ਮਾਲਦੀਵ ਤੋਂ ਕਰੀਨਾ ਨੇ ਸਾਂਝੀ ਕੀਤੀ ਜੇਹ ਨਾਲ ਤਸਵੀਰ, ਮਾਂ ਦੇ ਮੋਢਿਆਂ ਤੇ ਸਕੂਨ ਨਾਲ ਸੌਂਦਾ ਦਿਖਿਆ ਪੁੱਤਰ
kareena from maldives shared a photo with jeh
ਮੁੰਬਈ--20ਅਗਸਤ21-(ਮੀਡੀਦੇਪੰਜਾਬ)-- ਬਾਲੀਵੁੱਡ ਇੰਡਸਟਰੀ ਦੀ ਖ਼ੂਬਸੂਰਤ ਅਦਾਕਾਰਾ ਕਰੀਨਾ ਕਪੂਰ ਖ਼ਾਨ ਜੋ ਕਿ ਇਸੇ ਸਾਲ ਦੂਜੀ ਵਾਰ ਮਾਂ ਬਣੀ ਹੈ। ਆਪਣੇ ਦੂਜੇ ਪੁੱਤਰ ਨੂੰ ਜਨਮ ਦੇਣ ਤੋਂ ਬਾਅਦ ਕਰੀਨਾ ਕਪੂਰ ਖੂਬ ਸੁਰਖੀਆਂ ‘ਚ ਬਣੀ ਹੋਈ ਹੈ। ਕਰੀਨਾ ਕਪੂਰ ਖ਼ਾਨ ਜੋ ਕਿ ਅੱਜ ਕੱਲ੍ਹ ਆਪਣੇ ਪਰਿਵਾਰ ਨਾਲ ਮਾਲਦੀਵ ਵਿੱਚ ਹੈ। ਜਿੱਥੇ ਉਹ ਪਤੀ ਸੈਫ ਅਤੇ ਬੱਚਿਆਂ ਨਾਲ ਛੁੱਟੀਆਂ ਦਾ ਆਨੰਦ ਲੈ ਰਹੀ ਹੈ। ਬੇਬੋ ਆਪਣੀਆਂ ਛੁੱਟੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਇੱਕ-ਇੱਕ ਕਰਕੇ ਸ਼ੇਅਰ ਕਰ ਰਹੀ ਹੈ। ਉਨ੍ਹਾਂ ਨੇ ਇੱਕ ਨਵੀਂ ਤਸਵੀਰ ਆਪਣੀ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ ‘ਚ ਸਾਂਝੀ ਕੀਤੀ ਹੈ।

Bollywood Tadka
ਇਸ ਤਸਵੀਰ ‘ਚ ਕਰੀਨਾ ਕਪੂਰ ਖ਼ਾਨ ਆਪਣੇ ਛੋਟੇ ਪੁੱਤਰ ਦੇ ਨਾਲ ਨਜ਼ਰ ਆ ਰਹੀ ਹੈ। ਉਹ ਮੋਢੇ ਦੇ ਨਾਲ ਲਾ ਕੇ ਆਪਣੇ ਪੁੱਤਰ ਜੇਹ ਨੂੰ ਸਵਾਉਂਦੇ ਹੋਏ ਨਜ਼ਰ ਆ ਰਹੀ ਹੈ। ਇਹ ਤਸਵੀਰ ਵੱਖ-ਵੱਖ ਪੇਜ਼ ਉੱਤੇ ਖੂਬ ਵਾਇਰਲ ਹੋ ਰਹੀ ਹੈ। ਦਰਸ਼ਕਾਂ ਨੂੰ ਕਰੀਨਾ ਕਪੂਰ ਖ਼ਾਨ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। 

Bollywood Tadka
ਅਦਾਕਾਰੀ ਦੇ ਨਾਲ-ਨਾਲ ਕਰੀਨਾ ਕਪੂਰ ਆਪਣੇ ਅੰਦਾਜ਼ ਲਈ ਵੀ ਜਾਣੀ ਜਾਂਦੀ ਹੈ। ਕਰੀਨਾ ਕਪੂਰ ਅਜਿਹੀ ਅਦਾਕਾਰਾ ਹੈ ਜਿਸ ਦੇ ਪ੍ਰਸ਼ੰਸਕ ਉਸ ਦੀ ਫ਼ਿਲਮੀ ਲਾਈਫ ਦੇ ਨਾਲ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਜਾਣਨਾ ਪਸੰਦ ਕਰਦੇ ਹਨ। ਆਉਣ ਵਾਲੇ ਸਮੇਂ ਉਹ ਆਮਿਰ ਖ਼ਾਨ ਦੇ ਹਿੰਦੀ ਫ਼ਿਲਮ ‘ਲਾਲ ਸਿੰਘ ਚੱਢਾ’ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ।

Bollywood Tadka