ਬਹੁਤ ਮੁਸ਼ਕਲ ਹੈ ਹਸਾਉਣਾ– ਲਾਰਾ ਦੱਤਾ

LaraDutta ਮੁੰਬਈ, 14 ਨਵੰਬਰ, (ਵਿਸ਼ਵ ਵਾਰਤਾ)-ਪਿਛਲੇ ਕੁਝ ਵਰ੍ਹਿਆਂ ਤੋਂ ਲਾਰਾ ਦੱਤਾ ਕਾਮੇਡੀ ਨੂੰ ਪਹਿਲ ਦੇ ਰਹੀ ਹੈ। ਹਰ ਵਾਰ ਕੁਝ ਵੱਖਰਾ ਕਰਨ ਦੀ ਉਹ ਕੋਸ਼ਿਸ਼ ਕਰਦੀ ਹੈ। ਫ਼ਿਲਮ ‘ਪਾਰਟਨਰ’ ਨੇ ਲਾਰਾ ਦੱਤਾ ਨੂੰ ਡੇਵਿਡ ਧਵਨ ਦਾ ਵਿਸ਼ਵਾਸ ਜਿਤਾ ਦਿੱਤਾ ਸੀ। ਇਸੇ ਹੀ ਵਿਸ਼ਵਾਸ  ਡੇਵਿਡ ਤੇ ਗੋਵਿੰਦਾ ਨਾਲ ਉਸ ਨੇ ਫ਼ਿਲਮ ‘ਡੂ ਨਾਟ ਡਿਸਟਰਬ’ ਕੀਤੀ ਹੈ। ਲਾਰਾ ਜਾਣਦੀ ਹੈ ਕਿ ਉਸ ਅੰਦਰ ਹਸਾਉਣ ਦੀ ਜਿਹੜੀ ਕਲਾ ਹੈ ਉਸ ਦਾ ਇਸਤੇਮਾਲ ਸਿਰਫ਼ ਤੇ ਸਿਰਫ਼ ਡੇਵਿਡ ਧਵਨ ਹੀ ਕਰਵਾ ਸਕਦਾ ਹੈ। ਖੁਸ਼ਕਿਸਮਤੀ ਰਹੀ ਕਿ ‘ਡੂ ਨਾਟ ਡਿਸਟਰਬ’ ’ਚ ਲਾਰਾ ਨੂੰ ਆਪਣੀ ਹਾਸਰਸ ਪ੍ਰਤਿਭਾ ਦਿਖਾਉਣ ਦਾ ਭਰਪੂਰ ਮੌਕਾ ਮਿਲਿਆ। ਸੁਸ਼ਮਿਤਾ ਸੇਨ ਦਾ ਸਾਥ ਮਾਣ ਕੇ ਉਹ ਖੁਸ਼ ਹੋਈ। ਗੋਵਿੰਦਾ ਤੋਂ ਤਾਂ ਲਾਰਾ ਨੇ ਨੱਚਣ ਤੇ ਹਸਾਉਣ ਦੇ ਬਹੁਤ ਸਾਰੇ ਗੁਰ ਵੀ ਸਿੱਖ ਲਏ ਹਨ।  ਉਸ ਦਾ ਵਿਚਾਰ ਹੈ ਕਿ ਹਸਾਉਣਾ ਬਹੁਤ ਮੁਸ਼ਕਲ ਹੁੰਦਾ ਹੈ। ਫਿਰ ਵੀ ਇਸ ਦਾ ਉਹ ਕਿਰਦਾਰ ਦੇ ਰੂਪ ’ਚ ਆਨੰਦ ਲੈਂਦੀ ਹੈ।