ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਗੁਰਦਾਸ ਮਾਨ ਦੀ ਨੂੰਹ ਦੀਆਂ ਇਹ ਤਸਵੀਰਾਂ
gurdas_nu.jpgਜਲੰਧਰ --03ਸਤੰਬਰ21-(ਮੀਡੀਦੇਪੰਜਾਬ)-- ਪੰਜਾਬੀ ਅਭਿਨੇਤਰੀ, ਮਾਡਲ ਅਤੇ ਸਾਬਕਾ ਫੇਮਿਨਾ ਮਿਸ ਇੰਡੀਆ ਸਿਮਰਨ ਕੌਰ ਮੁੰਡੀ ਹਮੇਸ਼ਾ ਹੀ ਆਪਣੀਆਂ ਤਸਵੀਰਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਚਰਚਾ 'ਚ ਬਣੀ ਰਹਿੰਦੀ ਹੈ।


PunjabKesari
ਦੱਸ ਦਈਏ ਕਿ ਸਿਮਰਨ ਕੌਰ ਮੁੰਡੀ ਪ੍ਰਸਿੱਧ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਦੀ ਨੂੰਹ ਵੀ ਹੈ। 31 ਜਨਵਰੀ ਨੂੰ ਸਿਮਰਨ ਗੁਰਦਾਸ ਮਾਨ ਦੇ ਪੁੱਤਰ ਗੁਰਿੱਕ ਮਾਨ ਨਾਲ ਵਿਆਹ ਦੇ ਬੰਧਨ 'ਚ ਬੱਝੀ ਹੈ।

ਗੁਰਦਾਸ ਮਾਨ ਦੀ ਨੂੰਹ ਅਸਲ 'ਚ ਕਾਫੀ ਖੂਬਸੂਰਤ ਹੈ, ਜਿਸ ਦਾ ਗਵਾਹ ਉਨ੍ਹਾਂ ਦਾ ਇੰਸਟਾਗ੍ਰਾਮ ਅਕਾਊਂਟ ਹੈ। ਹਾਲ ਹੀ 'ਚ ਸਿਮਰਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਬੇਹੱਦ ਦਿਲਕਸ਼ ਹਨ।

ਇਨ੍ਹਾਂ ਤਸਵੀਰਾਂ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਨ੍ਹਾਂ ਤਸਵੀਰਾਂ 'ਤੇ ਤੁਸੀਂ ਵੀ ਕਹੋਗੇ ਕਿ ਗੁਰਿਕ ਮਾਨ ਦੀ ਪਸੰਦ ਦਾ ਕੋਈ ਜਵਾਬ ਨਹੀਂ। ਸੋਸ਼ਲ ਮੀਡੀਆ 'ਤੇ ਸਿਮਰਨ ਦੀਆਂ ਇਹ ਤਸਵੀਰਾਂ ਕਾਫ਼ੀ ਵਾਇਰਲ ਹੋ ਰਹੀਆਂ ਹਨ।
PunjabKesari
ਦੱਸਣਯੋਗ ਹੈ ਕਿ ਗੁਰਿੱਕ-ਸਿਮਰਨ ਦੇ ਵਿਆਹ 'ਚ ਫਿਲਮ ਉਦਯੋਗ ਦੇ ਕਈ ਕਲਾਕਾਰ ਨਜ਼ਰ ਆਏ ਸਨ। ਇਸ ਦੌਰਾਨ ਗੁਰਦਾਸ ਮਾਨ ਨੇ ਬੇਸਹਾਰਾ ਅਨਾਥ ਆਸ਼ਰਮ ਤੇ ਪਿੰਗਲਵਾੜਾ ਦੇ ਬੱਚਿਆਂ ਨੂੰ ਸੱਦਾ ਦੇ ਕੇ ਵੱਡੀ ਮਿਸਾਲ ਕਾਇਮ ਕੀਤੀ ਸੀ। ਇਸ ਮੌਕੇ ਪਿੰਗਲਵਾੜੇ ਦੇ ਬੱਚਿਆਂ ਨੇ ਪਰਫਾਰਮੈਂਸ ਦੇ ਕੇ ਖੂਬ ਸਮਾਂ ਬੰਨ੍ਹਿਆ ਸੀ।