ਕੀ ਰਣਵੀਰ ਸਿੰਘ ਬਣ ਗਏ ਨੇ ਪਿਤਾ? ਪ੍ਰਸ਼ੰਸਕ ਦੇ ਸਵਾਲ ਦਾ ਪਰਿਣੀਤੀ ਨੇ ਦਿੱਤਾ ਇਹ ਜਵਾਬ
26821_ran.jpgਮੁੰਬਈ --26ਅਗਸਤ21-(ਮੀਡੀਦੇਪੰਜਾਬ)-- ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ ਮੰਗਲਵਾਰ ਦੁਪਹਿਰ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ‘ਆਸਕ ਮੀ ਐਨੀਥਿੰਗ’ ਸੈਸ਼ਨ ਆਯੋਜਿਤ ਕੀਤਾ। ਇਸ ਦੌਰਾਨ ਪਰਿਣੀਤੀ ਪ੍ਰਸ਼ੰਸਕਾਂ ਨਾਲ ਗੱਲ ਕਰਨ ਦੇ ਮੂਡ ’ਚ ਦਿਖਾਈ ਦਿੱਤੀ। ਉਹ ਪ੍ਰਸ਼ੰਸਕਾਂ ਵਲੋਂ ਪੁੱਛੇ ਗਏ ਹਰ ਸਵਾਲ ਦਾ ਸਹੀ ਜਵਾਬ ਦੇ ਰਹੀ ਸੀ। ਪਰਿਣੀਤੀ ਦੇ ਪ੍ਰਸ਼ੰਸਕਾਂ ਨੇ ਉਸ ਨੂੰ ਬਹੁਤ ਸਾਰੇ ਮਜ਼ਾਕੀਆ ਸਵਾਲ ਪੁੱਛੇ। ਪ੍ਰਸ਼ੰਸਕਾਂ ’ਚੋਂ ਇਕ ਨੇ ਉਸ ਤੋਂ ਉਸ ਦੇ ਸਹਿ-ਅਦਾਕਾਰ ਰਣਵੀਰ ਸਿੰਘ ਬਾਰੇ ਵੀ ਪੁੱਛਿਆ, ਜਿਸ ਦੇ ਜਵਾਬ ’ਚ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਰਿਣੀਤੀ ਨੇ ਕੀ ਕਿਹਾ।

ਪਰਿਣੀਤੀ ਚੋਪੜਾ ਦੇ ਇਕ ਪ੍ਰਸ਼ੰਸਕ ਨੇ ਉਸ ਨੂੰ ‘ਆਸਕ ਮੀ ਐਨੀਥਿੰਗ’ ਸੈਸ਼ਨ ’ਚ ਪੁੱਛਿਆ ਕਿ ਕੀ ਰਣਵੀਰ ਸਿੰਘ ਪਿਤਾ ਬਣ ਗਏ ਹਨ, ਜਿਸ ਦੇ ਲਈ ਅਦਾਕਾਰਾ ਨੇ ਰਣਵੀਰ ਨੂੰ ਟੈਗ ਕੀਤਾ ਤੇ ਉਸ ਨੂੰ ਪੁਸ਼ਟੀ ਕਰਨ ਲਈ ਕਿਹਾ। ਪਰਿਣੀਤੀ ਨੇ ਲਿਖਿਆ, ‘ਰਣਵੀਰ ਸਿੰਘ, ਕਿਰਪਾ ਕਰਕੇ ਇਸ ਦੀ ਪੁਸ਼ਟੀ ਕਰੋ।’ ਇਸ ਸਵਾਲ ਤੋਂ ਇਹ ਸਪੱਸ਼ਟ ਹੈ ਕਿ ਅਦਾਕਾਰ ਦੇ ਪ੍ਰਸ਼ੰਸਕ ਰਣਵੀਰ ਦੇ ਪਿਤਾ ਬਣਨ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਹਾਲ ਹੀ ’ਚ ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਨੇ ਆਪਣੀ ਸੱਸ ਦਾ ਜਨਮਦਿਨ ਇਕੱਠੇ ਮਨਾਇਆ। ਇਸ ਮੌਕੇ ਰਣਵੀਰ ਨੇ ਆਪਣੀ ਮਾਂ ਲਈ ਜਨਮਦਿਨ ਦਾ ਗੀਤ ਵੀ ਗਾਇਆ।ਇਕ ਹੋਰ ਪ੍ਰਸ਼ੰਸਕ ਨੇ ਪਰਿਣੀਤੀ ਚੋਪੜਾ ਨੂੰ ਦੱਸਿਆ ਕਿ ਉਹ ਸ਼ਰਧਾ ਕਪੂਰ ਵਰਗੀ ਲੱਗਦੀ ਹੈ। ਪ੍ਰਸ਼ੰਸਕ ਨੇ ਲਿਖਿਆ, ‘ਤੁਸੀਂ ਤੇ ਸ਼ਰਧਾ ਕਪੂਰ ਭੈਣਾਂ ਲੱਗਦੀਅਾਂ ਹੋ।’ ਇਸ ’ਤੇ ਪਰਿਣੀਤੀ ਨੇ ਜਵਾਬ ਦਿੱਤਾ, ‘ਕੀ? ਸ਼ਰਧਾ ਮੈਂ ਸਿਡ ਦੀ ਥਾਂ ਲੈ ਰਹੀ ਹਾਂ।’ ਪਰਿਣੀਤੀ ਨੇ ਇਸ ਦੌਰਾਨ ਸ਼ਰਧਾ ਕਪੂਰ ਦੇ ਨਾਲ ਆਪਣੇ ਭਰਾ ਨੂੰ ਵੀ ਟੈਗ ਕੀਤਾ। ਇਸੇ ਤਰ੍ਹਾਂ ਅਦਾਕਾਰਾ ਦੇ ਪ੍ਰਸ਼ੰਸਕਾਂ ਨੇ ਉਸ ਤੋਂ ਬਹੁਤ ਸਾਰੇ ਸਵਾਲ ਪੁੱਛੇ, ਜਿਨ੍ਹਾਂ ਦਾ ਉਨ੍ਹਾਂ ਨੂੰ ਮਜ਼ਾਕੀਆ ਜਵਾਬ ਮਿਲਿਆ।ਹਾਲ ਹੀ ’ਚ ਪਰਿਣੀਤੀ ਚੋਪੜਾ ਫ਼ਿਲਮ ‘ਸਾਇਨਾ’ ’ਚ ਨਜ਼ਰ ਆਈ ਸੀ। ਇਹ ਫ਼ਿਲਮ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਦੀ ਬਾਇਓਪਿਕ ਸੀ। ਪਰਿਣੀਤੀ ਫ਼ਿਲਮ ’ਚ ਮੁੱਖ ਭੂਮਿਕਾ ’ਚ ਨਜ਼ਰ ਆਈ ਸੀ, ਜਿਸ ’ਚ ਉਸ ਨੇ ਸਾਇਨਾ ਦੀ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਪਰਿਣੀਤੀ ਅਗਲੀ ਫ਼ਿਲਮ ‘ਐਨੀਮਲ’ ’ਚ ਰਣਬੀਰ ਕਪੂਰ ਤੇ ਅਨਿਲ ਕਪੂਰ ਨਾਲ ਨਜ਼ਰ ਆਵੇਗੀ।