ਰਿਆ ਚੱਕਰਵਰਤੀ ਨੇ ਰੱਖੜੀ ਮੌਕੇ ਭਰਾ ਸ਼ੌਵਿਕ ਨਾਲ ਸਾਂਝੀ ਕੀਤੀ ਖ਼ੂਬਸੂਰਤ ਤਸਵੀਰ
23821_h.jpgਮੁੰਬਈ --23ਅਗਸਤ21-(ਮੀਡੀਆਦੇਸਪੰਜਾਬ)-- 22 ਅਗਸਤ ਨੂੰ ਪੂਰੇ ਦੇਸ਼ ’ਚ ਧੂਮਧਾਮ ਨਾਲ ਰੱਖੜੀ ਦਾ ਤਿਉਹਾਰ ਮਨਾਇਆ ਗਿਆ। ਅਜਿਹੇ ’ਚ ਬਾਲੀਵੁੱਡ ਤੇ ਟੀ. ਵੀ. ਸਿਤਾਰਿਆਂ ਨੇ ਵੀ ਆਪਣੇ ਭਰਾ-ਭੈਣ ਨੂੰ ਰੱਖੜੀ ਬੰਨ੍ਹਦਿਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਈਆਂ,ਇਸ ਖ਼ਾਸ ਦਿਨ ’ਤੇ ਬਾਲੀਵੁੱਡ ਅਦਾਕਾਰਾ ਰਿਆ ਚੱਕਰਵਰਤੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਭਰਾ ਸ਼ੌਵਿਕ ਚੱਕਰਵਰਤੀ ਨਾਲ ਤਸਵੀਰ ਸਾਂਝੀ ਕੀਤੀ ਹੈ, ਜੋ ਇੰਟਰਨੈੱਟ ’ਤੇ ਕਾਫੀ ਵਾਇਰਲ ਹੋ ਰਹੀ ਹੈ,ਆਪਣੇ ਬੁਆਏਫਰੈਂਡ ਤੇ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਰਿਆ ਸੋਸ਼ਲ ਮੀਡੀਆ ਤੋਂ ਪੂਰੀ ਤਰ੍ਹਾਂ ਦੂਰ ਹੋ ਗਈ ਸੀ ਪਰ ਹੁਣ ਉਹ ਹੌਲੀ-ਹੌਲੀ ਮੁੜ ਸੋਸ਼ਲ ਮੀਡੀਆ ’ਤੇ ਸਰਗਰਮ ਹੋ ਰਹੀ ਹੈ ਤੇ ਕੁਝ ਪੋਸਟਾਂ ਸਾਂਝੀਆਂ ਕਰਨ ਲੱਗੀ ਹੈ। ਹਾਲ ਹੀ ’ਚ ਰੱਖੜੀ ਦੇ ਖ਼ਾਸ ਮੌਕੇ ’ਤੇ ਰਿਆ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ।

PunjabKesari

ਇਸ ’ਚ ਰਿਆ ਛੋਟੇ ਭਰਾ ਨੂੰ ਗਲੇ ਲਗਾਉਂਦੀ ਨਜ਼ਰ ਆ ਰਹੀ ਹੈ। ਤਸਵੀਰ ’ਚ ਪਿੱਛੇ ਰਿਆ ਦਾ ਘਰ ਨਜ਼ਰ ਆ ਰਿਹਾ ਹੈ। ਤਸਵੀਰ ’ਚ ਸ਼ੌਵਿਕ ਨੇ ਬਲੈਕ ਕਲਰ ਦਾ ਕੁੜਤਾ ਪਹਿਨਿਆ ਹੋਇਆ ਹੈ ਤਾਂ ਉਧਰ ਰਿਆ ਸਫੈਦ ਤੇ ਪੀਲੇ ਰੰਗ ਦੇ ਸੂਟ ’ਚ ਦਿਖਾਈ ਦੇ ਰਹੀ ਹੈ। ਤਸਵੀਰ ’ਚ ਸ਼ੌਵਿਕ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ, ਸਿਰਫ ਰਿਆ ਦਾ ਮੁਸਕਰਾਉਂਦਾ ਚਿਹਰਾ ਦਿਖਾਈ ਦੇ ਰਿਹਾ ਹੈ।