ਬਾਗ਼ੀ ਮਸੀਹਾ

ਅਜੀਤ ਰਾਹੀ
ਅੰਗਰੇਜ਼ਾਂ ਨੇ ਸਰਾਤ-ਉਦ-ਦੌਲਾ ਨੂੰ ਕਈ ਤੋਹਫੇ ਭੇਜੇ ਤਾਂ ਕਿ ਉਹ ਉਨ੍ਹਾਂ (ਅੰਗਰੇਜ਼ਾਂ) ਨਾਲ ਮਿੱਤਰਤਾ ਕਾਇਮ ਕਰ ਸਕਣ ਅਤੇ ਸਾਨੂੰ ਉਹ ਉਸ ਪਾਸੋਂ ਪ੍ਰਾਪਤ ਕਰ ਸਕਣ। ਪਰ ਇਸ ਤਰ੍ਹਾਂ ਦਾ ਕੁਝ ਵੀ ਨਾ ਹੋਇਆ ਉਹ ਅੰਗਰੇਜ਼ਾਂ ਦੀਆਂ ਸਭ ਚਾਲਾਂ ਨੂੰ ਸਮਝਦਾ ਸੀ। ਇਸ ਲਈ ਅੰਗਰੇਜ਼ਾਂ ਨੂੰ ਮੂੰਹ ਦੀ ਖਾਣੀ ਪਈ। ਜਿਵੇਂ ਮੈਂ ਪਹਿਲਾਂ ਦੱਸ ਆਇਆ ਹਾਂ ਕਿ ਜਦੋਂ ਅਸੀਂ ਇਰਾਨ ਪਹੁੰਚੇ ਸੀ ਤਾਂ ਇੱਥੇ ਅਨਾਰਕੀ ਫੈਲੀ ਹੋਈ ਸੀ।  ਉਸ ਵਕਤ ਮੇਰੇ ਤਿੰਨ ਹੀ ਸਾਥੀ ਸਨ। ਜ਼ਿਆ-ਉਲ-ਹੱਕ ਨੂੰ ਮੈਂ ਹਿੰਦੋਸਤਾਨ ਵਾਪਸ ਭੇਜ ਦਿੱਤਾ ਸੀ। ਸੂਫੀ ਜੀ ਨੂੰ ਮੈਂ ਪਹਿਲਾਂ ਹੀ ਸ਼ਿਰਾਜ ਭੇਜ ਜਿੱਤਾ ਸੀ। ਹੁਣ ਮੈਂ ਰਿਸ਼ੀ ਕੇਸ਼ ਲੱਠਾ ਹੀ ਰਹਿ ਗਏ ਸੀ। ਜਦੋਂ ਅਸੀਂ ਆਪਣਾ ਸਫਰ ਅੱਗੇ ਸ਼ੁਰੂ ਕੀਤਾ ਉਸ ਵਕਤ ਮੈਂ ਅਤੇ ਰਿਸ਼ੀਕੇਸ਼ ਲੱਠਾ ਹੀ ਸਾਂ। ਲੱਠਾ ਮੈਥੋਂ ਸੌ ਗਜ਼ ਪਿੱਛੇ  ਰਹਿੰਦਾ ਸੀ। ਜਦੋਂ ਅਸੀਂ ਇੱਕ  ਨਦੀ ਉ¤à¨¤à©‡ ਪਹੁੰਚੇ,  ਜਿਸ ਨੂੰ ਅਸੀਂ ਪਹਿਲਾਂ ਵੀ ਇੱਕ ਵਾਰ ਪਾਰ ਕੀਤਾ ਸੀ। ਉਸ ਨਦੀ ਉ¤à¨¤à©‡ ਤਿੰਨ ਆਦਮੀ ਸਾਨੂੰ ਮਿਲੇ, ਜਿਨ੍ਹਾਂ ਕੋਲ ਰਾਈਫਲਾਂ ਸਨ। ਉਨ੍ਹਾਂ ਵਿੱਚੋਂ ਇੱਕ ਨੇ ਮੈਂ ਪੁੱਛਿਆ ਕਿ ਅਸੀਂ ਕਿੱਥੇ ਜਾ ਰਹੇ ਹਾਂ। ਮੈਨੂੰ ਉਸ ਨੂੰ ਕਿਹਾ ਤੁਹਾਡਾ ਇਸ ਨਾਲ ਕੀ ਲੈਣਾ ਦੇਣ ਹੈ ਕਿ ਅਸੀਂ ਕਿੱਥੇ ਜਾ ਰਹੇ ਹਾਂ।

ਉਸਨੂੰ ਕੀ ਹੱਕ ਹੈ ਕਿ ਉਹ ਸਾਥੋਂ ਇਸ ਤਰ੍ਹਾਂ ਦੇ ਸਵਾਲ ਪੁੱਛੇ। ਮੇਰੇ ਕਹਿਣ ਦੀ ਦੇਰ ਸੀ ਕਿ ਉਸ ਨੇ ਮੇਰੇ ਉ¤à¨¤à©‡ ਹਮਲਾ ਕਰ ਦਿੱਤਾ ਅਤੇ ਮੈਨੂੰ ਜੱਫਾ ਮਾਰ ਲਿਆ। ਪਰ ਮੈਂ ਉਸ ਦੀ ਰਾਈਫਲ ਕਾਬੂ ਕਰ ਲਈ ਅਤੇ ਉਸ ਨੂੰ ਹੇਠਾਂ  ਸੁੱਟ ਲਿਆ, ਉਸ ਦੇ ਦੂਸਰੇ ਦੋਵੋਂ ਸਾਥੀ ਵੀ ਉਸ ਦੀ ਮਦਦ ਨੂੰ ਆ ਗਏ ਅਤੇ ਮੈਨੂੰ ਕੁੱਟਣ ਲੱਗ ਪਏ, ਇਤਨੇ ਨੂੰ ਰਿਸ਼ੀ ਰੇਸ਼ ਵੀ ਆ ਗਿਆ । ਜਦੋਂ ਉਹ ਮੈਨੂੰ ਰਹੇ ਸੀ ਤਾਂ ਮੇਰਾ ਇਹ ਸੋਚ ਕੇ ਹਾਸਾ ਨਿਕਲ ਰਿਹਾ ਸੀ ਕਿ ਮੈਂ ਕੁੱਟ ਖਾ ਰਿਹਾ ਹਾਂ। ਰਿਸ਼ੀ ਕੇਸ਼ ਵੀ  ਰਾਈਫਲਾਂ ਵਾਲਿਆਂ  ਤੋਂ ਕੁੱਟਿਆ ਗਿਆ ਅਤੇ ਉਹ ਰੋਣ ਲੱਗ ਪਿਆ। ਰਿਸ਼ੀ ਕੇਸ਼ ਨੇ ਮੈਨੂੰ ਪੁੱਛਿਆ ਤੂੰ ਕਿਉਂ ਹੱਸ ਰਿਹਾ ਸੀ ਤਾਂ ਮੈਂ ਉਸ ਨੂੰ ਜਵਾਬ ਦਿੱਤਾ ਕਿ ਇਹ ਕੁਟ ਖਾਣ ਦਾੀ ਮੇਰਾ ਜ਼ਿੰਦਗੀ ਦਾ ਪਹਿਲਾ ਤਜ਼ਰਬਾ ਹੈ, ਇਸ ਲਈ ਇਸ ਪਹਿਲੇ ਤਜ਼ਰਬੇ ਉ¤à¨¤à©‡ ਹਾਸਾ ਆ ਰਿਹਾ ਸੀ। ਰਾਈਫਲਾਂ ਵਾਲੇ ਸਾਨੂੰ ਇੱਕ ਉਜਾੜ ਥਾਂ ਉ¤à¨¤à©‡ ਲੈ ਗਏ,  ਜਿੱਥੇ ਉਨ੍ਹਾਂ ਸਾਨੂੰ ਅੱਖਾਂ ਬੰਦ ਕਰਨ ਦਾ ਹੁਕਮ ਦਿੱਤਾ ਤਾਂ  ਕਿ ਉਹ  ਸਾਡੇ ਕੋਲੋਂ ਸਾਰੇ ਪੈਸੇ ਅਤੇ ਕਾਗਜ਼ ਪੱਤਰ ਖੋਹ ਸਕਣ। ਆਪਣੀਆਂ ਅੱਖਾਂ ਬੰਦ ਕਰਨ ਦੇ ਬਹਾਨੇ ਅਸੀਂ ਉਨ੍ਹਾਂ ਨੂੰ ਬਹੁਤ ਨੇੜਿਉਂ  ਦੇਖ ਲਿਆ। ਪਰ ਜਦੋਂ ਉਹ ਸਾਨੂੰ ਲੁੱਟ ਰਹੇ ਸੀ ਉਸ ਵੇਲੇ ਸਾਨੂੰ ਲੱਗਦਾ ਸੀ ਕਿ ਅਸੀ ਉਨ੍ਹਾਂ ਦੇ ਮੁੜ ਮਿਲਣ ਉ¤à¨¤à©‡ ਪਹਿਚਾਣ ਨਹੀਂ ਸਕਾਂਗੇ।
ਉਨ੍ਹਾਂ ਆਪਣੇ ਵੱਲੋਂ ਸਾਡੇ ਸਾਰੇ ਪੈਸੇ ਖੋਹ ਲਏ, ਪਰ ਮੈਂ ਕੁਝ ਨੋਟ ਬਚਾ ਸਕਣ ਵਿੱਚ ਸਫਲ ਹੋ ਗਿਆ। ਜਿਹੜੇ ਮੈਂ ਇੱਕ ਖ਼ਤ ਵਿੱਚ ਪਾ ਕੇ ਲੁਕਾਏ ਹੋਏ ਸੀ। ਇਹ ਖ਼ਤ ਮੈਂ ਤਹਿਰਾਨ ਦੇ ਇਮਾਮ-ਏ-ਜ਼ਮਾ ਨੂੰ ਲਿਖਿਆ ਸੀ ਅਤੇ ਕਾਹਲੀ ਵਿੱਚ ਹੀ ਇਸ ਪੈਸੇ ਵਿੱਚ ਰੱਖ ਲਏ ਸੀ। ਸਾਨੂੰ ਲੁੱਟਣ ਤੋਂ ਬਾਅਦ ਸਾਨੂੰ  ਹੁਕਮ ਦਿੱਤਾ ਕਿ ਕਿ ਅਸੀਂ ਆਪਣੀ ਥਾਂ  ਤੋਂ ਨਾ ਹਿੱਲੀਏ ਨਹੀਂ ਤਾਂ  ਉਹ ਸਾਨੂੰ ਗੋਲੀ ਮਾਰ ਦੇਣਗੇ। ਪਰ ਮੈਂ ਉਠ ਖੜਾ ਹੋਇਆ ਅਤੇ ਆਪਣੇ ਰਾਹ ਵੱਲ ਚੱਲ ਪਿਆ। ਭਾਵੇਂ ਕਿ ਡਰੇ ਹੋਏ ਰਿਸ਼ੀ ਕੇਸ਼ ਨੇ ਮੈਨੂੰ ਕਿਹਾ ਕਿ ਉਨ੍ਹਾਂ ਦੀ ਹੁਕਮ ਅਦੂਲੀ ਕਰਕੇ ਆਪਣੇ ਜਾਨ ਖਤਰੇ ਵਿੱਚ ਨਹੀਂ ਪਾਉਣੀ ਚਾਹੀਦੀ। ਪਰ ਮੈਂ ਇਸ ਦੀ ਕੋਈ ਪਵਾਹ ਨਾ ਕੀਤੀ।
ਜਦੋਂ ਇਹ ਖਬਰ ਖਾਨ ਅਲੀ ਖਾਨ ਦੇ ਚੇਚੇਰੇ ਭਰਾ  ਸਲਾਦ- ਉਲ-ਦੌਲਾ ਕੋਲ  ਪੁੱਜੀ ਤਾਂ ਉਹ ਬਹੁਤ ਖੁਫਾ ਹੋਇਆ।  ਉਸੇ ਵੇਲੇ ਨੇੜੇ ਦੇ ਪਿੰਡ ਦੇ ਮੁਖੀ ਨੂੰ ਦੋਸ਼ੀਆਂ ਨੂੰ ਲੱਭਣ ਲਈ ਹੁਕਮ ਕਰ ਦਿੱਤਾ ਅਤੇ ਚਾਲੀ ਆਦਮੀ ਸਾਡੇ ਨਾਲ ਭੇਜੇ ਤਾਂ ਕਿ ਅਸੀਂ ਉਨ੍ਹਾਂ  ਨੂੰ ਆਪਣੇ ਲੁੱਟੇ ਜਾਣ ਵਾਲੀ ਥਾਂ ਦਿਖਾ ਸਕੀਏ ਅਤੇ ਉਹ ਦੋਸ਼ੀਆਂ ਨੂੰ ਫੜ ਸਕਣ। ਉਨ੍ਹਾਂ ਵਿੱਚੋਂ ਤੀਹ ਬੰਦਿਆਂ ਨੂੰ ਦੋਸ਼ੀਆਂ ਨੂੰ ਫੜਨ ਲਈ ਭੇਜ ਦਿੱਤਾ ਗਿਆ।  ਹੁਣ ਮੈਂ ਅਜੀਤ ਸਿੰਘ ਨਹੀਂ ਮਿਰਜ਼ਾ ਹਸਨ ਖਾਂ ਸੀ। ਜਦੋਂ ਅਸੀਂ ਪਿੰਡ ਵਿੱਚ ਪਹੁੰਚੇ ਤਾਂ ਮੁਖੀ ਨੇ ਸਾਨੂੰ ਪੁੱਛਿਆ ਅਸੀਂ ਕੀ ਖਾਣਾ ਪਸੰਦ ਕਰਾਂਗੇ ਤਾਂ  ਹੱਸ ਕੇ ਮੁਖੀ ਨੂੰ ਕਿਹਾ ਅਸੀਂ ਬਹੁਤ ਸਾਰਾ ਕੁਤਕ-ਖੁਰਦਨ (ਕੁੱਟ) ਖਾਧਾ ਹੈ। ਇਹ ਸੁਣ ਕੇ ਉਸ ਨੇ ਬਹੁਤ ਸ਼ਰਮ ਮਹਿਸੂਸ ਵੀ ਕੀਤੀ ਕੇ  ਚੰਗੀ ਤਰ੍ਹਾਂ ਅਰਾਮ ਕੀਤਾ। ਅਸੀਂ ਮੁੜ ਆਪਣੇ ਸਫਰ ਉ¤à¨¤à©‡ ਚੱਲਣਾ ਚਾਹੁੰਦੇ ਸੀ, ਪਰ ਮੁਖੀ ਨੇ ਸਾਨੂੰ ਘੱਟੋ-ਘੱਟ ਇੱਕ ਦਿਨ  ਹੋਰ ਠਹਿਰਨ ਲਈ ਆਖਿਆ। ਉਸ ਨੇ ਕਿਹਾ ਕਿ ਜੇਕਰ ਦੋਸ਼ੀਆਂ ਨੂੰ ਨਾ ਫੜ ਸਕਿਆ ਤਾਂ ਸਲਾਦ ਉਦ-ਦੌਲਾ ਉਸ ਨਾਲ ਬੁਰੀ ਕਰੇਗਾ।
ਪਰ ਅਸੀਂ ਹੈਰਾਨ ਰਹਿ ਗਏ, ਜਦੋਂ ਲੱਗਭੱਗ ਸਾਢੇ ਤਿੰਨ ਵਜੇ ਲੌਢੇ ਵੇਲੇ ਸਾਡੇ ਉ¤à¨¤à©‡ ਹਮਲਾ ਕਰਨ ਵਾਲੇ ਫੜ ਲਏ ਗਏ ਸਨ। ਸਾਨੂੰ  ਜਦੋਂ ਉਨ੍ਹਾਂ ਦੀ ਸ਼ਨਾਖਤ ਕਰਨ ਲਈ ਸੱਦਿਆ ਗਿਆ ਤਾਂ  ਉਹ  ਉਹ ਤਿੰਨੋਂ ਹੀ ਦਰੱਖਤਾਂ ਨਾਲ ਬੰਨ੍ਹੇ ਹੋਏ ਸਨ ਅਤੇ  ਪਿੰਡ ਵਾਲਿਆਂ ਕੁੱਟ-ਕੁੱਟ ਕੇ ਉਨ੍ਹਾਂ ਦਾ ਹੁਲੀਆ ਵਿਗਾੜ ਦਿੱਤਾ ਸੀ। ਮੈਨੂੰ ਉਨ੍ਹਾਂ ਦੇ ਮੂੰਹ ਉ¤à¨¤à©‡ ਥੁੱਕਣ ਲਈ ਕਿਹਾ ਗਿਆ।  ਮੈਂ ਇਸ ਤਰ੍ਹਾਂ ਦੀ ਹਰਕਤ  ਕਰਨ ਨੂੰ  ਆਪਣੀ ਜ਼ਮੀਰ ਦੇ ਵਿਰੁੱਧ ਸਮਝਦਾ ਸੀ। ਜਦੋਂ  ਮੈਂ ਕੁਤਖੁਦਾ (ਮੁਖੀ) ਨੂੰ ਉਨ੍ਹਾਂ ਛੱਡ ਦੇਣ ਲਈ ਅਤੇ ਮੁਆਫ ਕਰਨ ਲਈ ਕਿਹਾ  ਉਨ੍ਹਾਂ ਦੇ ਚਿਹਰੇ ਹੋਰ ਵੀ ਤਰਸਯੋਗ ਲੱਗ ਰਹੇ ਰਹੇ ਸਨ। ਮੈਂ ਮੁਖੀ ਨੂੰ ਕਿਹਾ ਕਿ ਇਹ ਗਰੀਬ ਹਨ, ਇਨ੍ਹਾਂ ਨੂੰ ਪੈਸਿਆਂ ਦੀ ਲੋੜ ਸੀ। ਇਸ ਲਈ ਇਨ੍ਹਾਂ ਨੇ ਇਹ ਹਰਕਤ ਕੀਤੀ ਹੈ। ਮੈਂ ਬੜੀ ਮੁਸ਼ਕਲ ਨਾਲ ਉਨ੍ਹਾਂ ਨੂੰ ਕੁੱਟ-ਮਾਰ ਪੈਣ ਤੋਂ ਬਚਾਇਆ। ਉਨ੍ਹਾਂ ਮੇਰੇ ਕਹੇ ’ਤੇ ਉਨ੍ਹਾਂ ਨੂੰ ਕੁੱਟਣਾ ਤਾਂ ਬੰਦ ਕਰ ਦਿੱਤਾ, ਪਰ ਛੱਡਿਆ ਨਾ।  ਕੁਤਖੁਦਾ ਨੇ ਮੇਰੀ ਛੱਡਣ ਦੀ ਬੇਨਤੀ ਦੇ ਬਾਵਜੂਦ ਉਨ੍ਹਾਂ ਨੂੰ ਸਲਾਦ ਉਦ- ਕੁਤਖੁਦਾ ਨੇ ਮੇਰੀ ਛੱਡਣ ਦੀ ਬੇਨਤੀ ਦੇ ਬਾਵਜੂਦ  ਉਨ੍ਹਾਂ ਨੂੰ ਸਲਾਦ ਉਦ-ਦੌਲਾ ਕੋਲ ਭੇਜ ਦਿੱਤਾ। ਉਸ ਨੇ ਕਿਹਾ ਕਿ ਮੈਂ ਇਨ੍ਹਾਂ ਨੂੰ ਰਿਹਾਅ ਕਰ ਦਿੱਤਾ ਸਲਾਦ=ਉਲ-ਦੌਲਾ ਉਸ ਨਾਲ ਬੁਰੀ ਕਰੇਗੀ। ਪਰ ਮੈਂ ਫਿਰ ਵੀ ਸਲਾਦ-ਉਦ ਦੌਲਾ ਨੂੰ ਉਨ੍ਹਾਂ  ਨੂੰ ਮੁਆਫ ਕਰ  ਦੇਣ ਅਤੇ ਸਾਡੇ ਪਾਸੋਂ ਲੁੱਟੇ ਪੈਸੇ ਉਨ੍ਹਾਂ ਕੋਲੋਂ ਨਾ ਲੈਣ ਲਈ ਸਿਫਾਰਸ਼ ਲਿਖ ਭੇਜੀ। ਮੈਨੂੰ ਨਹੀਂ ਪਤਾ ਉਨ੍ਹਾਂ ਗਰੀਬਾਂ ਨਾਲ ਬੀਤੀ ਹੋਵੇਗੀ।
ਉਸ ਪਿੰਡ ਵਿੱਚ ਚੱਲ ਕੇ ਅਸੀਂ ਅਗਲੇ ਦਿਨ ਸ਼ਿਰਾਜ ਪਹੁੰਚ ਗਏ। ਮੈਂ ਸ਼ਿਰਾਜ ਦੇ ਇਮਾਮ-ਜੁਮਾ ਕੋਲ ਗਿਆ। ਜਿੱਥੇ ਮੈਂ  ਸੂਫੀ ਜੀ ਨੂੰ ਮਿਲਣਾ ਸੀ। ਮੈਨੂੰ ਇਮਾਮ-ਜੁਮਾ ਨੇ ਦੱਸਿਆ ਕਿ ਉਨ੍ਹਾਂ ਸੂਫੀ ਜੀ ਨੂੰ ਇੱਥੋਂ ਦਸ ਬਾਰਾਂ ਮੀਲ ਦੂਰ ਆਪਣੀ ਜਗੀਰ ਉ¤à¨¤à©‡ ਭੇਜ ਦਿੱਤਾ ਹੈ। ਜਿੱਥੇ ਉਹ ਇੱਥੇ ਨਾਲੋਂ ਵਧ ਸੁਰਖਿਅਤ ਹੈ। ਸੂਫੀ ਜੀ ਮੇਰੇ ਲਈ ਕੁਝ ਹਦਾਇਤਾਂ ਛੱਡ ਗਏ ਸਨ। ਉਨ੍ਹਾਂ ਕਿਹਾ ਸੀ ਕਿ ਮੈਂ  ਉਨ੍ਹਾਂ  ਨੂੰ ਮਿਲੇ ਬਿਨਾਂ ਜਲਦੀ ਤਹਿਰਾਨ ਪਹੁੰਚ ਜਾਵਾਂ। ਇਸ ਲਈ ਮੈਂ ਬਿਨਾਂ ਕਿਸੇ ਦੇਰੀ ਤੋਂ ਆਪਣੇ ਸਾਥੀ ਨਾਲ ਤਹਿਰਾਨ ਨੂੰ ਚੱਲ ਪਿਆ।
ਅਗਲੇ ਸਫਰ ਵਿੱਚ ਮੇਰੇ ਨਾਲ ਮੇਰੇ ਸਾਥੀ ਤੋਂ ਬਿਨਾਂ ਇੱਕ ਰਾਜ ਕੁਮਾਰ ਅਤੇ ਤਿੰਨ ਵਪਾਰੀ ਵੀ ਸਨ। ਰਾਜ ਕੁਮਾਰ ਬੜਾ ਸੁਲਝਿਆ ਹੋਇਆ ਸੀ। ਉਸ ਨੇ ਖਾਸ ਕਿਸਮ ਦੇ ਚਮੜੇ ਦੇ ਬੜੇ ਖੂਬਸੂਰਤ ਬੂਟ ਪਾਏ ਹੋਏ ਸੀ।  ਉਸ ਕੋਲ ਕਾਫੀ ਸਾਰੇ ਬਿਸਕੁਟ ਸੀ ਉਹ  ਆਪਣੇ ਬਿਸਕੁੱਟ ਸਾਡੇ ਨਾਲ ਵੰਡ ਰਿਹਾ ਸੀ। ਅਸੀਂ ਹਾਲੀ ਚਾਰ ਕੁ ਘੰਟੇ ਦਾ ਸਫਰ ਹੀ ਕੀਤਾ ਸੀ ਕਿ ਗੋਲੀਆਂ ਚੱਲਣ ਦੀ ਆਵਾਜ਼ ਆਈ। ਨਾਲ ਹੀ ਇੱਕ ਆਵਾਜ਼ ਆਈ ਕਿ ਅਸੀਂ ਰੁਕੀਏ ਅਸੀਂ ਰੁਕ ਗਏ। ਇਹ ਸਾਰੇ ਲੁਟੇਰੇ ਸਨ। ਅਸੀਂ ਸਾਰੇ ਬੜੀ ਡਰਾਉਣੀ ਹਾਲਤ ਵਿੱਚੋਂ ਵਿੱਚੋਂ ¦à¨˜ ਰਹੇ ਸੀ। ਉਨ੍ਹਾਂ ਡਰਾਈਵਰ ਨੂੰ ਪੁੱਛਿਆ ‘‘ਦੂਰਿਸ਼ ਕਾਠੀ’’  ਭਾਵ ਡੁਹਾਡੇ ਕੋਲ ਕਿੰਨੇ ਪੈਸੇ  ਹਨ। ਡਰਾਈਵਰ ਨੇ ਕਿਹਾ ਕੁਝ ਨਹੀਂ। ਉਨ੍ਹਾ ਡਰਾਈਵਰ ਦੇ ਸਿਰ ਵਿੱਚ ਕੁਝ ਮਾਰਿਆ ਉਸ ਦੇ ਸਿਰ ਵਿੱਚੋਂ ਕੁਝ ਸਿੱਕੇ ਡਿੱਗ ਪਏ। ਉਨ੍ਹਾਂ  ਸਭ ਨੂੰ ਕਿਹਾ ਆਪਣੇ -ਆਪਣੇ  ਬਟੂਏ ਸਾਡੇ  ਹਵਾਲੇ ਕਰ ਦਿਓ। ਮੇਰੇ ਹੱਥ ਵਿੱਚ ਇੱਕ ਰੁਮਾਲ ਵਿੱਚ ਕੁਝ ਸਿੱਕੇ ਸੀ ਮੈਂ ਉਹ ਉਨ੍ਹਾਂ ਦੇ ਅੱਗੇ ਕਰ ਦਿੱਤਾ। ਮੇਰੇ ਸਿਰ ੳ¤à©à¨ªà¨° ਸਫੇਦ ਪੱਗ ਸੀ ਉਹ ਮੈਨੂੰ ਸ਼ੇਖ ਸਮਝ ਰਹੇ ਸਨ, ਇਸ ਲਈ ਉਹ ਮੇਰੇ ਨਾਲ ਸਤਿਕਾਰ ਨਾਲ ਪੇਸ਼ ਆਏ। ਮੈਂ ਉਸ ਵੇਲੇ ਸੋਚ ਰਿਹਾ ਸੀ ਉਸ ਸੀ ਕਿ ਕਈ ਵਾਰ ਮਨੁੱਖ ਦਾ ਬਾਹਰੀ ਰੂਪ ਵੀ ਕਿੰਨਾ ਭੁਲੇਖਾ ਪਾਊ ਹੁੰਦਾ ਹੈ।
ਸਾਡੇ ਨਾਲ ਇਸਮਾਈਲ ਨਾਂ ਦਾ ਇੱਕ ਬੜਾ ਮਜ਼ਾਕੀਆਂ  ਵਪਾਰੀ ਸੀ। ਉਹ ਚਿਲਾ ਚਿਲਾ ਕੇ ਕਹਿਣ ਲੱਗਾ ਮੈਂ ਸਿਫਲਿਜ਼ ਦਾ ਮਰੀਜ਼ ਹਾਂ, ਜਿਸ ਕਿਸੇ ਨੇ ਵੀ ਮੇਰੇ ਕੱਪੜੇ ਪਾਏ ਉਸ ਨੂੰ ਹੀ ਬਿਮਾਰੀ ਲੱਗ ਜਾਵੇਗੀ। ਇਸ ਤਰੀਕੇ ਨਾਲ ਉਸ  ਨੇ ਕੱਪੜੇ ਬਚਾ ਲਏ, ਪਰ ਬਾਕੀ ਸਭ ਕੁਝ ਨਾ ਕੁਝ ਕੱਪੜੇ ਬਚਾ ਲਏ, ਪਰ ਬਾਕੀ ਸਭ ਦੇ ਕੁਝ ਨਾ ਕੁਝ ਕੱਪੜੇ ਉਹ ਲੈ ਗਏ। ਰਾਜ ਕੁਮਾਰ ਨੇ ਮੈਨੂੰ  ਬੇਨਤੀ ਕੀਤੀ ਕਿ ਮੈਂ ਉਨ੍ਹਾਂ ਨੂੰ ਕਹਾਂ ਕਿ ਉਹ ਉਸ ਦੇ ਅੱਧੇ ਬਿਸਕੁਟ, ਬੂਟ ਅਤੇ ਛਤਰੀ ਛੱਡ ਦੇਣ। ਮੈਂ ਉਨ੍ਹਾਂ  ਨੂੰ  ਅੱਧੇ ਬਿਸਕੁਟ, ਬੂਟ ਅਤੇ ਛਤਰੀ ਮੋੜ ਦੇਣ ਲਈ  ਮਨਾ ਲਿਆ । ਇਸ ਕਰਕੇ ਰਾਜ ਕੁਮਾਰ ਮੇਰੀ  ਬਹੁਤ ਇੱਜ਼ਤ ਕਰਨ ਲੱਗ ਪਿਆ ਸੀ। ਇਸ ਤਰ੍ਹਾਂ ਦੀਆਂ ਘਟਨਾਵਾਂ ਇਸਫਾਨ ਅਤੇ ਸਿਰਾਜ਼ ਵਿੱਚ ਸਾਡੇ ਨਾਲ ਗਿਆਰਾਂ ਵਾਰ ਵਾਪਰੀਆਂ ਸੀ। ਮੈਂ ਕੁਝ  ਪੈਸੇ ਨੇਫੇ ਵਿੱਚ ਝੁਕਾ ਕੇ ਬਚਾਉਣ ਵਿੱਚ ਸਫਲ ਹੋ ਗਿਆ। ਇਨ੍ਹਾਂ ਸਾਰੇ ਹਮਲਿਆਂ ਵਿੱਚ ਇਹ ਮੈਂ ਆਪਣਾ ¦à¨¬à¨¾ ਕੋਟ ਟੁਲਾ ਬੈਠਾ। ਇਸਮਾਈਲ ਦਾ ਸਿਫਲਿਜ਼ ਵਾਲਾ ਤੁੱਕਾ ਅਗਲੇ ਹਮਲਿਆਂ ਵਿੱਚ ਨਾ ਚੱਲ ਸਕਿਆ, ਉਸ ਨੂੰ ਆਪਣੇ ਕੱਪੜੇ ਗੁਆਉਣੇ ਹੀ ਪਏ।
ਤੀਸਰੇ ਹਮਲੇ ਵਿੱਚ ਇਹ ਬੜੀ ਦਿਲਚਸਪ ਘਟਨਾ ਵਾਪਰੀ। ਸਾਨੂੰ ਲੱਗਾ ਕਿ ਪਹਾੜੀ ਦੇ ਸਿਖਰ ਉ¤à¨¤à©‡ ਸਿਪਾਹੀ ਖੜੇ ਸਨ। ਹੇਠਾਂ ਸਾਨੂੰ ਲੁਟੇਰੇ  ਲੁੱਟਣ ਪੈ ਗਏ, ਉ¤à¨ªà¨° ਸੱਚਮੁੱਚ ਹੀ ਸਿਪਾਹੀ ਸਨ। ਉਨ੍ਹਾਂ ਨੇ ਪਹਾੜੀ ਉ¤à¨¤à©‹à¨‚ ਲੁਟੇਰਿਆਂ ਉ¤à¨¤à©‡ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਹੇਠੋਂ ਲੁਟੇਰਿਆਂ ਨੇ ਵੀ ਗੋਲੀਆਂ ਚਲਾਈਆਂ। ਇਸ ਮੁੱਠਭੇੜ ਵਿੱਚ ਮੈਂ ਆਪਣੀ ਪੱਗ ਗੁਆ ਲਈ। ਗੋਲੀਆਂ ਦੀ ਆਵਾਜ਼ ਸੁਣ ਕੇ ਨੇੜਲੇ ਪਿੰਡ ਦੇ ਬੱਚੇ ਸਾਡੇ ਪਾਸ ਆ ਗਏ, ਉਦੋਂ ਤੱਕ ਲੁਟੇਰੇ ਭੱਜ ਗਏ ਸਨ। ਮੈਂ ਬੱਚਿਆਂ ਨੂੰ ਕਿਹਾ ਕਿ ਲੁਟੇਰੇ ਸਾਡਾ ਕਾਫੀ ਸਮਾਨ ਲੁੱਟ ਕੇ ਲੈ ਗਏ ਹਨ ਜੇਕਰ ਉਹ ਸਾਮਾਨ ਉਨ੍ਹਾਂ ਪਾਸੋਂ ਵਾਪਸ ਲੈ ਆਉਣ ਤਾਂ ਮੈਂ ਉਨ੍ਹਾਂ ਨੂੰ ਇਸ ਦੇ ਬਦਲੇ  ਵਿੱਚ ਪੈਸੇ ਦੇਵਾਂਗਾ। ਬੱਚਿਆਂ ਨੇ ਲੁਟੇਰਿਆਂ ਦਾ ਪਿੱਛਾ ਕੀਤਾ ਉਹ ਕੁਝ ਚੀਜ਼ਾਂ ਲੈ ਕੇ ਆਏ, ਜਿਨ੍ਹਾਂ ਵਿੱਚ ਦੋ ਬੂਟ ਸਨ, ਪਰ ਸਨ ਦੋਵੇਂ ਹੀ ਖੱਬੇ ਪੈਰ ਦੇ।
ਅਗਲੇ ਪਿੰਡ ਵਿੱਚ ਅਸੀਂ ਜਦੋਂ ਪਹੁੰਚੇ ਤਾਂ ਉਨ੍ਹਾਂ ਨੇ ਪੁੱਛਿਆ ਕਿ ਅਸੀਂ ਤੁਹਾਡੇ ਲਈ ਕੀ ਕਰ ਸਕਦੇ ਹਾਂ। ਇਸੇ ਸਮੇਂ ਦੌਰਾਨ ਮੈਂ ਆਪਣੀ ਕਾਲੀ ਲੋਈ  ਦਾ ਪੱਲਾ ਪਾੜ ਕੇ ਸਿਰ ਉ¤à¨¤à©‡ ਬੰਨ ਲਿਆ। ਆਪਣੇ ਵੱਲੋਂ ਤਾਂ ਮੈਂ ਆਪਣਾ ਸਿਰ ਢੱਕਣ ਲਈ ਇਸ ਤਰ੍ਹਾਂ ਕੀਤਾ ਸੀ। ਲੋਕ ਮੇਰੇ ਨਾਲ  ਬੜੇ ਸਤਿਕਾਰ ਪੂਰਵਕ ਪੇਸ਼ ਆ ਰਹੇ ਸੀ। ਮੈਂ ਲੋਕਾਂ ਨੂੰ ਕਿਹਾ ਜੇਕਰ ਹੋ ਸਕੇ ਤਾਂ ਵਿਚਾਰੇ  ਰਾਜ ਕੁਮਾਰ ਲਈ ਕੋਈ ਕੱਪੜੇ ਅਤੇ ਬੂਟ ਲਿਆ ਦਿਓ ਕਿਉਂਕਿ ਇਸ ਤੋਂ ਨੰਗੇ ਪੈਰੀ ਤੁਰਿਆ ਨਹੀਂ ਜਾਣਾ। ਭੀੜ ਵਿੱਚੋਂ ਇੱਕ ਆਦਮੀ ਅੱਗੇ ਆਇਆ ਅਤੇ ਮੇਰੇ ਅੱਗੇ ਝੁਕ ਕੇ ਕਹਿਣ ਲੱਗਾ ਕਿ ਮੈਂ ਵੀਹ ਸਾਲ ਪਹਿਲਾਂ ਇੱਕ ਰਾਜਕੁਮਾਰ ਨੂੰ ਲੁੱਟਿਆ ਸੀ। ਉਸ ਦੇ ਕੱਪੜੇ ਤੇ ਹੋਰ ਸਾਮਾਨ ਉਸੇ ਤਰ੍ਹਾਂ ਮੇਰੇ ਘਰ ਦੀ ਕਿੱਲੀ ਉ¤à¨¤à©‡ ਟੰਗਿਆ ਪਿਆ ਹੈ, ਮੇਰੇ ਕਿਸੇ ਵੀ ਕੰਮ ਦਾ ਨਹੀਂ, ਮੈਂ  ਉਹ ਲਿਆ ਦੇਂਦਾ ਹਾਂ। ਜਿਸ ਵੇਲੇ ਉਹ ਆਦਮੀ ਉਹ ਸਾਮਾਨ ਲੈ ਕੇ ਆਇਆ ਉਹ ਸਾਮਾਨ ਸੱਚਮੁੱਚ ਹੀ ਰਾਜਕੁਮਾਰ ਦੇ ਗੁਆਚੇ ਕੱਪੜਿਆਂ ਅਤੇ ਸਾਮਾਨ ਨਾਲੋਂ ਵਧੀਆ ਸੀ।
ਮੈਨੂੰ ਮੇਰੇ ਪ੍ਰਤੀ ਉਨ੍ਹਾਂ ਦੇ ਸਤਿਕਾਰ ਦੀ ਉਸ ਵਕਤ ਸਮਝ ਲੱਗੀ, ਜਦੋਂ ਉਨ੍ਹਾਂ ਵਿੱਚੋਂ ਇੱਕ ਪਿੰਡ ਵਾਲੇ ਨੇ ਅੱਗੇ ਆ ਕੇ ਮੇਰੇ ਅੱਗੇ ਬੇਨਤੀ ਕੀਤੀ ਕਿ ‘‘ਹੇ ਸਈਅਦ ਰੱਬ ਨੇ ਤੈਨੂੰ ਸਾਡੇ ਮੁੰਡੇ ਦੀ ਸ਼ਾਦੀ ਦੀ ਰਸਮ ਨਿਭਾਉਣ ਭੇਜਿਆ ਹੈ।’’ ਉਸ ਨੇ ਕਿਹਾ ਕਿ ਉਹ ਬੜੇ ¦à¨®à©‡ ਸਮੇਂ ਤੋਂ ਇੱਕ ਖੂਬਸੂਰਤ ਸਈਅਦ ਦੀ ਉਡੀਕ ਕਰ ਰਿਹਾ ਸੀ ਕਿ ਉਹ ਆ ਕੇ ਇਸ ਸ਼ਾਦੀ ਦੀ ਰਸਮ ਨੂੰ ਨਿਭਾਵੇ।
ਮੈਨੂੰ ਕਾਲੀ ਪਗੜੀ-ਨੁਮਾ ਪਟਕੀ ਨੇ ਬੜੀ ‘ਕਸੂਤੀ’ ਹਾਲਤ ਵਿੱਚ ਫਸਾ ਦਿੱਤਾ ਸੀ। ਸ਼ਾਦੀ ਦੀ ਰਸਮ ਦਾ ਤਾਂ ਮੈਨੂੰ ਓ ਅ ਵੀ ਨਹੀਂ ਸੀ ਆਉਂਦਾ, ਪਰ ਮੈਂ ਹੁਸ਼ਿਆਰੀ ਵਰਤੀ ਅਤੇ ਉਸ ਭੋਲੇ ਪੇਂਡੂ ਨੂੰ ਕਿਹਾ ਇਸ ਸਮੇਂ ਸ਼ਾਦੀ ਲਈ ਸਮਾਂ ਸ਼ੁਭ ਨਹੀਂ ਹੈ। ਮੈਂ ਆਉਂਦਾ ਹੋਇਆ, ਜਦੋਂ  ਮੈਂ ਮੁੜ ਕੇ ਵਾਪਸ ਆਇਆ ਇਹ ਰਸਮ ਨਿਭਾਵਾਂਗਾ ਜੇਕਰ ਅਗਲੇ ਸ਼ੁਭ ਸਮੇਂ ਦੌਰਾਨ ਕੋਈ ਹੋਰ ਸਈਅਦ ਆ ਗਿਆ ਤਾਂ ਉਹ ਇਹ ਰਸਮ ਨਿਭਾ ਦੇਵੇਗਾ। ਭੋਲਾ ਪੇਂਡੂ ਮੇਰੇ ਕਹੇ ਉ¤à¨¤à©‡ ਯਕੀਨ ਕਰ ਗਿਆ ਅਤੇ ਮੇਰੀ ਜਾਨ ਛੁੱਟੀ।
ਇਸਫਾਹਾਨ ਪਹੁੰਚ ਕੇ ਮੈਂ ਉਥੋਂ ਦੇ ਇਮਾਮ ਦੇ ਪੁੱਤਰ ਨੂੰ ਮਿਲਿਆ। ਜਿਹੜਾ ਬਹੁਤ ਵਧੀਆ ਇਨਸਾਨ ਸੀ। ਉਹ ਫਰਾਂਸੀਸੀ ਵੀ ਜਾਣਦਾ ਸੀ। ਉਹ ਨਵੇਂ ਅਤੇ ਅਗਾਂਹ-ਵਧੂ ਪ੍ਰਗਤੀਵਾਦੀ ਵਿਚਾਰਾਂ ਦਾ ਸੀ। ਮੈਂ ਕੁਝ ਸਮੇਂ ਲਈ ਉਸ ਦਾ ਮਹਿਮਾਨ ਬਣਿਆ। ਉਸ ਤਹਿਰਾਨ ਦੀ ਡੈਮੋਕ੍ਰੈਟਿਕ ਪਾਰਟੀ ਦੇ ਸੈਕਟਰੀ ਮਿਰਜ਼ਾ ਮਹਿਮੂਦ ਖਾਨ ਪਹਿਲਵੀ ਕੋਲ ਸਿਫਾਰਸ਼ ਕੀਤੀ। ਜਦੋ ਰਾਜਾਂ ਰਜ਼ਾ ਖਾਨ ਇਰਾਨ ਦਾ ਬਾਦਸ਼ਾਹ ਬਣਿਆ ਤਾਂ ਉਸ ਨੇ ਆਪਣਾ ਨਾਂ ਪਹਿਲਵੀ ਤੋਂ ਬਦਲ ਕੇ ਮਹਿਮੂਦ ਖ਼ਾਨ ਮਹਿਮੂਦੀ ਰੱਖ ਲਿਆ। ਮਗਰੋਂ ਜਾ ਕੇ ਉਹ ਤਹਿਰਾਨ ਦਾ ਗਵਰਨਰ ਬਣਿਆ, ਪਰ ਇਸ ਵੇਲੇ ਉਹ ਇੱਕ ਮੁੰਡਾ ਸੀ। ਉਸ ਵਕਤ ਉਸ ਵਿੱਚ ਆਪਣੇ ਦੇਸ਼ ਦੀ ਤਰੱਕੀ ਲਈ ਬੜਾ ਜੋਸ਼ ਸੀ। ਇਸ ਨੇ ਹੀ ਸੂਫੀ ਅੰਬਾ ਪ੍ਰਸਾਦ ਨੂੰ ਅੰਗਰੇਜ਼ਾਂ ਦੀ ਗ੍ਰਿਫਤਾਰੀ ਤੋਂ ਬਚਾ ਕੇ ਪਨਾਹ ਦਿੱਤੀ ਸੀ।