ਇੰਗਲੈਂਡ ਦੀ ਘੱਟ ਰਹੀ ਅਹਿਮੀਅਤ

ਡਾ. ਸਵਰਾਜ ਸਿੰਘ
DigitalTowerBridge ਹੁਣੇ-ਹੁਣੇ ਖ਼ਬਰ ਮਿਲੀ ਹੈ ਕਿ ਇੰਗਲੈਂਡ ਦੀ ਆਰਥਿਕਤਾ ਇਟਲੀ ਨਾਲੋਂ ਪਿੱਛੇ ਰਹਿ ਗਈ ਹੈ ਅਤੇ ਸੰਸਾਰ ਵਿੱਚ ਸੱਤਵੇਂ ਨੰਬਰ ’ਤੇ ਪਹੁੰਚ ਗਈ ਹੈ ਤੇ ਯੂਰਪ ਵਿੱਚ ਚੌਥੇ ਸਥਾਨ ’ਤੇ ਪਹੁੰਚ ਗਈ ਹੈ। ਯੂਰਪ ਵਿੱਚ ਜਰਮਨੀ, ਫ਼ਰਾਂਸ ਤੇ ਇਟਲੀ ਦੀਆਂ ਆਰਥਿਕਤਾ ਹੁਣ ਇੰਗਲੈਂਡ ਨਾਲੋਂ ਵੱਡੀਆਂ ਹੋ ਗਈਆਂ ਹਨ। ਸੰਸਾਰ ਵਿੱਚ ਅਮਰੀਕਾ, ਜਪਾਨ ਅਤੇ ਚੀਨ ਦੀਆਂ ਆਰਥਿਕਤਾਵਾਂ ਇੰਗਲੈਂਡ ਦੀ ਆਰਥਿਕਤਾ ਨਾਲੋਂ ਵੱਡੀਆਂ ਹਨ। ਮੈਨੂੰ ਹੈਰਾਨੀ ਵੀ ਹੋਈ ਤੇ ਖੁਸ਼ੀ ਵੀ ਹੋਈ ਕਿ ਮੇਰੀ ਦੱਸ ਸਾਲ ਪਹਿਲਾਂ ਕੀਤੀ ਭਵਿੱਖਬਾਣੀ ਪੂਰੀ ਤਰ੍ਹਾਂ ਸਹੀ ਸਾਬਿਤ ਹੋ ਗਈ। ਮੈਂ ਕਿਹਾ ਸੀ ਕਿ ਇੰਗਲੈਂਡ ਯੂਰਪ ਵਿੱਚ ਚੌਥੇ ਨੰਬਰ ’ਤੇ ਪਹੁੰਚ ਜਾਵੇਗਾ। ਕਿਸੇ ਵੇਲੇ ਇੰਗਲੈਂਡ ਸੰਸਾਰ ਦੀ ਸਭ ਤੋਂ ਵੱਡੀ ਆਰਥਿਕਤਾ ਹੁੰਦੀ ਸੀ ਅਤੇ ਬ੍ਰਿਟਿਸ਼ ਸਾਮਰਾਜ ਵਿੱਚ

ਕਦੀ ਸੂਰਜ ਨਹੀਂ ਡੁੱਬਦਾ। ਉਨ੍ਹੀਵੀਂ ਸਦੀ ਦੇ ਅੰਤ ਵਿੱਚ ਇੰਗਲੈਂਡ ਦੀ ਅਰਥਿਕਤਾ ਸਾਰੇ ਸੰਸਾਰ ਨਾਲੋਂ ਵੱਡੀ ਸੀ ਅਤੇ ਇੰਗਲੈਂਡ ਦੀ ਦਸਤਕਾਰੀ ਪੈਦਾਵਾਰ (ਇੰਡਸਟਰੀਅਲ ਪ੍ਰੋਡਕਸ਼ਨ) ਬਾਕੀ ਦੇ ਸੰਸਾਰ ਦੀ ਕੁੱਲ ਦਸਤਕਾਰੀ ਪੈਦਾਵਾਰ ਨਾਲੋਂ ਵੀ ਜ਼ਿਆਦਾ ਸੀ ਅਰਥਾਤ ਇਕੱਲੇ ਇੰਗਲੈਂਡ ਦੀ ਦਸਤਕਾਰੀ ਪੈਦਾਵਾਰ ਸੰਸਾਰ ਦੀ ਕੁੱਲ ਦਸਤਕਾਰੀ ਪੈਦਾਵਾਰ ਦੇ 50 ਫ਼ਸਦੀ ਤੋਂ ਜ਼ਿਆਦਾ ਸੀ, ਪ੍ਰੰਤੂ ਵੀਹਵੀਂ ਸਦੀ ਦੇ ਸ਼ੁਰੂ ਹੋਣ ਤੋਂ ਹੀ ਇੰਗਲੈਂਡ ਦੀ ਦਸਤਕਾਰੀ ਪੈਦਾਵਾਰ (ਤੁਲਨਾਤਮਿਕ ਤੌਰ ’ਤੇ) ਲਗਾਤਾਰ ਘਟੀ ਜਾ ਰਹੀ ਹੈ। (ਸੰਸਾਰ ਵਿੱਚ ਇੰਗਲੈਂਡ ਦਾ ਹਿੱਸਾ) ਵੀਹਵੀਂ ਸਦੀ ਦੇ ਸ਼ੁਰੂ ਵਿੱਚ ਹੀ ਜਰਮਨੀ ਦੀ ਦਸਤਕਾਰੀ ਪੈਦਾਵਾਰ ਇੰਗਲੈਂਡ ਨਾਲੋਂ ਵੱਧ ਗਈ ਸੀ। ਫਿਰ ਅਮਰੀਕਾ, ਜਪਾਨ, ਫ਼ਰਾਂਸ ਤੇ ਚੀਨ ਦੀਆਂ ਆਰਥਿਕਤਾਵਾਂ ਇੰਗਲੈਂਡ ਨਾਲੋਂ ਵੱਡੀਆਂ ਹੋ ਗਈਆਂ, ਪ੍ਰੰਤੂ ਇਟਲੀ ਦੀ ਆਰਥਿਕਤਾ ਦਾ ਇੰਗਲੈਂਡ ਨਾਲੋਂ ਵੱਡਾ  ਹੋਣਾ ਸ਼ਾਇਦ ਇੰਗਲੈਂਡ ਲਈ ਸਭ ਤੋਂ ਵੱਡੀ ਨਮੋਸ਼ੀ ਵਾਲੀ ਗੱਲ ਹੈ। ਪਹਿਲਾਂ ਤਾਂ ਇੰਗਲੈਂਡ ਸਾਰੇ ਯੂਰਪ ਵਿੱਚ ਆਪਣੇ ਆਪ ਨੂੰ ਸਭ ਤੋਂ ਉ¤à¨ªà¨° ਸਮਝਦਾ ਸੀ, ਪ੍ਰੰਤੂ ਇਟਲੀ ਵੱਲ ਤਾਂ ਉਸ ਦਾ ਬਹੁਤ ਦੇਰ ਤੱਕ ਇਹੋ ਜਿਹਾ ਹੀ ਪ੍ਰਭਾਵ ਰਿਹਾ ਜਿਸ ਤਰ੍ਹਾਂ ਪੰਜਾਬੀ ਭਈਆ ਬਾਰੇ ਰੱਖਦਾ ਹੈ। 1972 ਵਿੱਚ ਜਦੋਂ ਮੈਂ ਪਹਿਲੀ ਵਾਰੀ ਇੰਗਲੈਂਡ ਗਿਆ ਤਾਂ ਇਟੈਲੀਅਨਾਂ ਨੂੰ ਇੰਗਲੈਂਡ ਵਿੱਚ ਇਸ ਤਰ੍ਹਾਂ ਹੀ ਦੇਖਿਆ ਜਾਂਦਾ ਸੀ ਜਿਸ ਤਰ੍ਹਾਂ ਭਈਆਂ ਨੂੰ ਪੰਜਾਬ ਵਿੱਚ ਪੰਜਾਬੀ ਦੇਖਦੇ ਹਨ।
ਆਖ਼ਰ ਕੀ ਕਾਰਨ ਹੈ ਕਿ ਬਾਕੀ ਯੂਰਪ ਦੇ ਮੁਕਾਬਲੇ ਵਿੱਚ ਤੁਲਨਾਤਮਿਕ ਤੌਰ ’ਤੇ ਇੰਗਲੈਂਡ ਨਿਘਾਰ ਵੱਲ ਜਾ ਰਿਹਾ ਹੈ? ਇਸ ਦਾ ਮੁੱਖ ਕਾਰਨ ਮੈਨੂੰ ਤਾਂ ਇਹ ਹੀ ਲੱਗਦਾ ਹੈ ਕਿ ਇੰਗਲੈਂਡ ਦੀ ਨੀਤੀ ਦੋਗਲੀ ਰਹੀ ਹੈ। ਇੰਗਲੈਂਡ ਕਦੀ ਵੀ ਪੂਰੀ ਤਰ੍ਹਾਂ ਯੂਰਪੀਨ ਭਾਈਚਾਰੇ ਵਿੱਚ ਸ਼ਾਮਿਲ ਨਹੀਂ ਹੋਇਆ ਅਤੇ ਉਸ ਦਾ ਉਲ੍ਹਾਰ ਹਮੇਸ਼ਾਂ ਅਮਰੀਕਾ ਵੱਲ ਹੀ ਰਿਹਾ ਹੈ।
ਇੰਗਲੈਂਡ ਦੀ ਤੁਲਨਾ ਵਿੱਚ ਫਰਾਂਸ,ਜਰਮਨੀ ਤੇ ਇਟਲੀ ਪੂਰੀ ਤਰ੍ਹਾਂ ਯੂਰਪੀਨ ਭਾਈਚਾਰੇ ਵਿੱਚ ਸ਼ਾਮਿਲ ਹਨ। ਉਨ੍ਹਾਂ ਨੂੰ ਯੂਰਪ ਦੀ ਮੁੱਖ ਧਾਰਾ ਕਿਹਾ ਜਾਂਦਾ ਹੈ। 1972 ਵਿੱਚ ਜਦੋਂ ਪਹਿਲੀ ਵਾਰ ਮੈਨੂੰ ਇੰਗਲੈਂਡ ਤੇ ਯੂਰਪ ਦੇ ਹੋਰ ਦੇਸ਼ਾਂ ਵਿੱਚ ਜਾਣ ਦਾ ਮੌਕਾ ਮਿਲਿਆ ਤਾਂ (ਜਰਮਨੀ, ਫਰਾਂਸ, ਇਟਲੀ, ਬੈਲਜੀਅਮ, ਆਸਟਰੀਆ ਤੇ ਸਵਿਟਜਰਲੈਂਡ) ਮੈਨੂੰ ਦੋ ਵੱਡੇ ਪ੍ਰਭਾਵ ਪਏ। ਪਹਿਲਾਂ ਕਿ ਮੈਨੂੰ ਇੰਗਲੈਂਡ ਦੂਜੇ ਦਰਜ਼ੇ (ਸੈਕਿੰਡ ਰੇਟਿਡ) ਅਮਰੀਕਾ ਲੱਗਾ ਜਦੋ ਕਿ ਬਾਕੀ ਦੇ ਯੂਰਪ ਦੀ ਅਮਰੀਕਾ ਨਾਲੋਂ ਵੱਖਰੀ ਪਹਿਚਾਨ ਨਜ਼ਰ ਆਈ। ਤੁਲਨਾਤਮਿਕ ਤੌਰ ’ਤੇ ਮੈਨੂੰ ਲੱਗਾ ਕਿ ਇੰਗਲੈਂਡ ਨਿਘਾਰ ਤੇ ਬਾਕੀ ਯੂਰਪ ਉਭਾਰ ਵੱਲ ਜਾ ਰਿਹਾ ਹੈ। ਲੋਕਾਂ ਨਾਲ ਗੱਲਬਾਤ ਕਰਨ ’ਤੇ ਵੀ ਇਹ ਹੀ ਮਹਿਸੂਸ ਹੁੰਦਾ ਸੀ ਕਿ ਇੰਗਲੈਂਡ ਵਿੱਚ ਅਮਰੀਕਾ ਪੱਖੀ ਭਾਵਨਾ ਸੀ, ਜਦੋਂ ਕਿ ਬਾਕੀ ਦੇ ਯੂਰਪ ਵਿੱਚ ਯੂਰਪੀਨ ਭਾਈਚਾਰੇ ਤੇ ਯੂਰਪ ਦੇ ਭਵਿੱਖ ਬਾਰੇ ਆਸ਼ਾਵਾਦੀ ਭਾਵਨਾਵਾਂ ਸਨ। ਸਾਡਾ ਗਾਈਡ ਇਟੈਲੀਅਨ ਸੀ ਅਤੇ ਸੈਲਾਨੀ ਸਾਰੇ ਅਮਰੀਕਨ ਸਨ ਤਾਂ ਵੀ ਉਹ ਬਾਰ-ਬਾਰ ਕਹਿੰਦਾ ਸੀ ਕਿ ਅਮਰੀਕਾ ਨਾਲੋਂ ਸਾਡੇ ਯੂਰਪ ਵਿੱਚ ਵੱਖਰਾ ਹੁੰਦਾ ਹੈ। ਉਸ ਵੇਲੇ ਫਰਾਂਸ ਯੂਰਪ ਹਾਈ ਵੇਅ ਨਵਾਂ-ਨਵਾਂ ਬਣਿਆ ਸੀ। ਸਾਡਾ ਗਾਈਡ ਬੜੇ ਉਤਸ਼ਾਹ ਨਾਲ ਯੂਰਪ ਵਿੱਚ ਹੋ ਰਹੀ ਉ¤à¨¨à¨¤à©€ ਬਾਰੇ ਗੱਲਾਂ ਕਰਦਾ ਸੀ। ਤੁਲਨਾਤਮਿਕ ਤੌਰ ’ਤੇ ਮੈਨੂੰ ਅਮਰੀਕਾ ਨਾਲੋਂ ਯੂਰਪ ਦੇ ਦੇਸ਼ ਖਾਸ ਕਰ ਕੇ ਜਰਮਨੀ ਜ਼ਿਆਦਾ ਵਿਕਸਤ ਲੱਗੇ। ਉਦਾਹਰਣ ਵਜੋਂ ਕਿਸੇ ਦੇਸ਼ ਦੇ ਵਿਕਾਸ ਦਾ ਪੈਮਾਨਾ ਉ¤à¨¥à©‡ ਪ੍ਰਤੀ ਵਰਗ ਮੀਲ ਵਿੱਚ ਰੇਲਵੇ ਲਾਈਨ ਤੋਂ ਲਾਇਆ ਜਾ ਸਕਦਾ ਹੈ। ਜਰਮਨੀ ਵਿੱਚ ਇਹ ਅੰਕੜਾ ਅਮਰੀਕਾ ਨਾਲੋਂ ਬਹੁਤ ਅੱਗੇ ਹੈ। ਉ¤à¨¤à¨°à©€ ਜਰਮਨੀ ਵਿੱਚ ਹਾਈ-ਵੇਅ ’ਤੇ ਮੀਲਾਂ ਦੇ ਮੀਲ ਡਰਾਈਵ ਕਰ ਕੇ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਜਰਮਨੀ ਦਾ ਲੱਗਭੱਗ ਸਾਰਾ ਹਿੱਸਾ ਹੀ ਵਿਕਸਿਤ ਹੋ ਚੁੱਕਾ ਤੇ ਕੋਈ ਖਾਲੀ ਥਾਂ ਦੇਖਣ ਨੂੰ ਨਹੀਂ ਮਿਲਦੀ ਸੀ। ੇ ਜਦੋਂ ਅਸੀਂ ਰਾਈਮ ਦਰਿਆ ਵਿੱਚ ਕਰੂਜ਼ (ਜਹਾਜ਼ ਵਿੱਚ ਦੁਪਿਹਰ ਦੇ ਖਾਣੇ ਦਾ ਸਫ਼ਰ ਕੀਤਾ) ਤਾਂ ਇਹੋ ਜਿਹੇ ਵਿਕਾਸ ਦਾ ਨਜ਼ਾਰਾ ਪਹਿਲੀ ਵਾਰ ਦੇਖਣ ਨੂੰ ਮਿਲਿਆ। ਦਰਿਆ ਵਿੱਚ ਵੱਡੇ-ਵੱਡੇ ਜਹਾਜ਼ ਚੱਲ ਰਹੇ ਸਨ। ਦਰਿਆ ਦੇ ਦੋਵਾਂ ਕੰਡਿਆਂ ’ਤੇ ਵੱਡੇ ਹਾਈ-ਵੇਅ ’ਤੇ ਸੜਕ ਦਾ ਟਰੈਫਿਕ ਚਲ ਰਿਹਾ ਸੀ ’ਤੇ ਦੋਵੇਂ ਪਾਸੇ ਰੇਲ ਦੀਆਂ ਲਾਈਨਾਂ ’ਤੇ ਗੱਡੀਆਂ ਚਲ ਰਹੀਆਂ ਸਨ। ਲਗਭਗ ਦੱਸ ਸਾਲ ਬਾਅਦ ਜਦੋਂ ਮੈਂਜਪਾਨ ਗਿਆ ਤਾਂ ਮੈਨੂੰ ਜਪਾਨ ਵੀ ਜਰਮਨੀ ਵਾਂਗ ਹੀ ਪ੍ਰਤੀ ਵਰਗ ਮੀਲ ਅਮਰੀਕਾ ਨਾਲੋਂ ਬਹੁਤ ਜ਼ਿਆਦਾ ਵਿਕਸਿਤ ਨਜ਼ਰ ਆਇਆ। ਸ਼ਾਇਦ ਜਪਾਨ ਹੁਣ ਸੰਸਾਰ ਦਾ ਇਸ ਪੱਖੋਂ ਸਭ ਤੋਂ ਵਿਕਸਿਤ ਦੇਸ਼ ਹੈ। ਜੇ ਹਵਾਈ ਜਹਾਜ਼ ਵਿੱਚੋਂ ਜਪਾਨ ’ਤੇ ਨਜ਼ਰ ਮਾਰੋ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਸਾਰਾ ਦੇਸ਼ ਹੀ ਇੱਕ ਵਿਉਂਤਬੰਦ ਢੰਗ ਨਾਲ (ਪਲੈਨਡ ਡਿਵੈਲਪਮੈਂਟ) ਵਿਕਸਿਤ ਕੀਤਾ ਹੋਇਆ ਹੈ।
ਇੰਗਲੈਂਡ ਦਾ ਤੁਲਨਾਤਮਿਕ ਤੌਰ ’ਤੇ ਨਿਘਾਰ ਅਤੇ ਮੁੱਖ-ਧਾਰਾ ਯੂਰਪ ਦਾ ਉਭਾਰ ਅਸਲ ਵਿੱਚ ਉਪਭੋਗੀ (ਕੰਜਿਊਮਰਿਸਟ ਕੈਪੀਟਲਿਜ਼ਮ) ਅਤੇ ਉਪਯੋਗੀ (ਯੂਟੇਲੀਟੇਰੀਅਨ ਕੈਪੀਟਲਿਜ਼ਮ) ਸਰਮਾਏਦਾਰੀ ਵਿਵਸਥਾ ਵਿੱਚ ਫਰਕ ਹੈ। ਯੂਰਪ ਦੀ ਮੁੱਖ ਧਾਰਾ ਹੁਣ ਉਪਯੋਗੀ ਸਰਮਾਏਦਾਰੀ ਵਿਵਸਥਾ ਪੂਰੀ ਤਰ੍ਹਾਂ ਆਪਣਾ ਚੁੱਕੀ ਹੈ ਅਤੇ ਉਥੇ ਸਮਾਜੀਕਰਨ (ਸੋਸ਼ੇਲਾਈਜ਼ੇਸ਼ਨ) ਦਾ ਪੱਧਰ ਜ਼ਿਆਦਾ ਹੈ। ਇੰਗਲਂੈਡ ਦਾ ਉਲ੍ਹਾਰ ਅਮਰੀਕਾ ਵੱਲ ਹੋਣ ਕਰ ਕੇ ਇੰਗਲੈਂਡ ਯੂਰਪੀਨ ਵਿਕਾਸ ਦੇ ਨਮੂਨੇ ਨੂੰ ਪੂਰੀ ਤਰ੍ਹਾਂ ਨਹੀਂ ਅਪਣਾ ਸਕਿਆ ਤੇ ਸਮਾਜੀਕਰਨ ਵਿੱਚ ਮੁੱਖ-ਧਾਰਾ ਯੂਰਪ ਨਾਲੋਂ ਪੱਛੜ ਗਿਆ ਹੈ। ਭਾਰਤ ਜੋ ਕਿ ਐਂਗਲੋ ਅਮਰੀਕਨ (ਅਮਰੀਕਾ ਇੰਗਲੈਂਡ) ਵਿਕਾਸ ਦੇ ਨਮੂਨੇ ਦਾ ਪੈਰੋਕਾਰ ਹੈ,ਨੂੰ ਇਸ ਨਮੂਨੇ ਦਾ ਤੁਲਨਾਤਮਿਕ ਤੌਰ ’ਤੇ ਹੋ ਰਹੇ ਨਿਘਾਰ ਤੋਂ ਸਬਕ ਸਿੱਖਣਾ ਚਾਹੀਦਾ ਹੈ।