇ ਮਾਮਲੇ ਨੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਹੈ।